ਵਿਸ਼ਾਖਾਪਟਨਮ : ਭਾਰਤ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਉਂਗਲੀ ਦੀ ਸੱਟ ਕਾਰਨ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਦੇ ਚੌਥੇ ਦਿਨ ਮੈਦਾਨ 'ਤੇ ਨਹੀਂ ਉਤਰੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਹ ਐਲਾਨ ਕੀਤਾ ਹੈ।
ਬੀਸੀਸੀਆਈ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਲਿਖਿਆ, 'ਦੂਜੇ ਦਿਨ ਫੀਲਡਿੰਗ ਕਰਦੇ ਸਮੇਂ ਸ਼ੁਭਮਨ ਗਿੱਲ ਦੀ ਸੱਜੇ ਹੱਥ ਦੀ ਉਂਗਲੀ 'ਤੇ ਸੱਟ ਲੱਗ ਗਈ। ਉਹ ਅੱਜ ਮੈਦਾਨ ਵਿੱਚ ਨਹੀਂ ਉਤਰਨਗੇ। ਗਿੱਲ ਦੀ ਜਗ੍ਹਾ ਸਰਫਰਾਜ਼ ਖਾਨ ਫੀਲਡਿੰਗ ਕਰ ਰਹੇ ਹਨ। ਇਹ ਯਕੀਨੀ ਨਹੀਂ ਹੈ ਕਿ ਗਿੱਲ ਅੰਤਿਮ ਦਿਨ ਮੈਦਾਨ 'ਚ ਉਤਰਨਗੇ ਜਾਂ ਨਹੀਂ।
ਇਸ ਤੋਂ ਪਹਿਲਾਂ, ਗਿੱਲ ਨੇ ਆਪਣੇ ਤੀਜੇ ਟੈਸਟ ਸੈਂਕੜੇ ਦੇ ਨਾਲ ਫਾਰਮ ਵਿੱਚ ਵਾਪਸੀ ਕੀਤੀ ਅਤੇ ਲੰਬੇ ਫਾਰਮੈਟ ਵਿੱਚ ਖਰਾਬ ਸ਼ੁਰੂਆਤ ਤੋਂ ਬਾਅਦ 12 ਖਰਾਬ ਪਾਰੀਆਂ ਦੀ ਲੰਮੀ ਲੜੀ ਨੂੰ ਤੋੜਦੇ ਹੋਏ ਤੀਜੇ ਦਿਨ ਦੌਰਾਨ ਸੈਂਕੜਾ ਲਗਾਇਆ। ਮੈਚ ਦੀ ਗੱਲ ਕਰੀਏ ਤਾਂ ਜਿੱਤ ਲਈ 399 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਚੌਥੇ ਦਿਨ ਪਹਿਲੇ ਸੈਸ਼ਨ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 194 ਦੌੜਾਂ ਬਣਾ ਲਈਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
IND vs ENG 2nd Test Day 4 : ਇੰਗਲੈਂਡ ਦੀ 7ਵੀਂ ਵਿਕਟ ਡਿੱਗੀ, ਸਟੋਕਸ ਰਨ ਆਊਟ ਹੋਏ
NEXT STORY