ਨਵੀਂ ਦਿੱਲੀ— ਭਾਰਤ-ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ ਟੀ-20 ਸੀਰੀਜ਼ 'ਚ ਬਤੌਰ ਕਪਤਾਨ ਧਮਾਲ ਮਚਾ ਰਹੇ ਰੋਹਿਤ ਸ਼ਰਮਾ ਨੇ ਦੂਜੇ ਟੀ-20 ਮੁਕਾਬਲੇ 'ਚ ਸ਼ਾਨਦਾਰ 111 ਦੌੜਾਂ ਦੀ ਪਾਰੀ ਖੇਡ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਅਜਿਹੇ 'ਚ ਉਨ੍ਹਾਂ ਦੀ ਇਸ ਪਾਰੀ ਅਤੇ ਬੱਲੇਬਾਜ਼ੀ ਦੀ ਸ਼ਲਾਘਾ ਕਰਦੇ ਹੋਏ ਸਾਬਕਾ ਭਾਰਤੀ ਖਿਡਾਰੀ ਸੁਨੀਲ ਗਾਵਸਕਰ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਵਿੰਡੀਜ਼ ਦੇ ਸਾਬਕਾ ਦਿੱਗਜ ਵਿਵ ਰਿਚਰਡਸ ਅਤੇ ਭਾਰਤ ਦੇ ਸਲਾਮੀ ਬੱਲੇਬਾਜ਼ ਰਹੇ ਵਰਿੰਦਰ ਸਹਿਵਾਗ ਦੇ ਬਾਅਦ ਹਿੱਟਮੈਨ ਰੋਹਿਤ ਸ਼ਰਮਾ ਦੁਨੀਆ ਦੇ ਸਭ ਤੋਂ ਸ਼ਾਨਦਾਰ ਬੱਲੇਬਾਜ਼ ਬਣ ਸਕਦੇ ਹਨ।

ਅਖ਼ਬਾਰ 'ਚ ਲਿਖੇ ਇਕ ਲੇਖ 'ਚ ਗਾਵਸਕਰ ਨੇ ਕਿਹਾ ਕਿ ਮਹਿਮਾਨ ਟੀਮ ਦੇ ਨਾਲ ਖੇਡੀ ਗਈ ਸੀਰੀਜ਼ ਭਾਵੇਂ ਹੀ ਇਕਤਰਫਾ ਰਹੀ ਹੋਵੇ ਪਰ ਰੋਹਿਤ ਸ਼ਰਮਾ ਦਾ ਪ੍ਰਦਰਸ਼ਨ ਸਭ ਤੋਂ ਸ਼ਾਨਦਾਰ ਰਿਹਾ ਹੈ। ਗਾਵਸਕਰ ਦਾ ਮੰਨਣਾ ਹੈ ਕਿ ਵੈਸਟਇੰਡੀਜ਼ ਖਿਲਾਫ ਖੇਡੀ ਗਈ ਵਨ ਡੇ ਅਤੇ ਟੀ-20 ਸੀਰੀਜ਼ 'ਚ ਰੋਹਿਤ ਦਾ ਪ੍ਰਦਰਸ਼ਨ ਆਲਾ ਦਰਜੇ ਦਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਦੀ ਅਜਿਹਾ ਸਹਿਵਾਗ ਦੇ ਨਾਲ ਦੇਖਣ ਨੂੰ ਮਿਲਦਾ ਸੀ ਕਿ ਜਦੋਂ ਇਕ ਵਾਰ ਉਨ੍ਹਾਂ ਦਾ ਬੱਲਾ ਚਲਦਾ ਸੀ ਤਾਂ ਫਿਰ ਰੁਕਣ ਦਾ ਨਾਂ ਨਹੀਂ ਲੈਂਦਾ ਸੀ। ਦੋਹਾਂ ਨੂੰ ਲੰਬੀ ਪਾਰੀਆਂ ਖੇਡਣ ਦੀ ਆਦਤ ਹੈ।

ਗਾਵਸਕਰ ਨੇ ਦੱਸਿਆ ਕਿ ਜੇਕਰ ਰੋਹਿਤ ਸ਼ਰਮਾ ਲਾਲ ਗੇਂਦ ਭਾਵ ਟੈਸਟ ਮੁਕਾਬਲਿਆਂ 'ਚ ਵੀ ਵਨਡੇ ਦੀ ਤਰ੍ਹਾਂ ਹੀ ਪ੍ਰਦਰਸ਼ਨ ਕਰਦੇ ਹਨ ਤਾਂ ਫਿਰ ਉਹ ਰਿਚਰਡਸ ਅਤੇ ਸਹਿਵਾਗ ਦੇ ਬਾਅਦ ਸਭ ਤੋਂ ਧਮਾਕੇਦਾਰ ਬੱਲੇਬਾਜ਼ ਬਣ ਜਾਣਗੇ। ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਇਨ੍ਹਾਂ ਦਿਨਾਂ 'ਚ ਭਾਰਤ-ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ ਟੀ-20 ਸੀਰੀਜ਼ ਦੇ ਕਪਤਾਨ ਹਨ ਅਤੇ ਦੂਜੇ ਮੁਕਾਬਲੇ 'ਚ ਉਨ੍ਹਾਂ ਨੇ 111 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਹੁਣ ਟੀਮ ਇੰਡੀਆ ਇਸ ਸੀਰੀਜ਼ 'ਚ 2-0 ਨਾਲ ਅੱਗੇ ਹੈ, ਜਦਕਿ ਇਸ ਦਾ ਆਖਰੀ ਮੁਕਾਬਲਾ 11 ਨਵੰਬਰ ਨੂੰ ਹੈ।
3rd T-20 : ਭਾਰਤ ਦੀਆਂ ਨਜ਼ਰਾਂ ਕਲੀਨ ਸਵੀਪ 'ਤੇ
NEXT STORY