ਮੁੰਬਈ (ਭਾਸ਼ਾ) - ਮੁੰਬਈ ਦੇ ਆਲਰਾਊਂਡਰ ਸ਼ਿਵਮ ਦੂਬੇ ਅਤੇ ਟੀਮ ਦੇ ਵੀਡੀਓ ਵਿਸ਼ਲੇਸ਼ਕ ਦਾ ਕੋਵਿਡ-19 ਲਈ ਕੀਤਾ ਗਿਆ ਟੈਸਟ ਪਾਜ਼ੇਟਿਵ ਆਇਆ ਹੈ। ਦੁਬੇ ਦੀ ਜਗ੍ਹਾ ਸਾਈਰਾਜ ਪਾਟਿਲ ਨੂੰ ਮੁੰਬਈ ਦੀ 20 ਮੈਂਬਰੀ ਰਣਜੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਮੁੰਬਈ ਟੀਮ ਨਾਲ ਜੁੜੇ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ, "ਹਾਂ, ਦੋ ਮੈਂਬਰ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ ਅਤੇ ਦੂਬੇ ਦੀ ਜਗ੍ਹਾ ਸਾਈਰਾਜ ਪਾਟਿਲ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।"
ਦੁਬੇ ਨੇ ਭਾਰਤ ਲਈ ਹੁਣ ਤੱਕ ਇਕ ਵਨਡੇ ਅਤੇ 13 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ 28 ਸਾਲਾ ਖਿਡਾਰੀ ਨੂੰ ਮਹਾਰਾਸ਼ਟਰ ਅਤੇ ਦਿੱਲੀ ਦੇ ਖ਼ਿਲਾਫ਼ ਹੋਣ ਵਾਲੇ ਮੈਚਾਂ ਲਈ ਮੁੰਬਈ ਦੀ ਸ਼ੁਰੂਆਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ। ਰਣਜੀ ਟਰਾਫੀ ਵਿਚ 41 ਵਾਰ ਦੇ ਚੈਂਪੀਅਨ ਮੁੰਬਈ ਨੂੰ ਏਲੀਟ ਗਰੁੱਪ ਸੀ ਵਿਚ ਰੱਖਿਆ ਗਿਆ ਹੈ ਅਤੇ ਉਹ ਆਪਣੇ ਲੀਗ ਮੈਚ ਕੋਲਕਾਤਾ ਵਿਚ ਖੇਡੇਗਾ।
ਪਿਛਲੇ 20 ਦਿਨਾਂ 'ਚ ਅਸਧਾਰਨ ਰਹੇ ਕੋਹਲੀ, ਛੇਤੀ ਹੀ ਬਣਾਉਣਗੇ ਦੌੜਾਂ : ਦ੍ਰਾਵਿੜ
NEXT STORY