ਅਹਿਮਦਾਬਾਦ : ਆਈਪੀਐਲ (IPL) 2026 ਦੇ ਫਾਈਨਲ ਮੁਕਾਬਲੇ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਖ਼ਿਲਾਫ਼ ਮਿਲੀ ਹਾਰ ਤੋਂ ਦੋ ਦਿਨ ਬਾਅਦ ਗੁਜਰਾਤ ਟਾਈਟਨਸ (GT) ਦੇ ਕਪਤਾਨ ਸ਼ੁਭਮਨ ਗਿੱਲ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਗਿੱਲ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਆਪਣੀ ਨਿਰਾਸ਼ਾ ਅਤੇ ਭਵਿੱਖ ਦੇ ਟੀਚਿਆਂ ਬਾਰੇ ਗੱਲ ਕੀਤੀ ਹੈ।
ਜਿੱਤ ਦੇ ਕਰੀਬ ਪਹੁੰਚ ਕੇ ਖੁੰਝੀ ਟੀਮ
31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਗੁਜਰਾਤ ਟਾਈਟਨਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 155 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਵਿਰਾਟ ਕੋਹਲੀ ਦੀ ਨਾਬਾਦ 75 ਦੌੜਾਂ ਦੀ ਪਾਰੀ ਦੀ ਬਦੌਲਤ RCB ਨੇ ਇਹ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ ਅਤੇ ਲਗਾਤਾਰ ਦੂਜਾ ਆਈਪੀਐਲ ਖ਼ਿਤਾਬ ਜਿੱਤ ਲਿਆ।
ਗਿੱਲ ਦਾ ਭਾਵੁਕ ਸੰਦੇਸ਼
ਹਾਰ ਦੇ ਦਰਦ ਨੂੰ ਬਿਆਨ ਕਰਦਿਆਂ ਸ਼ੁਭਮਨ ਗਿੱਲ ਨੇ ਲਿਖਿਆ, "ਅਸੀਂ ਜਿੱਤ ਦੇ ਬਹੁਤ ਕਰੀਬ ਪਹੁੰਚ ਗਏ ਸੀ, ਪਰ ਜਿੱਤ ਦੀ ਰੇਖਾ ਪਾਰ ਨਹੀਂ ਕਰ ਸਕੇ। ਇਹ ਹਾਰ ਕਾਫ਼ੀ ਦਰਦ ਦਿੰਦੀ ਹੈ ਅਤੇ ਇਸ ਦੀ ਨਿਰਾਸ਼ਾ ਅਜੇ ਵੀ ਮਹਿਸੂਸ ਹੋ ਰਹੀ ਹੈ"। ਹਾਲਾਂਕਿ, ਉਨ੍ਹਾਂ ਨੇ ਹਾਂ-ਪੱਖੀ ਰੁਖ਼ ਅਪਣਾਉਂਦਿਆਂ ਅੱਗੇ ਕਿਹਾ ਕਿ ਇਸ ਖੇਡ ਨੇ ਉਨ੍ਹਾਂ ਨੂੰ ਸਿਖਾਇਆ ਹੈ ਕਿ ਹਾਰਨਾ ਅਸਫਲਤਾ ਨਹੀਂ ਹੈ, ਜਦੋਂ ਤੱਕ ਤੁਸੀਂ ਦੁਬਾਰਾ ਉੱਠ ਕੇ ਲੜਨ ਲਈ ਤਿਆਰ ਹੋ। ਉਨ੍ਹਾਂ ਨੇ ਆਪਣਾ ਅਗਲਾ ਟੀਚਾ ਦੇਸ਼ ਲਈ ਖੇਡਣਾ ਦੱਸਿਆ ਹੈ।
ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
ਗਿੱਲ ਨੇ ਗੁਜਰਾਤ ਟਾਈਟਨਸ ਦੇ ਸਮਰਥਕਾਂ ਦਾ ਆਭਾਰ ਜਤਾਉਂਦਿਆਂ ਕਿਹਾ ਕਿ ਪ੍ਰਸ਼ੰਸਕਾਂ ਦੀ ਊਰਜਾ ਅਤੇ ਸਹਿਯੋਗ ਨੇ ਉਨ੍ਹਾਂ ਨੂੰ ਆਖਰੀ ਪਲ ਤੱਕ ਲੜਨ ਦੀ ਤਾਕਤ ਦਿੱਤੀ। ਸੀਜ਼ਨ ਵਿੱਚ ਗਿੱਲ ਦਾ ਸ਼ਾਨਦਾਰ ਪ੍ਰਦਰਸ਼ਨ ਭਾਵੇਂ ਗੁਜਰਾਤ ਦੀ ਟੀਮ ਟਰਾਫੀ ਜਿੱਤਣ ਤੋਂ ਖੁੰਝ ਗਈ, ਪਰ ਕਪਤਾਨ ਵਜੋਂ ਸ਼ੁਭਮਨ ਗਿੱਲ ਲਈ ਇਹ ਸੀਜ਼ਨ ਨਿੱਜੀ ਤੌਰ 'ਤੇ ਬਹੁਤ ਵਧੀਆ ਰਿਹਾ। ਉਨ੍ਹਾਂ ਨੇ ਪੂਰੇ ਸੀਜ਼ਨ ਦੇ 16 ਮੈਚਾਂ ਵਿੱਚ 45.75 ਦੀ ਔਸਤ ਨਾਲ 732 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 163.02 ਰਿਹਾ ਅਤੇ ਉਨ੍ਹਾਂ ਨੇ ਇੱਕ ਸੈਂਕੜਾ ਤੇ ਛੇ ਅਰਧ-ਸੈਂਕੜੇ ਜੜੇ। ਰਾਜਸਥਾਨ ਰਾਇਲਜ਼ ਵਿਰੁੱਧ 104 ਦੌੜਾਂ ਦੀ ਪਾਰੀ ਉਨ੍ਹਾਂ ਦਾ ਸਭ ਤੋਂ ਵਧੀਆ ਸਕੋਰ ਰਹੀ।
ਮਹਿਲਾ ਅੰਡਰ-18 ਏਸ਼ੀਆ ਕੱਪ ਹਾਕੀ ਵਿੱਚ ਭਾਰਤ ਨੇ ਸਿੰਗਾਪੁਰ ਨੂੰ 25-0 ਨਾਲ ਹਰਾਇਆ
NEXT STORY