ਸਿਡਨੀ— ਵਿਸ਼ਵ ਦੇ 11ਵੇਂ ਨੰਬਰ ਦੇ ਖਿਡਾਰੀ ਭਾਰਤ ਦੇ ਸਟਾਰ ਸ਼ਟਲਰ ਕਿਦਾਮਬੀ ਸ਼੍ਰੀਕਾਂਤ ਨੇ ਆਪਣੀ ਬਿਹਤਰੀਨ ਫਾਰਮ ਨਾਲ ਇੱਥੇ ਸ਼ਨੀਵਾਰਨੂੰ ਆਸਟਰੇਲੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਜਿੱਥੇ ਉਹ ਲਗਾਤਾਰ ਦੂਜੇ ਖਿਤਾਬ ਤੋਂ ਸਿਰਫ ਇਕ ਕਦਮ ਹੀ ਦੂਰ ਹੈ। ਰੈਕਿੰਗ 'ਚ ਜ਼ਬਰਦਸਤ ਛਲਾਂਗ ਦੇ ਨਾਲ 11ਵੇਂ ਸਥਾਨ 'ਤੇ ਪਹੁੰਚੇ ਸ਼੍ਰੀਕਾਂਤ ਨੇ ਚੌਥੀ ਰੈਕਿੰਗ ਦੇ ਖਿਡਾਰੀ ਚੀਨ ਦੇ ਸ਼ੀ ਯੂਕੀ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਅਤੇ ਸਿਰਫ 37 ਮਿੰਟ 'ਚ 21-10, 21-14 ਨਾਲ ਲਗਾਤਾਰ ਗੇਮਾਂ 'ਚ ਪੁਰਸ਼ ਸਿੰਗਲ ਸੈਮੀਫਾਈਨਲ ਮੁਤਾਬਲਾ ਜਿੱਤ ਲਿਆ।
ਟੂਰਨਾਮੈਂਟ 'ਚ ਓਲੰਪਿਕ ਸੋਨ ਤਮਗਾ ਜੇਤੂ ਅਤੇ ਸਾਬਕਾ ਚੈਂਪੀਅਨ ਸਾਇਨਾ ਨਹੇਵਾਲ ਅਤੇ ਪੀ. ਵੀ. ਸਿੰਧੂ ਦੇ ਕੁਆਰਟਰਫਾਈਨਲ 'ਚ ਹਾਰ ਜਾਣ ਤੋਂ ਬਾਅਦ ਸਿਰਫ ਸ਼੍ਰੀਕਾਂਤ ਹੀ ਭਾਰਰੀ ਉਮੀਦ ਬਚਾ ਸਕਦਾ ਹੈ। ਪਿਛਲੇ ਸਮਾਪਤ ਹੋਏ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਦਾ ਖਿਤਾਬ ਜਿੱਤ ਕੇ ਇਹ ਭਾਰਤ ਸ਼ਟਲਰ ਨੇ ਆਪਣੇ ਆਪਰਾਜ ਕ੍ਰਮ ਨੂੰ ਬਚਾ ਕੇ ਰੱਖਦੇ ਹੋਏ ਯੂਕੂ ਨੂੰ ਇਕ ਪਾਸੇ ਅੰਦਾਜ 'ਚ ਹਰਾਇਆ ਅਤੇ ਉਸ ਦੇ ਖਿਲਾਫ ਕਰੀਅਰ 'ਚ ਹੁਣ 2-0 ਦਾ ਰਿਕਾਰਡ ਬਣਾ ਲਿਆ।
ਬੋਪੰਨਾ-ਡੋਡਿਗ ਸੈਮੀਫਾਈਨਲ 'ਚ ਹਾਰੇ
NEXT STORY