ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ ਨੇ ਸਪਾਟ ਫਿਕਸਿੰਗ ਮਾਮਲੇ 'ਚ ਪਾਬੰਦੀ ਝਲ ਰਹੇ ਸ਼ਾਰਜੀਲ ਖਾਨ ਦੀ ਘਰੇਲੂ ਕ੍ਰਿਕਟ ਖੇਡਣ ਦੀ ਇਜਾਜ਼ਤ ਦੇਣ ਦੀ ਅਪੀਲ ਖਾਰਜ ਕਰ ਦਿੱਤੀ ਹੈ। ਸ਼ਾਰਜੀਲ 'ਤੇ ਲੱਗੀ ਪਾਬੰਦੀ ਇਸ ਸਾਲ ਅਗਸਤ 'ਚ ਖਤਮ ਹੋਵੇਗੀ। ਪੀ.ਸੀ.ਬੀ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ਾਰਜੀਲ ਨੇ ਆਪਣੇ ਵਕੀਲ ਰਾਹੀਂ ਅਪੀਲ ਭੇਜੀ ਸੀ ਜਿਸ 'ਤੇ ਬੋਰਡ ਦੇ ਸੰਚਾਲਕਾਂ ਦੀ ਬੈਠਕ 'ਚ ਗੱਲ ਕੀਤੀ ਗਈ।
ਸ਼ਾਰਜੀਲ ਦੇ ਵਕੀਲ ਸ਼ੇਗਾਨ ਏਜਾਜ ਨੇ ਕਿਹਾ ਕਿ ਸ਼ਾਰਜੀਲ ਨੇ ਬੋਰਡ ਦੇ ਪ੍ਰਧਾਨ ਅਹਿਸਾਨ ਮਨੀ ਤੋਂ ਬੇਨਤੀ ਕੀਤੀ ਸੀ ਕਿ ਭ੍ਰਿਸ਼ਟਾਚਾਰ ਰੋਕੂ ਜ਼ਾਬਤੇ ਦੇ ਤਹਿਤ ਆਪਣੇ ਵਿਸ਼ੇਸ਼ ਅਧਿਕਾਰਾਂ ਦਾ ਇਸਤਮਲ ਕਰਕੇ ਉਨ੍ਹਾਂ ਨੂੰ ਘਰੇਲੂ ਅਤੇ ਕਲੱਬ ਕ੍ਰਿਕਟ ਖੇਡਣ ਦੀ ਇਜਾਜ਼ਤ ਦੇਵੇ। ਉਨ੍ਹਾਂ ਕਿਹਾ ਕਿ ਪੀ.ਸੀ.ਬੀ. ਨੇ ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੂੰ ਇਹ ਛੋਟ ਦਿੱਤੀ ਸੀ। ਪੀ.ਸੀ.ਬੀ. ਅਧਿਕਾਰੀ ਨੇ ਕਿਹਾ ਕਾਫੀ ਸੋਚ ਵਿਚਾਰ ਦੇ ਬਾਅਦ ਇਹ ਤੈਅ ਕੀਤਾ ਗਿਆ ਕਿ ਸ਼ਾਰਜੀਲ ਨੂੰ ਅਗਸਤ 'ਚ ਹੀ ਖੇਡਣ ਦੀ ਇਜਾਜ਼ਤ ਮਿਲੇਗੀ। ਸਲਾਮੀ ਬੱਲੇਬਾਜ਼ ਸ਼ਾਰਜੀਲ ਨੂੰ ਦੁਬਈ 'ਚ ਫਰਵਰੀ 2017 'ਚ ਪਾਕਿਸਤਾਨ ਸੁਪਰ ਲੀਗ ਦੇ ਦੂਜੇ ਸੈਸ਼ਨ ਦੀ ਸ਼ੁਰੂਆਤ 'ਚ ਉਸ ਦੇ ਵਤਨ ਭੇਜ ਦਿੱਤਾ ਗਿਆ ਸੀ। ਬਾਅਦ 'ਚ ਉਸ 'ਤੇ ਪੰਜ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਜੋ ਘਟਾ ਕੇ ਢਾਈ ਸਾਲ ਕਰ ਦਿੱਤੀ ਗਈ ਸੀ।
ਕਬੱਡੀ ਦਾ ਇਕ ਚਮਕਦਾ ਸਿਤਾਰਾ ਹੈ ਸੁਖਜਿੰਦਰ ਸਿੰਘ ਕਾਲਾ ਧਨੌਲਾ
NEXT STORY