ਸਪੋਰਟਸ ਡੈਸਕ - ਕੋਲਕਾਤਾ ਦੇ ਡਾਇਮੰਡ ਹਾਰਬਰ ਰੋਡ 'ਤੇ ਸ਼ੁੱਕਰਵਾਰ ਸ਼ਾਮ ਨੂੰ ਸੌਰਵ ਗਾਂਗੁਲੀ ਦੀ ਬੇਟੀ ਸਨਾ ਗਾਂਗੁਲੀ ਦੀ ਕਾਰ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਸਨਾ ਇਸ ਹਾਦਸੇ 'ਚ ਵਾਲ-ਵਾਲ ਬਚ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੋਲਕਾਤਾ ਤੋਂ ਰਾਏਚਕ ਜਾ ਰਹੀ ਬੱਸ ਨੇ ਬੇਹਾਲਾ ਚੌਰਸਤਾ ਇਲਾਕੇ 'ਚ ਸਨਾ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਸਮੇਂ ਸਨਾ ਗਾਂਗੁਲੀ ਕਾਰ ਦੇ ਅੰਦਰ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਡਰਾਈਵਰ ਕਾਰ ਚਲਾ ਰਿਹਾ ਸੀ।
ਸਨਾ ਗਾਂਗੁਲੀ ਦੇ ਡਰਾਈਵਰ ਨੇ ਬੱਸ ਦਾ ਪਿੱਛਾ ਕੀਤਾ, ਜੋ ਹਾਦਸੇ ਤੋਂ ਬਾਅਦ ਉਥੋਂ ਭੱਜ ਗਈ। ਬੱਸ ਨੂੰ ਸਾਖਰ ਬਾਜ਼ਾਰ ਨੇੜੇ ਰੋਕਿਆ ਗਿਆ ਅਤੇ ਸਨਾ ਨੇ ਪੁਲਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਬੱਸ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਹੈ। ਸੂਤਰਾਂ ਮੁਤਾਬਕ ਬੱਸ ਨਾਲ ਟਕਰਾਉਣ ਕਾਰਨ ਸਨਾ ਦੀ ਕਾਰ ਨੂੰ ਮਾਮੂਲੀ ਨੁਕਸਾਨ ਹੋਇਆ ਹੈ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।
ਦਰਅਸਲ, ਸੌਰਵ ਗਾਂਗੁਲੀ ਦੀ ਬੇਟੀ ਸਨਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਸੂਤਰਾਂ ਮੁਤਾਬਕ ਸਨਾ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠੀ ਸੀ। ਫਿਰ ਰੇਸਿੰਗ ਦੌਰਾਨ ਇਕ ਬੱਸ ਨੇ ਸਨਾ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਦਾ ਸ਼ੀਸ਼ਾ ਟੁੱਟ ਕੇ ਨੁਕਸਾਨਿਆ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਪਲਟ ਵੀ ਸਕਦੀ ਸੀ। ਅਜਿਹੇ 'ਚ ਸੌਰਭ ਗਾਂਗੁਲੀ ਦੀ ਬੇਟੀ ਦੇ ਗੰਭੀਰ ਜ਼ਖਮੀ ਹੋਣ ਦਾ ਖਤਰਾ ਸੀ। ਹਾਲਾਂਕਿ ਕਾਰ ਕਿਸੇ ਤਰ੍ਹਾਂ ਰੁਕ ਗਈ। ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ।
ਮੈਚ ਦੇ ਪਹਿਲੇ ਦਿਨ ਹੀ ਬੁਮਰਾਹ ਤੇ ਕੋਂਸਟਾਸ ਵਿਚਾਲੇ ਹੋ ਗਈ ਤੂੰ-ਤੂੰ-ਮੈਂ-ਮੈਂ, ਭੱਖ ਗਿਆ ਮਾਹੌਲ (ਵੀਡੀਓ)
NEXT STORY