ਨਾਸਿਕ (ਮਹਾਰਾਸ਼ਟਰ) (ਨਿਕਲੇਸ਼ ਜੈਨ)– ਭਾਰਤੀ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ ਨੇ ਆਨਲਾਈਨ ਸਕਿਲਿੰਗ ਓਪਨ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਦਿਨ ਆਪਣੀ ਖੇਡ ਵਿਚ ਸੁਧਾਰ ਕਰਦੇ ਹੋਏ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹਾਲਾਂਕਿ ਇਸ ਤੋਂ ਬਾਅਦ ਵੀ ਉਹ ਕੋਈ ਜਿੱਤ ਦਰਜ ਨਹੀਂ ਕਰ ਸਕਿਆ ਤੇ ਖੇਡੇ ਗਏ 5 ਮੈਚਾਂ ਵਿਚੋਂ 4 ਡਰਾਅ ਤੇ 1 ਹਾਰ ਦੇ ਨਾਲ 2 ਅੰਕ ਜੋੜ ਸਕਿਆ।
ਦੂਜੇ ਦਿਨ ਵਿਦਿਤ ਦੇ ਸਾਹਮਣੇ ਸਾਰੇ ਖਿਡਾਰੀ ਉਸ ਤੋਂ ਬਹੁਤ ਤਜਰਬੇਕਾਰ ਸਨ। ਉਸ ਨੇ ਛੇਵੇਂ ਰਾਊਂਡ ਵਿਚ ਰੂਸ ਦੇ ਸੇਰਗੀ ਕਰਜਾਕਿਨ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਤੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਜਿੱਤ ਦੀ ਭਾਲ ਵਿਚ ਸਮੇਂ ਦੇ ਕਮੀ ਦੇ ਕਾਰਣ ਉਹ 50 ਚਾਲਾਂ ਵਿਚ ਮੁਕਾਬਲਾ ਹਾਰ ਗਿਆ ਹਾਲਾਂਕਿ ਇਸ ਤੋਂ ਬਾਅਦ ਵਿਦਿਤ ਨੇ ਸੱਤਵੇਂ ਰਾਊਂਡ ਵਿਚ ਵਿਸ਼ਵ ਦੇ ਨੰਬਰ-1 ਬਲਿਟਜ਼ ਖਿਡਾਰੀ ਅਮਰੀਕਾ ਦੇ ਹਿਕਾਰੂ ਨਾਕਾਮੁਰਾ, ਸਾਬਕਾ ਵਿਸ਼ਵ ਬਲਿਟਜ਼ ਚੈਂਪੀਅਨ ਵੀਅਤਨਾਮ ਦੇ ਲੇ ਕਿਯਾਂਗ ਲਿਮ, ਵਿਸ਼ਵ ਨੰਬਰ-5 ਫਰਾਂਸ ਦੇ ਮੈਕਸੀਮ ਲਾਗ੍ਰੇਵ ਤੇ ਮੌਜੂਦਾ ਸਮੇਂ ਵਿਚ ਵਿਸ਼ਵ 960 ਸ਼ਤੰਰਜ ਚੈਂਪੀਅਨ ਅਮਰੀਕਾ ਦੇ ਵੇਸਲੀ ਸੋ ਨਾਲ ਆਪਣੇ ਮੁਕਾਬਲੇ ਡਰਾਅ ਖੇਡੇ। ਦੋ ਦਿਨਾਂ ਬਾਅਦ 10 ਮੈਚਾਂ ਵਿਚੋਂ 7 ਡਰਾਅ ਤੇ 3 ਹਾਰਾਂ ਦੇ ਨਤੀਜਿਆਂ ਨਾਲ ਵਿਦਿਤ 3.5 ਅੰਕ ਬਣਾ ਕੇ 15ਵੇਂ ਸਥਾਨ 'ਤੇ ਚੱਲ ਰਿਹਾ ਹੈ।
10 ਰਾਊਂਡਾਂ ਤੋਂ ਬਾਅਦ ਨੀਦਰਲੈਂਡ ਦਾ ਅਨੀਸ਼ ਗਿਰੀ 6.5 ਅੰਕਾਂ ਨਾਲ ਸਭ ਤੋਂ ਅੱਗੇ ਚੱਲ ਰਿਹਾ ਹੈ ਜਦਕਿ ਚੀਨ ਦਾ ਡਿੰਗ ਲੀਰੇਨ, ਮੈਗਨਸ ਕਾਰਲਸਨ ਤੇ ਵੇਸਲੀ ਸੋ 6 ਅੰਕ ਬਣਾ ਕੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ।
ਜੰਮੂ-ਕਸ਼ਮੀਰ ਨੂੰ ਵਾਪਸ ਆਪਣਾ ਤਜਰਬਾ ਦੇਣਾ ਚਾਹੁੰਦਾ ਹਾਂ : ਰੈਨਾ
NEXT STORY