ਨਵੀਂ ਦਿੱਲੀ— ਕ੍ਰਿਕਟਰ ਹਾਰਦਿਕ ਪੰਡਯਾ ਨੂੰ ਕਰਨ ਜੌਹਰ ਦੇ ਟੀ.ਵੀ. ਸ਼ੋਅ ਕੌਫੀ ਵਿਦ ਕਰਨ 'ਚ ਜਾ ਕੇ ਵਿਵਾਦਗ੍ਰਸਤ ਬਿਆਨਬਾਜ਼ੀ ਕਰਨ ਦੇ ਬਾਅਦ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਹੈ। ਹਾਰਦਿਕ ਪੰਡਯਾ ਅਤੇ ਕੇ.ਐੱਲ. ਰਾਹੁਲ ਨੂੰ ਇਸ ਸ਼ੋਅ 'ਚ ਮਹਿਲਾਵਾਂ ਨੂੰ ਲੈ ਕੇ ਅਸ਼ਲੀਲ ਟਿੱਪਣੀ ਕਰਨ 'ਤੇ ਬੀ.ਸੀ.ਸੀ.ਆਈ. ਨੇ ਮੁਅੱਤਲ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਖਿਲਾਫ ਜਾਂਚ ਬਿਠਾ ਦਿੱਤੀ ਹੈ। ਆਸਟਰੇਲੀਆ ਦੌਰੇ ਤੋਂ ਵਿਚਾਲੇ ਹੀ ਵਾਪਸ ਬੁਲਾਏ ਗਏ ਹਾਰਦਿਕ ਪੰਡਯਾ ਜਦੋਂ ਤੋਂ ਭਾਰਤ ਪਰਤੇ ਹਨ ਉਦੋਂ ਤੋਂ ਉਹ ਨਾ ਤਾਂ ਘਰੋਂ ਬਾਹਰ ਨਿਕਲੇ ਹਨ ਅਤੇ ਨਾ ਹੀ ਫੋਨ 'ਤੇ ਕਿਸੇ ਨਾਲ ਗੱਲ ਕਰ ਰਹੇ ਹਨ। ਅਜਿਹੇ 'ਚ ਹਾਰਦਿਕ ਪੰਡਯਾ ਅਤੇ ਕੇ.ਐੱਲ. ਰਾਹੁਲ ਨੂੰ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦਾ ਸਾਥ ਮਿਲਿਆ ਹੈ। ਸੌਰਵ ਗਾਂਗੁਲੀ ਨੇ ਕਿਹਾ ਕਿ ਗਲਤੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਦੋਹਰਾਉਣ ਤੋਂ ਬਚਣਾ ਚਾਹੀਦਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਸੌਰਵ ਗਾਂਗੁਲੀ ਨੇ ਕਿਹਾ, ''ਲੋਕ ਗਲਤੀਆਂ ਕਰਦੇ ਹਨ, ਮੈਨੂੰ ਭਰੋਸਾ ਹੈ ਕਿ ਜਿਸ ਨੇ ਵੀ ਗਲਤੀ ਕੀਤੀ ਹੈ ਉਸ ਨੂੰ ਇਸ ਦਾ ਅਹਿਸਾਸ ਹੋਵੇਗਾ ਅਤੇ ਉਹ ਚੰਗਾ ਇਨਸਾਨ ਬਣ ਕੇ ਨਿਕਲੇਗਾ। ਆਖ਼ਰਕਾਰ ਅਸੀਂ ਸਾਰੇ ਇਨਸਾਨ ਹਾਂ। ਅਸੀਂ ਮਸ਼ੀਨ ਨਹੀਂ ਹਾਂ ਕਿ ਸਭ ਕੁਝ ਪਰਫੈਕਟ ਹੀ ਹੋਵੇਗਾ। ਤੁਹਾਨੂੰ ਆਪਣੀ ਜ਼ਿੰਦਗੀ ਜਿਊਣੀ ਚਾਹੀਦੀ ਹੈ ਅਤੇ ਦੂਜਿਆਂ ਨੂੰ ਵੀ ਜਿਉਣ ਦੇਣਾ ਚਾਹੀਦਾ ਹੈ।''

ਸੌਰਵ ਗਾਂਗੁਲੀ ਨੇ ਸਵੀਕਾਰ ਕੀਤਾ ਹੈ ਕਿ ਦੋਹਾਂ ਖਿਡਾਰੀਆਂ ਨੇ ਗਲਤੀ ਕੀਤੀ ਹੈ ਪਰ ਸਾਨੂੰ ਕਿਸੇ ਵੀ ਫੈਸਲੇ 'ਤੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਸੁਧਰਨ ਦਾ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ,''ਉਹ ਜ਼ਿੰਮੇਦਾਰ ਇਨਸਾਨ ਹਨ ਅਤੇ ਨੌਜਵਾਨਾਂ ਲਈ ਰੋਲ ਮਾਡਲ ਵੀ ਹਨ, ਪਰ ਉਹ ਇਨਸਾਨ ਹਨ। ਉਨ੍ਹਾਂ 'ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਰਹਿੰਦਾ ਹੈ। ਕੁਝ ਗੱਲਾਂ ਹੋ ਜਾਂਦੀਆਂ ਹਨ। ਅੱਗੇ ਵਧਣਾ ਚਾਹੀਦਾ ਹੈ ਅਤੇ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਦੁਬਾਰਾ ਅਜਿਹਾ ਨਾ ਹੋਵੇ।
video : ਖੱਬੂ ਵਾਰਨਰ ਨੇ ਸੱਜੇ ਹੱਥ ਨਾਲ ਬੱਲੇਬਾਜ਼ੀ ਕਰਦਿਆਂ ਗੇਲ ਦਾ ਚਾੜ੍ਹਿਆ ਕੁਟਾਪਾ
NEXT STORY