ਕੋਲਕਾਤਾ— ਟੀਮ ਇੰਡੀਆ ਦੇ ਸਾਬਕਾ ਕਪਤਾਨ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ। ਵੁਡਲੈਂਡਸ ਹਸਪਤਾਲ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : IND vs AUS : ਭਾਰਤੀ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਟੈਸਟ ਸੀਰੀਜ਼ ਤੋਂ ਬਾਹਰ ਹੋਏ ਕੇ. ਐੱਲ. ਰਾਹੁਲ
ਗਾਂਗੁਲੀ ਨੂੰ ਸ਼ਨੀਵਾਰ ਨੂੰ ਜਿੰਮ ’ਚ ਵਰਜਿਸ਼ ਕਰਦੇ ਹੋਏ ਸੀਨੇ ’ਚ ਦਰਦ ਦੀ ਸ਼ਿਕਾਇਤ ਦੇ ਕਾਰਨ ਹਸਪਤਾਲ ’ਚ ਦਾਖਲ ਕਰਾਇਆ ਗਿਆ ਸੀ। ਜਾਂਚ ਤੇ ਇਲਾਜ ਦੇ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਨੂੰ ਹਲਕਾ ਦਿਲ ਦਾ ਦੌਰਾ ਪਿਆ ਸੀ ਤੇ ਉਨ੍ਹਾਂ ਦੀ ਧਮਨੀ ’ਚ ਤਿੰਨ ਬਲਾਕ ਪਾਏ ਗਏ ਹਨ। ਇਸ ਵਿਚਾਲੇ ਪ੍ਰਸਿੱਧ ਕਾਰਡੀਓਲਾਜਿਸਟ ਦੇਵੀ ਸ਼ੈੱਟੀ ਨੇ ਹਸਪਤਾਲ ਪਹੁੰਚ ਕੇ ਸਾਬਕਾ ਕਪਤਾਨ ਦੇ ਇਲਾਜ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ : ਮਮਤਾ ਨੂੰ ਇਕ ਹੋਰ ਝਟਕਾ, ਸਾਬਕਾ ਕ੍ਰਿਕਟਰ ਲਕਸ਼ਮੀ ਰਤਨ ਸ਼ੁਕਲਾ ਨੇ ਦਿੱਤਾ ਮੰਤਰੀ ਅਹੁਦੇ ਤੋਂ ਅਸਤੀਫ਼ਾ
ਗਾਂਗੁਲੀ ਦੀ ਪਤਨੀ ਡੋਨਾ ਨੇ ਹਸਪਤਾਲ ’ਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਹਸਪਤਾਲ ਸੂਤਰਾਂ ਨੇ ਦੱਸਿਆ ਕਿ ਗਾਂਗੁਲੀ ਨੇ ਡਾਕਟਰਾਂ ਤੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਮੈਡੀਕਲ ਟੀਮ ਨੇ ਸੋਮਵਾਰ ਨੂੰ ਵੀਡੀਓ ਕਾਨਫ਼੍ਰੈਂਸਿੰਗ ਜ਼ਰੀਏ ਡਾ. ਸ਼ੈੱਟੀ ਨਾਲ ਗੱਲ ਕੀਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਾਊਥੰਪਟਨ ਨੇ ਲਿਵਰਪੂਲ ਨੂੰ 1-0 ਨਾਲ ਹਰਾਇਆ
NEXT STORY