ਸਿੰਗਾਪੁਰ- ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਭਾਰਤ ਦੀ ਪੀ. ਵੀ. ਸਿੰਧੂ ਨੇ ਐਤਵਾਰ ਨੂੰ ਇੱਥੇ ਮਹਿਲਾ ਸਿੰਗਲ ਫਾਈਨਲ 'ਚ ਚੀਨ ਦੀ ਵੈਂਗ ਝੀ ਯੀ ਨੂੰ ਤਿੰਨ ਗੇਮ ਤਕ ਚਲੇ ਸਖ਼ਤ ਮੁਕਾਬਲੇ 'ਚ ਹਰਾ ਕੇ ਸਿੰਗਾਪੁਰ ਓਪਨ ਬੈਡਮਿੰਟਨ ਸੁਪਰ 500 ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਸਿੰਧੂ ਨੇ ਮਹੱਤਵਪੂਰਨ ਪਲਾਂ 'ਚ ਸੰਜਮ ਬਰਕਰਾਰ ਰਖਦੇ ਹੋਏ ਸਖ਼ਤ ਮੁਕਾਬਲੇ 'ਚ ਏਸ਼ੀਆਈ ਚੈਂਪੀਅਨਸ਼ਿਪ ਦੀ ਮੌਜੂਦਾ ਚੈਂਪੀਅਨ ਚੀਨ ਦੀ 22 ਸਾਲ ਦੀ ਖਿਡਾਰੀ ਨੂੰ 21-9, 11-21, 21-15 ਨਾਲ ਹਰਾਇਆ।
ਇਹ ਵੀ ਪੜ੍ਹੋ : Maria Sharapova ਬਣੀ ਮਾਂ, ਤਸਵੀਰ ਸ਼ੇਅਰ ਕਰਕੇ ਕੀਤਾ ਪੁੱਤਰ ਦੇ ਨਾਂ ਦਾ ਖੁਲਾਸਾ
ਇਸ ਖ਼ਿਤਾਬੀ ਜਿੱਤ ਨਾਲ ਸਿੰਧੂ ਦਾ ਆਤਮਵਿਸ਼ਵਾਸ ਵਧੇਗਾ ਜੋ ਬਰਮਿੰਘਮ 'ਚ 28 ਜੁਲਾਈ ਨੂੰ ਹੋਣ ਵਾਲੇ ਰਾਸ਼ਟਰ ਮੰਡਲ ਖੇਡਾਂ 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਸਿੰਧੂ ਦਾ ਮੌਜੂਦਾ ਸੈਸ਼ਨ ਦਾ ਇਹ ਤੀਜਾ ਖ਼ਿਤਾਬ ਹੈ। ਉਨ੍ਹਾਂ ਨੇ ਸਈਅਦ ਮੋਦੀ ਕੌਮਾਂਤਰੀ ਤੇ ਸਵਿਸ ਓਪਨ ਦੇ ਰੂਪ 'ਚ ਦੋ ਸੁਪਰ 300 ਟੂਰਨਾਮੈਂਟ ਜਿੱਤੇ। ਸਿੰਧੂ ਓਲੰਪਿਕ 'ਚ ਚਾਂਦੀ ਤੇ ਕਾਂਸੀ ਤਮਗ਼ੇ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ 'ਚ ਇਕ ਸੋਨ, ਦੋ ਚਾਂਦੀ ਤੇ ਦੋ ਕਾਂਸੀ ਤਮਗ਼ੇ ਵੀ ਜਿੱਤ ਚੁੱਕੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs ENG 3rd ODI : ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ, 2-1 ਨਾਲ ਜਿੱਤੀ ਸੀਰੀਜ਼
NEXT STORY