ਚੇਨਈ— ਭਾਰਤੀ ਟੀਮ ਮੈਨੇਜਮੈਂਟ ਦਾ ਇਰਾਦਾ ਵਿਸ਼ਵ ਕੱਪ ਲਈ ਭਾਵੇਂ ਹੀ ਮਹਿੰਦਰ ਸਿੰਘ ਧੋਨੀ ਨੂੰ ਸੰਭਾਵੀ ਪੰਜਵੇਂ ਸਥਾਨ 'ਤੇ ਉਤਾਰਨ ਦਾ ਹੋਵੇ ਪਰ ਚੇਨਈ ਸੁਪਰਕਿੰਗਜ਼ ਦੇ ਕੋਚ ਸਟੀਫਨ ਫਲੇਮਿੰਗ ਨੇ ਕਿਹਾ ਕਿ ਉਹ ਆਈ.ਪੀ.ਐੱਲ. 2019 'ਚ ਚੌਥੇ ਨੰਬਰ 'ਤੇ ਉਤਰਨਗੇ। ਧੋਨੀ ਦਸਵੇਂ ਸਾਲ ਚੇਨਈ ਦੀ ਅਗਵਾਈ ਕਰ ਰਹੇ ਹਨ ਜੋ ਪਿਛਲੇ ਸਾਲ ਚੈਂਪੀਅਨ ਵੀ ਰਹੀ ਸੀ। ਫਲੇਮਿੰਗ ਨੇ ਚੇਨਈ ਸੁਪਰ ਕਿੰਗਜ਼ ਦੀ ਪ੍ਰੈੱਸ ਕਾਨਫਰੰਸ 'ਚ ਕਿਹਾ, ''ਧੋਨੀ ਨੇ ਪਿਛਲੇ ਸਾਲ ਚੌਥੇ ਨੰਬਰ'ਤੇ ਬੱਲੇਬਾਜ਼ੀ ਕੀਤੀ ਪਰ ਅਸੀਂ ਲਚਕੀਲਾਪਨ ਰੱਖਾਂਗੇ।'' ਉਨ੍ਹਾਂ ਕਿਹਾ, ''ਧੋਨੀ ਪਿਛਲੇ 10 ਮਹੀਨਿਆਂ ਤੋਂ ਬਿਹਤਰੀਨ ਫਾਰਮ 'ਚ ਹਨ। ਸਾਡੇ ਕੋਲ ਕੇਦਾਰ ਜਾਧਵ ਦੇ ਰੂਪ 'ਚ ਵੀ ਇਕ ਚੰਗੇ ਦਰਜੇ ਦਾ ਬੱਲੇਬਾਜ਼ ਹੈ। ਅਸੀਂ ਆਪਣੇ ਬੱਲੇਬਾਜ਼ੀ ਕ੍ਰਮ ਤੋਂ ਖੁਸ਼ ਹਾਂ।''
ਕੇਦਾਰ ਨੇ ਪਿਛਲੇ ਸੈਸ਼ਨ ਦਾ ਪਹਿਲਾ ਮੈਚ ਖਿੱਚਿਆ ਪਰ ਫਿਰ ਮਾਸਪੇਸ਼ੀ ਦੀ ਸੱਟ ਕਾਰਨ ਪਿਛਲੇ ਮਹੀਨੇ ਨਹੀਂ ਖੇਡ ਸਕੇ ਸਨ। ਚੇਨਈ ਟੀਮ ਦੇ ਵਧੇਰੇ ਖਿਡਾਰੀਆਂ ਦੀ ਉਮਰ 30 ਸਾਲ ਤੋਂ ਵੱਧ ਹੈ ਪਰ ਫਲੇਮਿੰਗ ਨੇ ਕਿਹਾ ਕਿ ਮਾਨਸਿਕਤਾ ਨਾਲ ਸਾਰਾ ਫਰਕ ਪੈਦਾ ਹੁੰਦਾ ਹੈ। ਉਨ੍ਹਾਂ ਨੇ ਪਿਛਲੇ ਸਾਲ ਵਾਪਸੀ ਦੇ ਨਾਲ ਖਿਤਾਬੀ ਜਿੱਤ ਦਾ ਸਿਹਰਾ ਮਾਨਸਿਕਤਾ, ਟੀਮ ਦੇ ਮਾਹੌਲ ਅਤੇ ਟੀਮ ਸੰਤੁਲਨ ਨੂੰ ਦਿੱਤਾ। ਉਨ੍ਹਾਂ ਕਿਹਾ, ''ਜੇਕਰ ਤੁਸੀਂ ਦੂਜੀਆਂ ਟੀਮਾਂ ਨੂੰ ਦੇਖੋ ਤਾਂ ਆਪਣੇ ਚੰਗੇ ਅਤੇ ਬੁਰੇ ਪਹਿਲੂ ਦਾ ਅੰਦਾਜ਼ਾ ਲਾ ਸਕਦੇ ਹੋ। ਹਰ ਟੀਮ ਕੋਲ ਸ਼ਾਨਦਾਰ ਖਿਡਾਰੀ ਹਨ ਲਿਹਾਜ਼ਾ ਫਰਕ ਮਾਨਸਿਕਤਾ, ਟੀਮ ਦੇ ਮਾਹੌਲ ਅਤੇ ਵੱਡੇ ਪਲਾਂ 'ਚ ਮੈਚ ਜਿੱਤਣ ਦਾ ਹੀ ਹੈ।''
ਹਰ ਦਿਨ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਕੋਹਲੀ ਦੀ ਮਾਨਸਿਕਤਾ ਆਪਨਾਉਣਾ ਚਾਹੁੰਦਾ ਹਾਂ : ਬਟਲਰ
NEXT STORY