ਸਪੋਰਟਸ ਡੈੱਕਸ— ਸੋਸ਼ਲ ਮੀਡੀਆ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸਾਰਾ ਦਿਨ ਚਰਚਾ 'ਚ ਰਹੀ। ਜੋ ਉਸ ਦੀ ਹਮਸ਼ਕਲ ਸਾਹਮਣੇ ਆਈ ਤੇ ਫੈਨਸ ਨੇ ਵਿਰਾਟ ਕੋਹਲੀ ਨੂੰ ਟਰੋਲ ਕੀਤੇ। ਟੈਨਿਸ 'ਚ ਅੰਕਿਤਾ ਨੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕੀਤੀ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਨਵੀਂ ਦਿੱਲੀ- ਭਾਰਤੀ ਟੈਨਿਸ ਖਿਡਾਰੀ ਅੰਕਿਤਾ ਰੈਨਾ ਨੇ ਸੋਮਵਾਰ ਜਾਰੀ ਡਬਲਯੂ. ਟੀ. ਏ. ਸਿੰਗਲਜ਼ ਰੈਂਕਿੰਗ ਵਿਚ ਤਿੰਨ ਸਥਾਨਾਂ ਦੇ ਸੁਧਾਰ ਨਾਲ ਕਰੀਅਰ ਦੀ ਸਰਵਸ੍ਰੇਸ਼ਠ 165ਵੀਂ ਰੈਂਕਿੰਗ ਹਾਸਲ ਕੀਤੀ, ਜਦਕਿ ਪੁਰਸ਼ਾਂ ਵਿਚ ਪ੍ਰਜਨੇਸ਼ ਗੁਣੇਸ਼ਵਰਨ ਇਕ ਸਥਾਨ ਦੇ ਨੁਕਸਾਨ ਨਾਲ 103ਵੇਂ ਸਥਾਨ 'ਤੇ ਖਿਸਕ ਗਿਆ।
ਅਨੁਸ਼ਕਾ ਦੀ ਹਮਸ਼ਕਲ ਆਈ ਸਾਹਮਣੇ, ਫੈਨਸ ਨੇ ਕੀਤੇ ਵਿਰਾਟ ਕੋਹਲੀ ਨੂੰ ਟਰੋਲ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਸਦੀ ਬਾਲੀਵੁੱਡ ਅਭਿਨੇਤਰੀ ਪਤਨੀ ਅਨੁਸ਼ਕਾ ਸ਼ਰਮਾ ਇਕ ਵਾਰ ਫਿਰ ਤੋਂ ਚਰਚਾ 'ਚ ਆ ਗਈ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਅਮਰੀਕੀ ਸਿੰਗਰ ਜੂਲੀਆ ਮਾਈਕਲ ਦੀ ਤਸਵੀਰਾਂ ਟ੍ਰੇਂਡ ਹੋ ਰਹੀਆ ਹਨ ਜੋ ਦੇਖਣ 'ਚ ਬਿਲਕੁਲ ਅਨੁਸ਼ਕਾ ਦੀ ਤਰ੍ਹਾਂ ਲੱਗਦੀ ਹੈ। ਜੂਲੀਆ ਤੇ ਅਨੁਸ਼ਕਾ ਦੀ ਸ਼ਕਲ ਮਿਲਦਿਆ ਦੇਖ ਸੋਸ਼ਲ ਮੀਡੀਆ 'ਤੇ ਕ੍ਰਿਕਟ ਫੈਨਸ ਦੇ ਕੁਮੇਂਟਸ ਆਉਂਣ ਲੱਗੇ।
ਯੁਵਰਾਜ ਨੂੰ ਏਅਰਪੋਰਟ 'ਤੇ ਦੇਖ ਸ਼ਕਤੀ ਕਪੂਰ ਨੇ ਕਿਹਾ- 'ਆਊ ਲੌਲੀਤਾ'

ਭਾਰਤੀ ਟੀਮ 'ਚ ਵਾਪਸੀ ਲਈ ਸੰਘਰਸ਼ ਕਰ ਰਹੇ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਬੀਤੇ ਦਿਨੀ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਸ਼ਕਤੀ ਕਪੂਰ ਨਾਲ ਜੁਗਲਬੰਦੀ ਕਰ ਕੇ ਚਰਚਾ 'ਚ ਆ ਗਏ ਹਨ। ਦਰਅਸਲ ਯੁਵਰਾਜ ਆਪਣੇ ਪ੍ਰਮੋਸ਼ਨਲ ਟੂਰ ਲਈ ਮੁੰਬਈ ਏਅਰਪੋਰਟ 'ਤੇ ਪਹੁੰਚੇ ਸੀ। ਉੱਥੇ ਹੀ ਉਸ ਦੀ ਮੁਲਾਕਾਤ ਸ਼ਕਤੀ ਕਪੂਰ ਨਾਲ ਹੋ ਗਈ।
ਸਟਾਰਕ ਦੀ ਤੂਫਾਨੀ ਗੇਂਦਬਾਜ਼ੀ ਸਾਹਮਣੇ ਸ਼੍ਰੀਲੰਕਾ ਹੋਇਆ ਢੇਰ

ਮਿਸ਼ੇਲ ਸਟਾਰਕ ਦੀਆਂ 5 ਵਿਕਟਾਂ ਦੀ ਬਦੌਲਤ ਆਸਟਰੇਲੀਆ ਨੇ ਦੂਜੇ ਟੈਸਟ ਵਿਚ ਸ਼੍ਰੀਲੰਕਾ ਨੂੰ 366 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ। ਆਸਟਰੇਲੀਆ ਦੇ 516 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਨੇ ਚੌਥੇ ਦਿਨ ਦੀ ਸ਼ੁਰੂਆਤ ਬਿਨਾ ਵਿਕਟ ਗੁਆਏ 17 ਦੌੜਾਂ ਤੋਂ ਕੀਤੀ।
ਧੋਨੀ ਦੀ ਚਾਲਾਕੀ 'ਤੇ ICC ਦਾ ਟਵੀਟ, ਖਿਡਾਰੀਆਂ ਨੂੰ ਦੱਸਿਆ ਬਚਣ ਦਾ ਤਰੀਕਾ

ਭਾਰਤੀ ਟੀਮ ਵਿਚ ਮਹਿੰਦਰ ਸਿੰਘ ਧੋਨੀ ਦੀ ਭੂਮਿਕਾ ਮਹੱਤਵਪੂਰਨ ਮੰਨੀ ਜਾਂਦੀ ਹੈ। ਧੋਨੀ ਹਰ ਮੈਚ ਵਿਚ ਖੁੱਦ ਨੂੰ ਵਿਕਟ ਦੇ ਪਿੱਛੇ ਵੀ ਅਤੇ ਬੱਲੇਬਾਜ਼ੀ ਦੌਰਾਨ ਵਿਕਟ ਦੇ ਅੱਗੇ ਵੀ ਸਾਬਤ ਕਰਦੇ ਹਨ। ਐਤਵਾਰ ਨੂੰ ਨਿਊਜ਼ੀਲੈਂਡ ਖਿਲਾਫ ਖੇਡੇ ਗਏ 5ਵੇਂ ਅਤੇ ਆਖਰੀ ਵਨ ਡੇ ਵਿਚ ਧੋਨੀ ਦਾ ਬੱਲਾ ਤਾਂ ਸ਼ਾਂਤ ਰਿਹਾ ਪਰ ਜਦੋਂ ਉਹ ਵਿਕਟ ਦੇ ਪਿੱਛੇ ਆਏ ਤਾਂ ਉਸ ਨੇ ਆਪਣੀ ਹੁਸ਼ਿਆਰੀ ਅਤੇ ਚਾਲਾਕੀ ਨਾਲ ਇਕ ਵਾਰ ਫਿਰ ਭਾਰਤੀ ਟੀਮ ਵਿਚ ਆਪਣੀ ਜ਼ਰੂਰਤ ਸਾਬਤ ਕਰ ਦਿੱਤੀ। ਇਸ ਵਾਰ ਧੋਨੀ ਦੀ ਇਸ ਚਾਲਾਕੀ ਦਾ ਸ਼ਿਕਾਰ ਜੇਮਸ ਨੀਸ਼ਮ ਹੋਏ।
ਫੁੱਟਬਾਲ : ਰੀਅਲ ਮੈਡ੍ਰਿਡ ਨੇ ਅਲਾਵੇਸ ਨੂੰ ਹਰਾਇਆ

ਕਰੀਮ ਬੇਨਜੇਮਾ ਤੇ ਵਿਨਿਸੀਅਸ ਜੂਨੀਅਰ ਦੇ ਗੋਲ ਦੀ ਬਦੌਲਤ ਰੀਅਲ ਮੈਡ੍ਰਿਡ ਨੇ ਐਤਵਾਰ ਅਲਾਵੇਸ ਨੂੰ 3-0 ਨਾਲ ਹਰਾ ਕੇ ਲਾ ਲਿਗਾ 'ਚ ਬਾਰਸੀਲੋਨਾ ਤੇ ਐਟਲੇਟਿਕੋ ਮੈਡ੍ਰਿਡ ਨਾਲ ਆਪਣੇ ਅੰਕਾਂ ਦੇ ਫਰਕ ਨੂੰ ਘੱਟ ਕੀਤਾ। ਬੇਨਜੇਮਾ, ਵਿਨਿਸੀਅਸ ਤੇ ਗੈਰੇਥ ਬੈੱਲ ਨੇ ਪਹਿਲੀ ਵਾਰ ਨਾਲ-ਨਾਲ ਸ਼ੁਰੂਆਤ ਕੀਤੀ।
ਆਰ. ਸੀ. ਬੀ. ਦੇ ਘਰੇਲੂ ਖਿਡਾਰੀਆਂ ਦਾ ਹੋਵੇਗਾ ਯੋ ਯੋ ਟੈਸਟ

ਰਾਇਲ ਚੈਲੰਜਰਜ਼ ਬੈਂਗਲੁਰੂ ਦਾ 4 ਦਿਨਾ ਅਭਿਆਸ ਕੈਂਪ ਸ਼ੁਰੂ ਹੋ ਗਿਆ ਹੈ, ਜਿਸ ਵਿਚ ਮੁੱਖ ਰੂਪ ਨਾਲ ਉਸਦੇ ਘਰੇਲੂ ਖਿਡਾਰੀ ਸ਼ਾਮਲ ਹਨ। ਕੈਂਪ ਵਿਚ 8 ਖਿਡਾਰੀ ਪਹੁੰਚ ਗਏ ਹਨ। ਟੀਮ ਦੇ ਦੋ ਕੋਚ ਗੈਰੀ ਕਰਸਟਨ ਤੇ ਆਸ਼ੀਸ਼ ਨਹਿਰਾ ਟੀਮ ਦੀ ਪ੍ਰੈਕਟਿਸ'ਤੇ ਧਿਆਨ ਰੱਖਣਗੇ। ਇਨ੍ਹਾਂ ਖਿਡਾਰੀਆਂ ਦੀ ਫਿਟਨੈੱਸ ਦਾ ਪਤਾ ਲਾਉਣ ਲਈ ਯੋ ਯੋ ਟੈਸਟ ਕੀਤਾ ਜਾਵੇਗਾ।
ਵਨ ਡੇ ਰੈਂਕਿੰਗ 'ਚ ਭਾਰਤ ਪਛੜਿਆ, ਮਹਿੰਗਾ ਪਿਆ ਮੈਚ ਹਾਰਨਾ

ਭਾਰਤੀ ਕ੍ਰਿਕਟ ਟੀਮ ਸੋਮਵਾਰ ਨੂੰ ਆਈ. ਸੀ. ਸੀ. ਵਨ ਡੇ ਰੈਂਕਿੰਗ ਵਿਚ ਦੂਜੇ ਸਥਾਨ 'ਤੇ ਪਹੁੰਚ ਗਈ ਜਦਕਿ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਅਤੇ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਸੂਚੀ 'ਚ ਚੋਟੀ 'ਤੇ ਬਰਕਰਾਰ ਹਨ। ਭਾਰਤ ਨੇ ਸੀਰੀਜ਼ 4-1 ਨਾਲ ਜਿੱਤੀ।
ਇੰਟਰਵਿਊ ਦੇ ਡਰ ਤੋਂ ਭੱਜੇ ਧੋਨੀ, ਚਾਹਲ ਨੇ ਵੀ ਕੀਤਾ ਪਿੱਛਾ (ਵੀਡੀਓ)

ਭਾਰਤੀ ਟੀਮ ਨੇ ਐਤਵਾਰ ਨੂੰ ਵੇਸਟਪੈਕ ਸਟੇਡੀਅਮ ਵਿਚ ਖੇਡੇ ਗਏ 5 ਮੈਚਾਂ ਦੀ ਵਨ ਡੇ ਸੀਰੀਜ਼ ਦੇ ਆਖਰੀ ਮੈਚ ਵਿਚ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾ ਕੇ ਸੀਰੀਜ਼ 4-1 ਨਾਲ ਆਪਣੇ ਨਾਂ ਕਰ ਲਈ। ਮਿਹਮਾਨ ਟੀਮ ਵਲੋਂ ਮਿਲੇ 253 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਟੀਮ 44.1 ਓਵਰ ਵਿਚ 217 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਦੀ ਜਿੱਤ ਵਿਚ ਸਾਰੇ ਗੇਂਦਬਾਜ਼ਾਂ ਨੇ ਯੋਗਦਾਨ ਦਿੱਤਾ। ਯੁਜਵੇਂਦਰ ਚਾਹਲ ਨੇ 3, ਮੁਹੰਮਦ ਸ਼ਮੀ ਅਤੇ ਹਾਰਦਿਕ ਪੰਡਯਾ ਨੇ 2-2 ਵਿਕਟਾਂ ਹਾਸਲ ਕੀਤੀਆਂ ਜਦਕਿ ਭੁਵਨੇਸ਼ਵਰ ਅਤੇ ਕੇਦਾਰ ਨੂੰ 1-1 ਵਿਕਟ ਮਿਲੀ।
ਭਾਰਤ ਦੀ ਦਿਵਿਆ ਬਣੀ ਵੇਲਾਮਲ ਮਹਿਲਾ ਗ੍ਰੈਂਡ ਮਾਸਟਰ ਚੈਂਪੀਅਨ

ਪਿਛਲੇ 8 ਦਿਨਾਂ ਤੋਂ ਚੇਨਈ 'ਚ ਚੱਲ ਰਹੀ ਵੇਲਾਮਲ ਮਹਿਲਾ ਗ੍ਰੈਂਡ ਮਾਸਟਰ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਭਾਰਤ ਦੀ 13 ਸਾਲਾ ਖਿਡਾਰੀ ਦਿਵਿਆ ਦੇਸ਼ਮੁਖ ਨੇ ਆਪਣੇ ਨਾਂ ਕਰ ਲਿਆ। ਨਾਲ ਹੀ ਇਸ ਉਮਰ ਵਿਚ ਇਸ ਤਰ੍ਹਾਂ ਦਾ ਖਿਤਾਬ ਜਿੱਤਣ ਦਾ ਉਸ ਨੇ ਇਕ ਨਵਾਂ ਰਿਕਾਰਡ ਬਣਾ ਦਿੱਤਾ।
ਅਨੁਸ਼ਕਾ ਦੀ ਹਮਸ਼ਕਲ ਆਈ ਸਾਹਮਣੇ, ਫੈਨਸ ਨੇ ਕੀਤੇ ਵਿਰਾਟ ਕੋਹਲੀ ਨੂੰ ਟਰੋਲ
NEXT STORY