ਨਵੀਂ ਦਿੱਲੀ : ਵਰਲਡ ਪੈਰਾਲੰਪਿਕ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਵਰਲਡ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਣ ਵਾਲੇ ਭਾਰਤੀ ਜੈਵਲਿਨ ਥ੍ਰੋਅ ਖਿਡਾਰੀ ਸੰਦੀਪ ਚੌਧਰੀ ਦੀਆਂ ਨਜ਼ਰਾਂ ਇਸ ਸਫਲਤਾ ਨੂੰ ਟੋਕੀਓ ਓਲੰਪਿਕ ਵਿਚ ਦੋਹਰਾਉਣ 'ਤੇ ਹਨ। ਸੰਦੀਪ ਨੇ ਸ਼ੁੱਕਰਵਾਰ ਨੂੰ 66.18 ਮੀਟਰ ਦੂਰ ਜੈਵਲਿਨ ਸੁੱਟ ਕੇ ਐੱਫ 44 ਵਰਗ ਵਿਚ 65.80 ਮੀਟਰ ਦੇ ਆਪਣੇ ਵਰਲਡ ਰਿਕਾਰਡ ਨੂੰ ਬਿਹਤਰ ਕਰਦਿਆਂ ਸੋਨ ਤਮਗਾ ਜਿੱਤਿਆ। ਉੱਥੇ ਹੀ ਭਾਰਤ ਦੇ ਹੀ ਸੁਮਿਤ ਅੰਟਿਲ ਨੇ 60.45 ਮੀਟਰ ਦੇ ਆਪਣੇ ਐੱਫ. 65 ਵਰਲਡ ਰਿਕਾਰਡ ਤੋਂ ਚੰਗਾ ਪ੍ਰਦਰਸ਼ਨ ਕੀਤਾ ਅਤੇ 62.88 ਮੀਟਰ ਦੀ ਦੂਰੀ ਨਾਲ ਚਾਂਦੀ ਤਮਗਾ ਹਾਸਲ ਕੀਤਾ। ਸੋਨ ਤਮਗਾ ਅਤੇ ਚਾਂਦੀ ਤਮਗੇ ਦੇ ਨਾਲ ਹੀ ਦੋਵੇਂ ਭਾਰਤੀ ਖਿਡਾਰੀਆਂ ਨੇ ਪੈਰਾਲੰਪਿਕ ਕੋਟਾ ਵੀ ਹਾਸਲ ਕਰ ਲਿਆ। ਇਸ ਵਰਲਡ ਚੈਂਪੀਅਨਸ਼ਿਪ ਵਿਚ ਐੱਫ. 44 ਅਤੇ ਐੱਫ. 64 ਨੂੰ ਇਕ ਸਾਂਝਾ ਮੁਕਾਬਲਾ ਬਣਾਇਆ ਗਿਆ ਹੈ।
ਵਰਲਡ ਰਿਕਾਰਡ ਹਾਲਾਂਕਿ ਖਿਡਾਰੀਆਂ ਦੇ ਕਲਾਸੀਫਿਕੇਸ਼ਨ ਦੇ ਆਧਾਰ 'ਤੇ ਹੀ ਦਰਜ ਹੋਣਗੇ। 23 ਸਾਲਾ ਸੰਦੀਪ ਨੇ ਕਿਹਾ, ''ਟੋਕੀਓ 2020 ਵਿਚ ਤਮਗਾ ਜਿੱਤਣਾ ਮੇਰਾ ਮੁੱਖ ਟੀਚਾ ਹੈ।'' ਟੋਕੀਓ ਪੈਰਾਲੰਪਿਕ ਖੇਡਾਂ ਦੀਆਂ ਯੋਜਨਾਵਾਂ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਸੰਦੀਪ ਨੇ ਕਿਹਾ, ''ਅਸੀਂ ਲੈਅ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗੇ। ਇਸ ਸੈਸ਼ਨ ਵਿਚ ਮੈਂ 4 ਮੁਕਾਬਲਿਆਂ ਵਿਚ ਹਿੱਸਾ ਲਿਆ ਹੈ ਅਤੇ ਮੈਂ ਸੋਨ ਤਮਗੇ ਦੇ ਨਾਲ ਸਮਾਪਤੀ ਕੀਤੀ ਹੈ ਜਦਕਿ ਸੁਮਿਤ ਨੇ ਵੀ ਚੰਗੇ ਨਤੀਜੇ ਹਾਸਲ ਕੀਤੇ ਹਨ।''
ਕ੍ਰਿਕਟ ਦੇ ਬਾਅਦ ਟੈਨਿਸ 'ਚ ਵੀ ਧੋਨੀ ਦਾ ਜਲਵਾ, ਜਿੱਤਿਆ ਟੂਰਨਾਮੈਂਟ ਦਾ ਪਹਿਲਾ ਮੈਚ
NEXT STORY