ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸ਼ਾਤ ਨੂੰ ਅੱਜ ਕੇਰਲ ਦੀ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਕੇਰਲ ਦੀ ਸੁਪਰੀਮ ਕੋਰਟ ਨੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਵਲੋਂ ਸ਼੍ਰੀਸ਼ਾਤ 'ਤੇ 2013 ਆਈ. ਪੀ. ਐੱਲ. ਸਟਾਪ ਫਿਕਸਿੰਗ ਮਾਮਲੇ 'ਚ ਲਗਾਈ ਗਈ ਸਾਰੀ ਉਮਰ ਦੀ ਪਬੰਧੀ ਬਹਾਲ ਰੱਖੀ ਗਈ ਹੈ।
ਯਾਨੀ ਕਿ ਹੁਣ ਸ਼੍ਰੀਸ਼ਾਤ ਕਦੇ ਵੀ ਕ੍ਰਿਕਟ ਨਹੀਂ ਖੇਡ ਸਕੇਗਾ। ਦੱਸਣਯੋਗ ਹੈ ਕਿ ਕੇਰਲ ਹਾਈ ਕੋਰਟ ਨੇ ਅਗਸਤ ਮਹੀਨੇ 'ਚ ਸ਼੍ਰੀਸ਼ਾਤ 'ਤੇ ਲਗਾਏ ਬੈਨ ਨੂੰ ਹਟਾ ਦਿੱਤਾ ਸੀ। ਜਿਸ ਦੇ ਖਿਲਾਫ ਬੀ. ਸੀ. ਸੀ. ਆਈ. ਨੇ ਅਦਾਲਤ ਦਾ ਦਰਵਾਜ਼ਾ ਖਟਖਟਾਇਆ ਸੀ। ਇਸ ਫੈਸਲੇ ਤੋਂ ਬਾਅਦ ਸ਼੍ਰੀਸਾਤ ਨੇ ਆਪਣੀ ਪ੍ਰਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਹੁਣ ਤੱਕ ਦਾ ਸਭ ਤੋਂ ਬੁਰਾ ਫੈਸਲਾ ਹੈ।
ਭਾਰਤ ਖਿਲਾਫ ਵਨ ਡੇ ਸੀਰੀਜ਼ 'ਚ ਨਿਊਜ਼ੀਲੈਂਡ ਟੀਮ ਦੀਆਂ ਵਧੀਆਂ ਮੁਸ਼ਕਲਾਂ, ਇਹ ਖਿਡਾਰੀ ਹੋ ਸਕਦਾ ਹੈ ਬਾਹਰ
NEXT STORY