ਕੋਲੰਬੋ- ਸ਼੍ਰੀਲੰਕਾ ਦੇ ਹਰਫਨਮੌਲਾ ਵਾਨਿੰਦੂ ਹਸਾਰੰਗਾ ਹੈਮਸਟ੍ਰਿੰਗ ਦੀ ਸੱਟ ਕਾਰਨ ਭਾਰਤ ਖਿਲਾਫ ਚੱਲ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਪਹਿਲਾ ਵਨਡੇ ਟਾਈ ਹੋਣ ਤੋਂ ਬਾਅਦ ਭਾਰਤ ਅਤੇ ਸ਼੍ਰੀਲੰਕਾ ਐਤਵਾਰ ਨੂੰ ਇੱਥੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਦੂਜੇ ਵਨਡੇ 'ਚ ਆਹਮੋ-ਸਾਹਮਣੇ ਹੋਣਗੇ। ਹਸਾਰੰਗਾ ਪਹਿਲੇ ਵਨਡੇ 'ਚ ਆਪਣੇ ਆਖਰੀ ਓਵਰ ਦੌਰਾਨ ਅਸਹਿਜ ਮਹਿਸੂਸ ਕਰ ਰਹੇ ਸਨ। ਹਸਾਰੰਗਾ ਦੀ ਜਗ੍ਹਾ ਜੈਫਰੀ ਵਾਂਡਰਸੇ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਪਰ ਉਨ੍ਹਾਂ ਦੇ ਬਾਹਰ ਹੋਣ ਨਾਲ ਸ਼੍ਰੀਲੰਕਾ ਦਾ ਗੇਂਦਬਾਜ਼ੀ ਹਮਲਾ ਕਮਜ਼ੋਰ ਹੋ ਗਿਆ ਹੈ ਕਿਉਂਕਿ ਮਥੀਸ਼ਾ ਪਥੀਰਾਨਾ, ਦਿਲਸ਼ਾਨ ਮਦੁਸ਼ੰਕਾ, ਦੁਸ਼ਮੰਥਾ ਚਮੀਰਾ ਅਤੇ ਨੁਵਾਨ ਤੁਸ਼ਾਰਾ ਸੱਟਾਂ ਕਾਰਨ ਪਹਿਲਾਂ ਹੀ ਬਾਹਰ ਹਨ।
ਸ਼੍ਰੀਲੰਕਾ ਕ੍ਰਿਕੇਟ ਨੇ ਇੱਕ ਰੀਲੀਜ਼ ਵਿੱਚ ਕਿਹਾ, “ਵਾਨਿੰਦੂ ਹਸਾਰੰਗਾ ਖੱਬੇ ਹੈਮਸਟ੍ਰਿੰਗ 'ਚ ਸੱਟ ਕਾਰਨ ਵਨਡੇ ਸੀਰੀਜ਼ ਦੇ ਬਾਕੀ ਮੈਚਾਂ 'ਚ ਨਹੀਂ ਖੇਡ ਸਕਣਗੇ। ਉਨ੍ਹਾਂ ਦੀ ਜਗ੍ਹਾ ਜੈਫਰੀ ਵਾਂਡਰਸੇ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤੀਜਾ ਅਤੇ ਆਖਰੀ ਵਨਡੇ ਇਸ ਮੈਦਾਨ 'ਤੇ 7 ਅਗਸਤ ਨੂੰ ਖੇਡਿਆ ਜਾਵੇਗਾ।
ਪੁਰਸ਼ ਹਾਕੀ ਪ੍ਰਤੀਯੋਗਿਤਾ ਦਾ ਕੁਆਰਟਰ ਫਾਈਨਲ ਅੱਜ, ਆਤਮਵਿਸ਼ਵਾਸ ਨਾਲ ਭਰੀ ਹੈ ਭਾਰਤੀ ਟੀਮ, ਬ੍ਰਿਟੇਨ ਤੋਂ ਮਿਲੇਗੀ ਸਖਤ ਚੁਣੌਤੀ
NEXT STORY