ਰੋਟਰਡਮ— ਸਵਿਟਜ਼ਰਲੈਂਡ ਦੇ ਸਟਾਨ ਵਾਵਰਿੰਕਾ ਨੇ ਬੇਨੋਈਨ ਪੇਰੇ ਨੂੰ 7-6, 6-1 ਨਾਲ ਹਰਾ ਕੇ ਰੋਟਰਡਮ ਓਪਨ ਦੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਪਹਿਲਾ ਸੈੱਟ 45 ਮਿੰਟ ਤਕ ਚਲਿਆ ਪਰ ਦੂਜਾ ਸੈੱਟ ਜਿੱਤਣ 'ਚ ਵਾਵਰਿੰਕਾ ਨੂੰ ਸਿਰਫ 26 ਮਿੰਟ ਲੱਗੇ। ਹੁਣ ਉਨ੍ਹਾਂ ਦਾ ਸਾਹਮਣਾ ਮਿਲੋਸ ਰਾਓਨਿਚ ਜਾਂ ਜਰਮਨੀ ਦੇ ਫਿਲੀਪ ਕੋਲਸ਼੍ਰੇਬਰ ਨਾਲ ਹੋਵੇਗਾ। ਹੋਰਨਾਂ ਮੁਕਾਬਲਿਆਂ 'ਚ ਇਟਲੀ ਦੇ ਆਂਦ੍ਰੀਆਸ ਸੇਪੀ ਨੇ ਜਰਮਨੀ ਦੇ ਪੀਟਰ ਨੂੰ 7-6, 3-6, 6-2 ਨਾਲ ਹਰਾਇਆ। ਜਦਕਿ ਕਜ਼ਾਖਸਤਾਨ ਦੇ ਮਿਖਾਈਲ ਕੁਕੁਸ਼ਕਿਨ ਨੇ ਨੀਦਰਲੈਂਡ ਦੇ ਰੋਬਿਨ ਹਾਸੇ ਨੂੰ 6-2, 7-6 ਨਾਲ ਹਰਾਇਆ।
ਪਾਕਿ ਦੇ ਸਮਰਥਨ 'ਚ ਆਇਆ ਵਿੰਡੀਜ਼ ਖਿਡਾਰੀ, ਭਾਰਤੀ ਪ੍ਰਸ਼ੰਸਕ ਨੂੰ ਕਿਹਾ 'ਦਫਾ ਹੋ ਜਾਓ'
NEXT STORY