ਚਾਂਗਵੋਨ/ਦੱਖਣੀ ਕੋਰੀਆ (ਏਜੰਸੀ)- ਭਾਰਤ ਦੀ ਅੰਜੁਮ ਮੌਦਗਿਲ, ਆਸ਼ੀ ਚੌਕਸੇ ਅਤੇ ਸਿਫਤ ਕੌਰ ਸਮਰਾ ਨੇ ਸੋਮਵਾਰ ਨੂੰ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਦੇ ਮਹਿਲਾ 50 ਮੀਟਰ ਰਾਈਫਲ 3 ਪੋਜੀਸ਼ਨ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਭਾਰਤੀ ਤਿਕੜੀ ਨੇ ਕਾਂਸੀ ਦੇ ਤਮਗੇ ਦੇ ਮੁਕਾਬਲੇ ਵਿੱਚ ਆਸਟ੍ਰੀਆ ਦੀ ਟੀਮ ਨੂੰ 16-6 ਨਾਲ ਹਰਾਇਆ। ਕੁਆਲੀਫਿਕੇਸ਼ਨ ਪੜਾਅ ਇੱਕ ਅਤੇ ਦੋ ਵਿੱਚ, ਭਾਰਤ 1324-71 ਅਤੇ 872-39 ਦੇ ਸਕੋਰ ਨਾਲ ਚੌਥੇ ਸਥਾਨ 'ਤੇ ਰਿਹਾ।
ਇਸ ਦੌਰਾਨ ਵਿਜੇਵੀਰ ਸਿੰਧੂ ਜਾਪਾਨ ਦੇ ਡਾਈ ਯੋਸ਼ੀਓਕਾ ਤੋਂ ਸ਼ੂਟ-ਆਫ ਵਿੱਚ ਹਾਰਨ ਤੋਂ ਬਾਅਦ ਪੁਰਸ਼ਾਂ ਦੇ 25 ਮੀਟਰ ਪਿਸਟਲ ਤਮਗਾ ਮੁਕਾਬਲੇ ਵਿੱਚ ਜਗ੍ਹਾ ਬਣਾਉਣ ਵਿੱਚ ਅਸਫ਼ਲ ਰਹੇ। ਸਿੰਧੂ ਨੇ ਅੱਠ ਟੀਮਾਂ ਦੇ ਪਹਿਲੇ ਕੁਆਲੀਫਿਕੇਸ਼ਨ ਪੜਾਅ 'ਚ ਚੌਥਾ ਸਥਾਨ ਹਾਸਲ ਕੀਤਾ ਸੀ, ਜਦਕਿ ਦੂਜੇ ਪੜਾਅ 'ਚ ਉਹ ਤੀਜੇ ਸਥਾਨ 'ਤੇ ਰਹਿ ਕੇ ਰੈਂਕਿੰਗ ਦੌਰ 'ਚ ਪਹੁੰਚੇ ਸਨ। ਉਹ ਦੂਜੇ ਰੈਂਕਿੰਗ ਮੈਚ ਵਿੱਚ ਯੋਸ਼ੀਓਕਾ ਤੋਂ ਹਾਰ ਕੇ ਤੀਜੇ ਸਥਾਨ ’ਤੇ ਰਹੇ। ਭਾਰਤ ਇਸ ਸਮੇਂ 12 ਤਮਗਿਆਂ (ਚਾਰ ਸੋਨ, ਪੰਜ ਚਾਂਦੀ, ਤਿੰਨ ਕਾਂਸੀ) ਦੇ ਨਾਲ ਤਮਗਾ ਸੂਚੀ ਵਿੱਚ ਸਭ ਤੋਂ ਅੱਗੇ ਹੈ ਜਦਕਿ ਕੋਰੀਆ ਸੱਤ ਤਮਗੇ (ਤਿੰਨ ਸੋਨ, ਦੋ ਚਾਂਦੀ, ਦੋ ਕਾਂਸੀ) ਨਾਲ ਦੂਜੇ ਸਥਾਨ 'ਤੇ ਹੈ।
15 ਸਾਲ ਦੀ ਉਮਰ, 6 ਫੁੱਟ ਕੱਦ, ਜਲੰਧਰ ਦੇ ਤਜਿੰਦਰਬੀਰ ਦੀ ਐੱਨ. ਬੀ. ਏ. ਲਈ ਹੋਈ ਚੋਣ
NEXT STORY