ਨਵੀਂ ਦਿੱਲੀ - ਰੂਸ ਦੀ ਸਟਾਰ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਟੈਨਿਸ ਕੋਰਟ 'ਤੇ ਆਪਣੀ ਸ਼ਾਨਦਾਰ ਖੇਡ ਦੇ ਨਾਲ-ਨਾਲ ਆਪਣੀ ਸਟਾਈਲਿਸ਼ ਡ੍ਰੈੱਸ ਕਾਰਣ ਵੀ ਹਮੇਸ਼ਾ ਸੁਰਖੀਆਂ ਵਿਚ ਰਹਿੰਦੀ ਹੈ। ਇਸ ਦੇ ਲਈ ਉਹ ਕਾਫੀ ਪਹਿਲਾਂ ਤੋਂ ਹੀ ਤਿਆਰੀ ਕਰਦੀ ਹੈ। ਹੁਣ ਸਾਲ ਦੇ ਚੌਥੇ ਤੇ ਆਖਰੀ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ ਲਈ ਉਸ ਨੇ ਸਟਾਈਲਿਸ਼ ਡਰੈੱਸ ਵਿਚ ਦਰਸ਼ਕਾਂ ਤੇ ਕੈਮਰਿਆਂ ਦਾ ਧਿਆਨ ਖਿੱਚਣ ਦੀ ਤਿਆਰੀ ਕਰ ਲਈ ਹੈ।

ਨਾਈਕੀ ਵਲੋਂ ਬਣਾਈ ਗਈ ਇਹ ਡ੍ਰੈੱਸ ਮਾਰੀਆ ਸ਼ਾਰਾਪੋਵਾ 26 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਟੂਰਨਾਮੈਂਟ ਵਿਚ ਪਹਿਨੇਗੀ। ਉਹ ਟੂਰਨਾਮੈਂਟ ਦੌਰਾਨ ਦਿਨ ਤੇ ਰਾਤ ਦੇ ਮੈਚਾਂ ਵਿਚ ਵੱਖ-ਵੱਖ ਰੰਗਾਂ ਦੀ ਡ੍ਰੈੱਸ ਪਹਿਨੇਗੀ। ਦਿਨ ਦੌਰਾਨ ਹੋਣ ਵਾਲੇ ਮੈਚਾਂ ਵਿਚ ਮਾਰੀਆ ਸੰਤਰੀ ਰੰਗ ਦੀ, ਜਦਕਿ ਰਾਤ ਦੇ ਮੈਚਾਂ ਵਿਚ ਗਹਿਰੇ ਰੰਗ ਦੀ ਡ੍ਰੈੱਸ ਦਾ ਇਸਤੇਮਾਲ ਕਰੇਗੀ। ਇਸ ਦਾ ਅਧਿਕਾਰਤ ਰੰਗ ਮੋਨਾਰਕਾ ਰੱਖਿਆ ਗਿਆ ਹੈ। ਟੈਨਿਸ ਵੇਅਰਹਾਊਸ ਦੀ ਵੈੱਬਸਾਈਟ 'ਤੇ ਇਸ 'ਦਿ ਨਾਇਕੀ ਫਾਲ ਮਾਰੀਆ ਐੱਨ. ਵਾਈ ਡ੍ਰੈੱਸ' ਬਾਰੇ ਵਿਸਥਾਰਪੂਵਕ ਦੱਸਦੇ ਹੋਏ ਕਿਹਾ ਗਿਆ ਹੈ ਕਿ ਇਸ ਵਿਚ ਡ੍ਰਾਈ-ਫਿੱਟ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਡ੍ਰੈੱਸ ਕਾਫੀ ਹਵਾਦਾਰ ਵੀ ਹੈ। ਇਸ ਵਿਚ ਪਿੱਛੇ ਇਕ ਜ਼ਿੱਪ ਹੈ, ਜਿਸ ਨਾਲ ਪਹਿਨਣ ਤੇ ਉਤਾਰਨ ਵਿਚ ਆਸਾਨੀ ਹੋਵੇਗੀ। ਨਾਲ ਹੀ ਇਹ ਚਮੜੀ ਲਈ ਵੀ ਬਹੁਤ ਮੁਲਾਇਮ ਹੈ।
ਸ਼ਾਰਾਪੋਵਾ ਦੇ ਕੱਪੜੇ ਹਮੇਸ਼ਾ ਹਲਚਲ ਮਚਾਉਣ ਵਾਲੇ ਹੁੰਦੇ ਹਨ ਪਰ ਇਹ ਡ੍ਰੈੱਸ ਕੋਈ ਵੀ ਕਿਸੇ ਰੈਸਟਰ ਵਿਚ ਡਿਨਰ ਦੇ ਸਮੇਂ ਵੀ ਪਹਿਨ ਸਕਦਾ ਹੈ। ਇਸ ਡ੍ਰੈੱਸ ਨੂੰ ਵਿਸ਼ਵ ਪ੍ਰਸਿੱਧ 'ਸਟੂਡੀਓ 54' ਨਾਈਟ ਕਲੱਬ ਵਿਚ ਪਹਿਨਣ ਵਾਲੀ ਡ੍ਰੈੱਸ ਤੋਂ ਉਤਸ਼ਾਹਿਤ ਹੋ ਕੇ ਬਣਾਇਆ ਗਿਆ ਹੈ। ਇਸ ਕਲੱਬ ਵਿਚ ਦੁਨੀਆ ਦੇ ਮਸ਼ਹੂਰ ਸਿਤਾਰੇ, ਗਾਇਕ ਤੇ ਧਾਕੜ ਹਸਤੀਆਂ ਆਉਂਦੀਆਂ ਹਨ। ਹਾਲਾਂਕਿ ਸ਼ਾਰਾਪੋਵਾ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੋਵੇਗਾ ਕਿ ਕੀ ਉਹ ਦੋਵੇਂ ਡ੍ਰੈੱਸ ਪਹਿਨ ਸਕੇਗੀ? ਪਿਛਲੇ ਸਾਲ ਅਮੇਰਿਕਨ ਓਪਨ 'ਚ ਉਹ ਸਿਰਫ ਆਪਣੀ ਇਕ ਡ੍ਰੈੱਸ ਹੀ ਦਿਖਾ ਸਕੀ ਸੀ ਕਿਉਂਕਿ ਉਸ ਦੇ ਸਾਰੇ ਮੈਚ ਰਾਤ 'ਚ ਹੁੰਦੇ ਸਨ।
ਟੈਸਟ ਰੈਂਕਿੰਗ : ਚੋਟੀ 'ਤੇ ਬਰਕਰਾਰ ਕੋਹਲੀ ਲਈ ਚੁਣੌਤੀ ਬਣਿਆ ਸਮਿਥ
NEXT STORY