ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL 2025) ਦਾ ਉਤਸ਼ਾਹ ਸ਼ਾਇਦ ਖਤਮ ਹੋ ਗਿਆ ਹੈ ਪਰ ਇਸ ਬਾਰੇ ਚਰਚਾ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇੱਕ ਅਜਿਹਾ ਹੀ ਮੈਚ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਸੀ। ਦਰਅਸਲ, ਇੰਡੀਅਨ ਪ੍ਰੀਮੀਅਰ ਲੀਗ 2025 ਦੇ ਕੁਆਲੀਫਾਇਰ 2 ਵਿੱਚ ਪੰਜਾਬ ਨੇ ਮੁੰਬਈ ਇੰਡੀਅਨਜ਼ ਵਿਰੁੱਧ ਇੱਕ ਚਮਤਕਾਰੀ ਰਨ-ਚੇਜ਼ ਕੀਤਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਕਪਤਾਨ ਸ਼੍ਰੇਅਸ ਅਈਅਰ ਨੇ 41 ਗੇਂਦਾਂ ਵਿੱਚ 87 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਆਪਣੀ ਟੀਮ ਨੂੰ ਫਾਈਨਲ ਵਿੱਚ ਪਹੁੰਚਾਇਆ।
ਮੁੰਬਈ ਇੰਡੀਅਨਜ਼ ਵਿਰੁੱਧ ਮੈਚ ਖਤਮ ਹੋਣ ਤੋਂ ਬਾਅਦ ਸਾਰੇ ਖਿਡਾਰੀਆਂ ਨੇ ਇੱਕ ਦੂਜੇ ਨਾਲ ਹੱਥ ਮਿਲਾਇਆ। ਇਸ ਦੌਰਾਨ ਅਈਅਰ, ਜਦੋਂ ਸ਼ਸ਼ਾਂਕ ਸਿੰਘ ਨਾਲ ਹੱਥ ਮਿਲਾ ਰਹੇ ਸਨ ਤਾਂ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਦੇਖਿਆ ਗਿਆ। ਸ਼ਸ਼ਾਂਕ ਨੇ ਹੁਣ ਖੁਲਾਸਾ ਕੀਤਾ ਹੈ ਕਿ ਇਸ ਫੈਸਲਾਕੁੰਨ ਮੈਚ ਵਿੱਚ ਉਸਦੇ ਲਾਪਰਵਾਹੀ ਭਰੇ ਰਵੱਈਏ ਲਈ ਉਸਨੂੰ ਗਾਲ੍ਹਾਂ ਕੱਢੀਆਂ ਗਈਆਂ ਸਨ, ਜਿਸ ਕਾਰਨ ਟੀਮ ਮੈਚ ਹਾਰ ਸਕਦੀ ਸੀ। ਸ਼ਸ਼ਾਂਕ ਨੇ ਦੱਸਿਆ ਕਿ ਹਾਲਾਂਕਿ ਕਪਤਾਨ ਨੇ ਉਸਨੂੰ ਗਾਲਾਂ ਕੱਢੀਆਂ ਸਨ ਪਰ ਬਾਅਦ ਵਿੱਚ ਦੋਵਾਂ ਨੇ ਇਕੱਠੇ ਰਾਤ ਦਾ ਖਾਣਾ ਖਾਧਾ।
ਇਹ ਵੀ ਪੜ੍ਹੋ- ਸ਼੍ਰੇਅਸ ਅਈਅਰ ਨੂੰ ਲੱਗਾ ਇੱਕ ਹੋਰ ਝਟਕਾ, IPL ਫਾਈਨਲ ਤੋਂ 3 ਦਿਨ ਬਾਅਦ...
ਜਾਣੋਂ ਕੀ ਬੋਲੇ ਸ਼ੰਸ਼ਾਂਕ ਸਿੰਘ
ਸ਼ਸ਼ਾਂਕ ਸਿੰਘ ਨੇ ਖੁਲਾਸਾ ਕੀਤਾ, 'ਮੈਂ ਇਸਦਾ ਹੱਕਦਾਰ ਹਾਂ, ਅਈਅਰ ਨੂੰ ਮੈਨੂੰ ਥੱਪੜ ਮਾਰਨਾ ਚਾਹੀਦਾ ਸੀ, ਮੇਰੇ ਪਿਤਾ ਨੇ ਵੀ ਫਾਈਨਲ ਤੱਕ ਮੇਰੇ ਨਾਲ ਗੱਲ ਨਹੀਂ ਕੀਤੀ। ਮੈਂ ਲਾਪਰਵਾਹ ਸੀ। ਇਹ ਬਹੁਤ ਮਹੱਤਵਪੂਰਨ ਸਮਾਂ ਸੀ। ਸ਼੍ਰੇਅਸ ਨੇ ਮੈਨੂੰ ਸਾਫ਼-ਸਾਫ਼ ਕਿਹਾ ਕਿ ਉਸਨੂੰ ਮੇਰੇ ਤੋਂ ਇਹ ਉਮੀਦ ਨਹੀਂ ਸੀ ਪਰ ਫਿਰ ਉਹ ਮੈਨੂੰ ਰਾਤ ਦੇ ਖਾਣੇ 'ਤੇ ਵੀ ਲੈ ਗਏ।'
ਭਲੇ ਹੀ ਸ਼੍ਰੇਅਸ ਅਈਅਰ ਨੇ ਗੁੱਸੇ 'ਚ ਸ਼ਸ਼ਾਂਕ ਨੂੰ ਗਾਲ੍ਹਾਂ ਕੱਢੀਆ ਪਰ ਸ਼ਸ਼ਾਂਕ ਸਿੰਘ ਨੇ ਉਨ੍ਹਾਂ ਦੀ ਕਪਤਾਨੀ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਵਿਸ਼ਵ ਕ੍ਰਿਕਟ 'ਚ ਅਈਅਰ ਤੋਂ ਬਿਹਤਰ ਕਪਤਾਨ ਕੋਈ ਨਹੀਂ ਹੈ ਅਤੇ ਡ੍ਰੈਸਿੰਗ ਰੂਮ 'ਚ ਸਾਰੇ ਨੌਜਵਾਨ ਖਿਡਾਰੀ ਉਨ੍ਹਾਂ ਦੇ ਨਾਲ ਸਹਿਜ ਮਹਿਸੂਸ ਕਰਦੇ ਹਨ। ਸ਼ਸ਼ਾਂਕ ਨੇ ਇਹ ਵੀ ਦੱਸਿਆ ਕਿ ਅਈਅਰ ਸਹੀ ਲੋਕਾਂ ਤੋਂ ਸਹੀ ਸਲਾਹ ਲੈਣ ਤੋਂ ਪਿੱਛੇ ਨਹੀਂ ਹਟਦੇ।
ਇਹ ਵੀ ਪੜ੍ਹੋ- ਸਰਪੰਚ ਸਾਬ੍ਹ ਦੀ ਸਰਪੰਚਣੀ ਬਣਨਾ ਚਾਹੁੰਦੀ ਇਹ ਅਦਾਕਾਰਾ, ਕਰ ਲਈ ਫਿਊਚਰ ਪਲਾਨਿੰਗ!
ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਇੰਗਲੈਂਡ ਵਿੱਚ ਅਭਿਆਸ ਕੀਤਾ ਸ਼ੁਰੂ
NEXT STORY