ਬਾਰਾਸਾਤ- ਓਲੰਪੀਅਨ ਸੌਮਿਆਜੀਤ ਘੋਸ਼ 'ਤੇ ਉਸਦੀ ਪਤਨੀ ਨੇ ਵਿਆਹ ਦੇ ਪੰਜ ਮਹੀਨੇ ਬਾਅਦ ਹੀ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾ ਕੇ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ। ਸਟਾਰ ਟੇਬਲ ਟੈਨਿਸ ਖਿਡਾਰੀ ਵਿਰੁੱਧ ਦਾਇਰ ਐੱਫ. ਆਈ. ਆਈ. ਵਿਚ ਉਸਦੀ ਪਤਨੀ ਨੇ ਅਪਰਾਧਿਕ ਵਿਸ਼ਵਾਸਘਾਤ ਦਾ ਵੀ ਦੋਸ਼ ਲਾਇਆ। ਉੱਤਰੀ 24 ਪਰਗਨਾ ਜ਼ਿਲੇ ਵਿਚ ਬਾਰਾਸਾਤ ਪੁਲਸ ਥਾਣੇ ਵਿਚ ਦਰਜ ਐੱਫ. ਆਈ. ਆਰ. ਵਿਚ ਸੌਮਿਆਜੀਤ ਦੇ ਮਾਤਾ-ਪਿਤਾ ਹਰਿਸ਼ੰਕਰ ਤੇ ਮੀਨਾ ਘੋਸ਼, ਉਸਦੇ ਦੋ ਚਾਚਿਆਂ ਤੇ ਇਕ ਚਚੇਰੇ ਭਰਾ ਦਾ ਵੀ ਨਾਂ ਹੈ।

ਘੋਸ਼ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਪਿਛਲੇ ਸਾਲ ਮਾਰਚ ਵਿਚ ਉਸ 'ਤੇ ਉਸਦੀ ਪਤਨੀ ਨੇ ਜਬਰ-ਜ਼ਨਾਹ ਦਾ ਦੋਸ਼ ਲਾਇਆ ਸੀ, ਜਿਹੜੀ ਉਸ ਸਮੇਂ ਉਸਦੀ ਗਰਲਫ੍ਰੈਂਡ ਸੀ। ਉਸ ਤੋਂ ਬਾਅਦ ਭਾਰਤੀ ਟੇਬਲ ਟੈਨਿਸ ਮਹਾਸੰਘ ਨੇ ਉਸ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਸੀ। ਘੋਸ਼ ਨੇ ਬਾਅਦ ਵਿਚ ਆਪਣੀ ਗਰਲਫ੍ਰੈਂਡ ਨਾਲ ਸਮਝੌਤਾ ਕਰ ਕੇ 3 ਅਗਸਤ 2018 ਨੂੰ ਵਿਆਹ ਕਰ ਲਿਆ ਸੀ, ਜਿਸ ਤੋਂ ਬਾਅਦ ਉਸ ਨੇ ਜਬਰ-ਜ਼ਨਾਹ ਦਾ ਦੋਸ਼ ਵਾਪਸ ਲੈ ਲਿਆ ਸੀ।
ਭਾਰਤੀ ਪੈਰਾ ਪਾਵਰਲਿਫਟਰ ਡੋਪ ਟੈਸਟ 'ਚ ਫੇਲ, 4 ਸਾਲ ਦੀ ਪਾਬੰਦੀ
NEXT STORY