ਸਪੋਰਟਸ ਡੈਸਕ- ਸਨਰਾਈਜ਼ਰਜ਼ ਹੈਦਰਾਬਾਦ ਨੂੰ ਚੇਨਈ ਸੁਪਰ ਕਿੰਗਜ਼ ਦੇ ਹੱਥੋਂ 13 ਦੌੜਾਂ ਨਾਲ ਮੈਚ ਗੁਆਉਣਾ ਪਿਆ। ਇਸ ਮੈਚ 'ਚ ਚੇਨਈ ਸੁਪਰ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 202 ਦੌੜਾਂ ਜਿਹਾ ਵੱਡਾ ਸਕੋਰ ਸਾਹਮਣੇ ਰੱਖਿਆ। ਜਵਾਬ 'ਚ ਹੈਦਰਾਬਾਦ ਦੀ ਟੀਮ 20 ਓਵਰਾਂ 'ਚ ਇਸ ਟੀਚੇ ਦੇ ਜਵਾਬ 'ਚ 189 ਦੌੜਾਂ ਹੀ ਬਣਾ ਸਕੀ। ਹਾਰ ਦੇ ਬਾਅਦ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਅਸੀਂ ਇਸ ਟੀਚੇ ਨੂੰ ਹਾਸਲ ਕਰ ਸਕਦੇ ਸੀ।
ਇਹ ਵੀ ਪੜ੍ਹੋ : ਅਮਰੀਕਾ ਦੇ 3 ਵੱਡੇ ਐਥਲੀਟਸ ਨੇ ਕੀਤਾ ਰਾਜਸਥਾਨ ਰਾਇਲਸ ਵਿਚ ਨਿਵੇਸ਼
ਕੇਨ ਵਿਲੀਅਮਸਨ ਨੇ ਕਿਹਾ ਕਿ ਜਦੋਂ ਕਦੀ ਵੀ ਕੋਈ ਟੀਮ 200 ਤੋਂ ਵੱਧ ਦੌੜਾਂ ਸਕੋਰ ਬੋਰਡ 'ਤੇ ਦਿੰਦੀ ਹੈ ਤਾਂ ਇਹ ਹਮੇਸ਼ਾ ਚੇਜ਼ ਕਰਨਾ ਮੁਸ਼ਕਲ ਹੁੰਦਾ ਹੈ। ਮੈਨੂੰ ਲਗਦਾ ਹੈ ਕਿ ਇਸ ਦੇ ਲਈ ਅਸੀਂ ਖ਼ੁਦ ਹੀ ਜ਼ਿੰਮੇਦਾਰ ਸੀ ਕਿਉਂਕਿ ਉਨ੍ਹਾਂ ਨੇ ਸਾਡੇ 'ਤੇ ਦਬਾਅ ਬਣਾਈ ਰੱਖਿਆ। ਅਸੀਂ ਮੈਚ 'ਚ ਪੂਰੀ ਜੰਗ ਲੜੀ ਪਰ ਅਸੀਂ ਬਦਕਿਸਮਤ ਰਹੇ ਕਿਉਂਕਿ ਚੀਜ਼ਾਂ ਸਾਡੇ ਹੱਕ 'ਚ ਨਹੀਂ ਗਈਆਂ।
ਇਹ ਵੀ ਪੜ੍ਹੋ : ਭਾਰਤ ਨੇ ਏਸ਼ੀਆਈ ਯੁਵਾ ਬੀਚ ਹੈਂਡਬਾਲ ਵਿਚ ਜਿੱਤਿਆ ਚਾਂਦੀ ਦਾ ਤਮਗ਼ਾ
ਵਿਲੀਅਮਸਨ ਨੇ ਅੱਗੇ ਕਿਹਾ ਕਿ ਫਿਰ ਵੀ ਅਸੀਂ ਖੇਡ ਦੇ ਬਹੁਤ ਸਾਰੇ ਹਾਂ-ਪੱਖੀ ਪਹਿਲੂਆਂ ਨੂੰ ਦੇਖ ਸਕਦੇ ਹਾਂ। ਅਸੀਂ ਗੁਣਵੱਤਾ ਵਾਲੇ ਸਪਿਨਰਾਂ ਦੇ ਖ਼ਿਲਾਫ਼ ਆਏ ਤੇ ਅੰਤ ਤਕ ਅਸੀਂ ਸਾਹਮਣਾ ਕੀਤਾ। ਸਾਨੂੰ ਬਸ ਜੁੜੇ ਰਹਿਣ ਦੀ ਲੋੜ ਹੈ। ਅਸੀਂ ਚੰਗਾ ਖੇਡ ਰਹੇ ਹਾਂ ਤੇ ਟੂਰਨਾਮੈਂਟ ਦੇ ਪਹਿਲੇ ਹਾਫ਼ 'ਚ ਅਸੀਂ ਅਜਿਹਾ ਹੀ ਕੀਤਾ ਹੈ। ਅਸੀਂ ਬਸ ਕੁਝ ਚੀਜ਼ਾਂ ਨੂੰ ਛੂਹਣਾ ਹੈ, ਚੰਗਾ ਆਕਾਰ ਦੇਣਾ ਹੈ ਤੇ ਅਗਲੇ ਮੈਚ 'ਚ ਮਜ਼ਬੂਤ ਵਾਪਸੀ ਕਰਨੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਾਣਕਾਰੀ।
ਅਨੁਰਾਗ ਠਾਕੁਰ ਨੇ ਸ਼ਤਰੰਜ ਓਲੰਪੀਆਡ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
NEXT STORY