ਸਪੋਰਟਸ ਡੈਸਕ— ਭਾਰਤੀ ਸਲਾਮੀ ਬੱਲੇਬਾਜ਼ ਸ੍ਰਮਿਤੀ ਮੰਧਾਨਾ ਨੇ ਸੁਪਰ ਲੀਗ 'ਚ ਯਾਰਕਸ਼ਾਇਰ ਡਾਇਮੰਡਸ ਖਿਲਾਫ 70 ਦੌੜਾਂ ਦੀ ਤਾਬੜਤੋੜ ਪਾਰੀ ਖੇਡ ਕੇ ਆਪਣੀ ਟੀਮ ਵੈਸਟਰਨ ਸਟੋਰਮ ਨੂੰ 9 ਵਿਕਟਾਂ ਦੀ ਵੱਡੀ ਜਿੱਤ ਦਿਵਾਈ। ਦਰਅਸਲ ਵੈਸਟਰਨ ਸਟੋਰਮਸ ਵੱਲੋਂ ਸਮ੍ਰਿਤੀ ਮੰਧਾਨਾ ਨੇ 11 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 47 ਗੇਂਦਾਂ 'ਤੇ 70 ਦੌੜਾਂ ਬਣਾਈਆਂ। ਭਾਰਤ ਦੀ ਇਸ ਓਪਨਰ ਨੇ 29 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ।
ਵੈਸਟਰਨ ਸਟੋਰਮ ਦੀ ਪ੍ਰੀਸਟ ਅਤੇ ਮੰਧਾਨਾ ਨੇ ਬੇਹੱਦ ਤੇਜ਼ ਸ਼ੁਰੂਆਤ ਦਿਵਾਈ ਅਤੇ ਦੋਹਾਂ ਨੇ ਪਹਿਲੇ ਵਿਕਟ ਲਈ 13.5 ਓਵਰਾਂ 'ਚ 133 ਦੌੜਾਂ ਜੋੜੀਆਂ। ਇਸੇ ਸਕੋਰ 'ਤੇ ਮੰਧਾਨਾ ਡੇਵਿਡਸਨ ਰਿਚਰਡਸ ਦੀ ਗੇਂਦ 'ਤੇ ਆਊਟ ਹੋ ਗਈ। ਤੀਜੇ ਨੰਬਰ 'ਤੇ ਉਤਰੀ ਕਪਤਾਨ ਹੀਦਰ ਨਾਈਟ ਬਿਨਾ ਖਾਤਾ ਖੋਲੇ ਨਾਟ ਆਊਟ ਰਹੀ ਕਿਉਂਕਿ ਜਿੱਤ ਲਈ ਬਚੀਆਂ ਸਾਰੀਆਂ ਦੌੜਾਂ ਪ੍ਰੀਸਟ ਨੇ ਹੀ ਬਣਾ ਲਈਆਂ। ਪ੍ਰੀਸਟ ਨੇ 43 ਗੇਂਦਾਂ 'ਤੇ 72 ਦੌੜਾਂ ਬਣਾਈਆਂ। ਉਨ੍ਹਾਂ ਨੇ 7 ਚੌਕੇ ਅਤੇ 2 ਛੱਕੇ ਲਗਾਏ।
ਭਾਰਤੀ ਗੋਲਫਰ ਲਾਹਿੜੀ ਨੇ ਚਾਰ ਅੰਡਰ 67 ਦਾ ਕਾਰਡ ਖੇਡਿਆ
NEXT STORY