ਨਵੀਂ ਦਿੱਲੀ— ਪੈਰਿਸ ਓਲੰਪਿਕ ਲਈ ਚੁਣੀ ਗਈ 16 ਮੈਂਬਰੀ ਭਾਰਤੀ ਹਾਕੀ ਟੀਮ 'ਚ ਜਗ੍ਹਾ ਬਣਾਉਣ ਵਾਲੇ ਜਰਮਨਪ੍ਰੀਤ ਸਿੰਘ ਨੇ ਕਿਹਾ ਕਿ 2016 'ਚ ਡੋਪਿੰਗ ਦੇ ਸਟਿੰਗ ਦਾ ਸਾਹਮਣਾ ਕਰਨਾ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਨਿਰਾਸ਼ਾਜਨਕ ਸਮਾਂ ਸੀ। ਜਰਮਨਪ੍ਰੀਤ ਪਿਛਲੇ ਕੁਝ ਸਾਲਾਂ ਤੋਂ ਭਾਰਤੀ ਟੀਮ ਦੀ ਰੈਗੂਲਰ ਖਿਡਾਰੀ ਰਹੇ ਹਨ। ਉਹ 2016 ਤੋਂ 2018 ਤੱਕ ਡੋਪਿੰਗ ਕਾਰਨ ਖੇਡ ਤੋਂ ਦੂਰ ਰਹੇ।
ਡੋਪਿੰਗ ਕਾਰਨ ਲੱਗੀ ਪਾਬੰਦੀ ਨੂੰ ਯਾਦ ਕਰਦੇ ਹੋਏ ਓਲੰਪਿਕ 'ਚ ਡੈਬਿਊ ਕਰਨ ਲਈ ਤਿਆਰ ਇਸ ਖਿਡਾਰੀ ਨੇ ਕਿਹਾ, 'ਮੇਰੇ ਲਈ ਇਹ ਆਸਾਨ ਨਹੀਂ ਸੀ। ਇਹ ਬਹੁਤ ਸਾਰੀਆਂ ਅਨਿਸ਼ਚਿਤਤਾਵਾਂ ਦੇ ਨਾਲ ਮੇਰੇ ਸਭ ਤੋਂ ਬੁਰੇ ਸਮੇਂ 'ਚੋਂ ਇਕ ਸੀ। 2018 'ਚ ਨੀਦਰਲੈਂਡ 'ਚ ਚੈਂਪੀਅਨਸ ਟਰਾਫੀ ਦੌਰਾਨ ਰਾਸ਼ਟਰੀ ਟੀਮ ਲਈ ਡੈਬਿਊ ਕਰਨ ਵਾਲੇ ਪੰਜਾਬ ਦੇ ਇਸ ਖਿਡਾਰੀ ਨੇ ਕਿਹਾ, 'ਖਿਡਾਰੀ ਆਮ ਤੌਰ 'ਤੇ ਅਜਿਹੇ ਝਟਕਿਆਂ ਤੋਂ ਉੱਭਰ ਨਹੀਂ ਪਾਉਂਦੇ। ਦੋ ਸਾਲ ਮੈਚਾਂ ਤੋਂ ਬਾਹਰ ਬੈਠ ਕੇ ਤੁਸੀਂ ਬਹੁਤ ਪਿੱਛੇ ਰਹਿ ਜਾਂਦੇ ਹੋ।
ਇਨਕਮ ਟੈਕਸ ਵਿਭਾਗ 'ਚ ਅਧਿਕਾਰੀ ਦੇ ਅਹੁਦੇ 'ਤੇ ਤਾਇਨਾਤ ਇਸ ਖਿਡਾਰੀ ਨੇ ਕਿਹਾ, 'ਹਾਲਾਂਕਿ ਮੈਂ ਆਪਣੀ ਵਾਪਸੀ ਨੂੰ ਲੈ ਕੇ ਦ੍ਰਿੜ ਸੀ ਅਤੇ ਮੈਨੂੰ ਪਤਾ ਸੀ ਕਿ ਮੈਨੂੰ ਵਾਪਸੀ ਕਰਨੀ ਹੋਵੇਗੀ। ਮੈਨੂੰ ਨਹੀਂ ਲੱਗਦਾ ਕਿ ਮੈਂ ਮਜ਼ਬੂਤ ਘਰੇਲੂ ਢਾਂਚੇ ਦੇ ਬਿਨਾਂ ਅਜਿਹਾ ਕਰ ਸਕਦਾ ਸੀ, ਜਿੱਥੇ ਮੈਂ ਚੋਣਕਾਰਾਂ ਨੂੰ ਦਿਖਾ ਸਕਦਾ ਸੀ ਕਿ ਮੇਰੇ ਕੋਲ ਅਜੇ ਵੀ ਇਹ ਯੋਗਤਾ ਹੈ। ਇਸ 27 ਸਾਲਾ ਖਿਡਾਰੀ ਨੇ ਭਾਰਤ ਲਈ 98 ਮੈਚ ਖੇਡੇ ਹਨ। ਹਾਕੀ ਇੰਡੀਆ ਦੀ ਇੱਕ ਰਿਲੀਜ਼ ਵਿੱਚ ਉਨ੍ਹਾਂ ਨੇ ਕਿਹਾ, “ਮੈਂ ਓਲੰਪਿਕ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਅਤੇ ਟੀਮ ਦੀ ਮੁਹਿੰਮ ਦੀ ਸ਼ੁਰੂਆਤ ਦੀ ਉਡੀਕ ਕਰ ਰਿਹਾ ਹਾਂ।
ਭਾਰਤੀ ਕ੍ਰਿਕਟ ਦੀ ਯੁਵਾ ਬ੍ਰਿਗੇਡ ਦੀਆਂ ਨਜ਼ਰਾਂ ਸੀਰੀਜ਼ ਜਿੱਤਣ 'ਤੇ, ਇਹ ਹੋ ਸਕਦੀ ਹੈ ਸੰਭਾਵਿਤ ਪਲੇਇੰਗ 11
NEXT STORY