ਸ਼ੰਘਾਈ : ਸਪੇਨ ਦੇ ਸਟਾਰ ਟੈਨਿਸ ਖਿਡਾਰੀ ਕਾਰਲੋਸ ਅਲਕਾਰਾਜ਼ ਨੇ ਸ਼ੰਘਾਈ ਮਾਸਟਰਜ਼ 'ਚ ਆਪਣੇ ਨਵੇਂ ਲੁੱਕ (ਮੁੱਛਾਂ) ਨਾਲ ਖੇਡਦਿਆਂ ਅਰਜਨਟੀਨਾ ਦੇ ਜੁਆਨ ਮੈਨੂਅਲ ਸੇਰੁੰਡੋਲੋ ਨੂੰ 6-3, 6-3 ਨਾਲ ਹਰਾ ਕੇ ਤੀਜੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ। 66 ਮਿੰਟ ਤੱਕ ਚੱਲੇ ਇਸ ਮੁਕਾਬਲੇ 'ਚ ਜਿੱਤ ਨਾਲ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਅਲਕਾਰਾਜ਼ ਨੇ ਆਪਣੀ ਜਿੱਤ ਦਾ ਸਿਲਸਿਲਾ ਸੱਤ ਮੈਚਾਂ ਤੱਕ ਪਹੁੰਚਾ ਦਿੱਤਾ ਹੈ। ਟੋਕਿਓ 'ਚ ਖਿਤਾਬ ਜਿੱਤਣ ਤੋਂ ਬਾਅਦ ਟੀਮ ਨਾਲ ਕੀਤੇ ਫੈਸਲੇ ਮੁਤਾਬਕ ਉਹ ਇਸ ਨਵੇਂ ਅੰਦਾਜ਼ ਨਾਲ ਮੈਦਾਨ ਵਿੱਚ ਉਤਰੇ ਹਨ।
ਸੂਰਿਆਵੰਸ਼ੀ ਵਿੱਚ ਦਿਸਦੀ ਹੈ ਮੇਰੀ ਝਲਕ, ਉਮਰ ਨਹੀਂ ਪ੍ਰਦਰਸ਼ਨ ਮਾਇਨੇ ਰੱਖਦੈ: ਸਹਿਵਾਗ
NEXT STORY