ਕੁਆਲਾਲੰਪੁਰ, (ਭਾਸ਼ਾ)– ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਸ਼ਨੀਵਾਰ ਨੂੰ ਇੱਥੇ ਥਾਈਲੈਂਡ ਦੀ ਬੁਸਾਨਨ ਓਂਗਬਾਮਰੂੰਗਫਾਨ ਵਿਰੁੱਧ ਪਿਛੜਨ ਤੋਂ ਬਾਅਦ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਮਲੇਸ਼ੀਆ ਮਾਸਟਰਸ ਬੈਡਮਿੰਟਨ ਦੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ।
ਪਿਛਲੇ ਦੋ ਸਾਲ ਤੋਂ ਇਕ ਵੀ ਖਿਤਾਬ ਜਿੱਤਣ ਵਿਚ ਅਸਫਲ ਰਹੀ 5ਵਾਂ ਦਰਜਾ ਪ੍ਰਾਪਤ ਸਿੰਧੂ ਨੇ ਬੀ. ਡਬਲਯੂ. ਐੱਫ. ਵਰਲਡ ਟੂਰ ਸੁਪਰ 500 ਟੂਰਨਾਮੈਂਟ ਦੇ ਸੈਮੀਫਾਈਨਲ ਵਿਚ 88 ਮਿੰਟ ਤਕ ਚੱਲੇ ਮੈਰਾਥਨ ਮੁਕਾਬਲੇ ਵਿਚ ਦੁਨੀਆ ਦੀ 20ਵੇਂ ਨੰਬਰ ਦੀ ਬੁਸਾਨਨ ਵਿਰੁੱਧ 12-21, 21-16, 21-12 ਨਾਲ ਜਿੱਤ ਹਾਸਲ ਕੀਤੀ। ਸਿੰਧੂ ਨੇ ਇਸ ਤੋਂ ਪਹਿਲਾਂ 2022 ਸਿੰਗਾਪੁਰ ਓਪਨ ਜਿੱਤਿਆ ਸੀ ਤੇ ਪਿਛਲੇ ਸਾਲ ਮੈਡ੍ਰਿਡ ਸਪੇਨ ਮਾਸਟਰਸ ਵਿਚ ਉਪ ਜੇਤੂ ਰਹੀ ਸੀ। ਇਹ ਬੁਸਾਨਨ ’ਤੇ 19 ਮੈਚਾਂ ਵਿਚ ਉਸਦੀ 18ਵੀਂ ਜਿੱਤ ਸੀ।
ਤੀਰਅੰਦਾਜ਼ੀ ਵਿਸ਼ਵ ਕੱਪ: ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਜਿੱਤਿਆ ਸੋਨਾ, ਮਿਕਸਡ ਟੀਮ ਨੂੰ ਚਾਂਦੀ
NEXT STORY