ਨਵੀਂ ਦਿੱਲੀ— ਮੋਢੇ ਦੀ ਸੱਟ ਕਾਰਨ ਰਿਧੀਮਾਨ ਸਾਹਾ ਫਿਲਹਾਲ ਕ੍ਰਿਕਟ ਤੋਂ ਦੂਰ ਹਨ ਪਰ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਕਿ ਪਿਛਲੇ ਪੰਜ ਤੋਂ ਦਸ ਸਾਲਾਂ 'ਚ ਰਿਧੀਮਾਨ ਸਾਹਾ ਭਾਰਤ ਦੇ ਸਰਵਸ੍ਰੇਸ਼ਠ ਵਿਕਟਕੀਪਰ ਹਨ। ਦਸੰਬਰ 2014 'ਚ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਦੇ ਬਾਅਦ ਟੈਸਟ ਕ੍ਰਿਕਟ 'ਚ ਭਾਰਤ ਦੀ ਪਹਿਲੀ ਪਸੰਦ 34 ਸਾਲਾ ਦੇ ਸਾਹਾ ਮੋਢੇ ਦੀ ਸਰਜਰੀ ਦੇ ਬਾਅਦ ਰਿਹੈਬਲੀਟੇਸ਼ਨ ਤੋਂ ਗੁਜ਼ਰ ਰਹੇ ਹਨ।

ਗਾਂਗੁਲੀ ਨੇ ਕਿਹਾ, ''ਉਹ ਲਗਭਗ ਇਕ ਸਾਲ ਤੋਂ ਟੀਮ ਤੋਂ ਬਾਹਰ ਹਨ ਪਰ ਮੈਨੂੰ ਲਗਦਾ ਹੈ ਕਿ ਪਿਛਲੇ ਪੰਜ ਤੋਂ ਦਸ ਸਾਲ 'ਚ ਉਹ ਭਾਰਤ ਦੇ ਸਰਵਸ੍ਰੇਸ਼ਠ ਵਿਕਟਕੀਪਰ ਹਨ। ਉਮੀਦ ਕਰਦਾ ਹਾਂ ਕਿ ਉਹ ਫਿੱਟਨੈਸ ਸਬੰਧੀ ਸਮੱਸਿਆ ਤੋਂ ਉਬਰ ਜਾਣਗੇ।'' ਯੁਵਾ ਰਿਸ਼ਭ ਪੰਤ ਨੇ ਆਪਣੇ ਟੈਸਟ ਕਰੀਅਰ ਦੀ ਪ੍ਰਭਾਵੀ ਸ਼ੁਰੂਆਤ ਕੀਤੀ ਅਤੇ ਉਹ ਆਗਾਮੀ ਆਸਟਰੇਲੀਆ ਦੌਰੇ 'ਤੇ ਜਾਣਗੇ। ਪੰਤ ਦੇ ਬੈਕਅਪ ਦੇ ਤੌਰ 'ਤੇ ਪਾਰਥਿਵ ਪਟੇਲ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਭਾਰਤ ਵੱਲੋਂ 32 ਟੈਸਟ 'ਚ ਤਿੰਨ ਸੈਂਕੜੇ ਦੀ ਮਦਦ ਨਾਲ 1164 ਦੌੜਾਂ ਬਣਾਉਣ ਵਾਲੇ ਸਾਹਾ ਨੇ ਪਿਛਲੀ ਵਾਰ ਦੇਸ਼ ਦੀ ਨੁਮਾਇੰਦਗੀ ਇਸ ਸਾਲ ਦੀ ਸ਼ੁਰੂਆਤ 'ਚ ਕੇਪਟਾਊਨ ਟੈਸਟ ਦੇ ਦੌਰਾਨ ਕੀਤੀ ਸੀ।
... ਤਾਂ ਇਸ ਕਾਰਨ ਗਾਵਸਕਰ ਨੇ ਬੰਨ੍ਹੇ ਰੋਹਿਤ ਦੀਆਂ ਸਿਫਤਾਂ ਦੇ ਪੁਲ
NEXT STORY