ਸਪੋਰਟਸ ਡੈਸਕ— ਸਟੀਵ ਸਮਿਥ ਹਮੇਸ਼ਾ ਸਮੇਂ ਦੇ ਨਾਲ ਆਪਣੀ ਖੇਡ ’ਚ ਨਿਖਾਰ ਲਿਆਉਣ ਵਾਲਾ ਕ੍ਰਿਕਟਰ ਹੈ। ਉਸ ਨੇ ਆਪਣੀ ਸਖ਼ਤ ਮਿਹਨਤ ਤੇ ਲਗਨ ਰਾਹੀਂ ਇਹ ਸਾਬਤ ਕੀਤਾ ਹੈ ਕਿ ਇਕ ਵਿਅਕਤੀ ਕੀ ਨਹੀਂ ਪ੍ਰਾਪਤ ਕਰ ਸਕਦਾ। ਇਸ ਸ਼ਾਨਦਾਰ ਕ੍ਰਿਕਟਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲੈੱਗ ਸਪਿਨਰ ਵਜੋਂ ਕੀਤੀ ਤੇ ਫਿਰ ਹੌਲੀ-ਹੌਲੀ 25 ਸਾਲ ਦੀ ਉਮਰ ’ਚ ਰਾਸ਼ਟਰੀ ਟੀਮ ਦਾ ਕੈਪਟਨ ਬਣਨ ਤੋਂ ਪਹਿਲਾਂ ਆਸਟਰੇਲੀਆ ਦੇ ਪ੍ਰਮੁੱਖ ਬੱਲੇਬਾਜ਼ ਵਜੋ ਵਿਕਸਤ ਹੋ ਗਿਆ।
1. ਜਨਮ
ਸਟੀਵਨ ਸਮਿਥ ਦਾ ਜਨਮ 2 ਜੂਨ, 1989 ਨੂੰ ਸਿਡਨੀ ’ਚ ਹੋਇਆ ਸੀ।
2. ਸਮਿਥ ਦੀਆਂ ਰਗਾਂ ’ਚ ਦੌੜਦਾ ਹੈ ਦੋ ਨਸਲਾਂ ਦਾ ਖ਼ੂਨ
ਸਮਿਥ ਦੇ ਪਿਤਾ ਪੇਟਰ ਇਕ ਆਸਟਰੇਲੀਅਨ ਸਨ ਤੇ ਮਾਤਾ ਗਿਲੀਅਨ ਸਮਿਥ ਇੰਗਲੈਂਡ ਦੀ ਵਸਨੀਕ ਸੀ।
3. ਸਿੱਖਿਆ
ਉਸ ਦੀ ਪੜ੍ਹਾਈ ਮੇਨਈ ਹਾਈ ਸਕੂਲ ’ਚ ਹੋਈ, ਪਰ 17 ਸਾਲ ਦੀ ਉਮਰ ’ਚ ਉਸ ਨੂੰ ਇੰਗਲੈਂਡ ’ਚ ਕ੍ਰਿਕਟ ਖੇਡਣ ਲਈ ਹਾਇਰ ਸਕੂਲ ਆਫ਼ ਸਰਟੀਫ਼ਿਕੇਟ (ਐੱਚ. ਐੱਸ. ਸੀ.) ਲੈਣ ਦੇ ਇਰਾਦੇ ਨੂੰ ਛੱਡਣਾ ਪਿਆ।
4. ਪਿ੍ਰੰਸੀਪਲ ਦੇ ਦਫ਼ਤਰ ’ਚ ਉਹ ਘਬਰਾਹਟ ਵਾਲਾ ਦਿਨ
ਸਮਿਥ ਆਪਣੀ ਕ੍ਰਿਕਟ ਕਾਰਗੁਜ਼ਾਰੀ ਲਈ ਸਕੂਲ ’ਚ ਇਕ ਚੰਗਾ ਤੇ ਮਸ਼ਹੂਰ ਵਿਦਿਆਰਥੀ ਸੀ। 17 ਸਾਲਾਂ ਦੀ ਉਮਰ ’ਚ ਉਸ ਨੇ ਆਪਣੇ ਕ੍ਰਿਕਟ ਕਰੀਅਰ ’ਤੇ ਵਧੇਰੇ ਜ਼ੋਰ ਲਾਉਣ ਦਾ ਫ਼ੈਸਲਾ ਹਾਈ ਸਕੂਲ ਦੇ ਸਰਟੀਫ਼ਿਕੇਟ ਪ੍ਰਾਪਤ ਕਰਨ ਨਾਲ ਕਰਨ ਦਾ ਫੈਸਲਾ ਕੀਤਾ ਤੇ ਛੇਤੀ ਹੀ ਸਕੂਲ ਛੱਡਣ ਦੀ ਇੱਛਾ ਰੱਖੀ। ਉਸ ਨੇ ਆਪਣੇ ਜੂਨੀਅਰ ਕੋਚ ਟਰੇਂਟ ਵੁੱਡਹਿਲ ਦੇ ਸਹਿਯੋਗ ਨਾਲ ਆਪਣੇ ਸਕੂਲ ਅਧਿਕਾਰੀਆਂ ਨੂੰ ਆਪਣਾ ਫੈਸਲੇ ਬਾਰੇ ਦੱਸਣ ਦਾ ਫ਼ੈਸਲਾ ਕੀਤਾ। ਸਮਿਥ ਨੂੰ ਇਹ ਦਿਨ ਪਿ੍ਰੰਸੀਪਲ ਦੇ ਦਫ਼ਤਰ ’ਚ ਘਬਰਾਹਟ ਨਾਲ ਬੈਠੇ ਹੋਏ ਅਜੇ ਵੀ ਯਾਦ ਆਉਂਦਾ ਹੈ। ਸਕੂਲ ਅਧਿਕਾਰੀਆਂ ਸਮੇਤ ਕ੍ਰਿਕਟ ਨਿਊ ਸਾਉਥ ਵੇਲਸ ਦੇ ਅਫ਼ਸਰ ਨੇ ਉਸ ਦੇ ਇਸ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਪਰ, ਵੁੱਡਹਿਲ ਫਿਰ ਉਸ ਦੇ ਬਚਾਅ ਲਈ ਆਇਆ ਤੇ ਕਿਹਾ, ‘‘ਸਕੂਲ ਦੀ ਕੋਈ ਨਿਰਾਦਰੀ ਨਹੀਂ,’’ ਤੇ ਸਟੀਵ ਆਪਣੀ ਜ਼ਿੰਦਗੀ ਦੇ ਚੰਗੇ ਦਸ ਸਾਲਾਂ ਲਈ ਇਕ ਸਾਲ ’ਚ 10 ਲੱਖ ਡਾਲਰ ਕਮਾਉਣ ਜਾ ਰਿਹਾ ਹੈ। ਉਹ ਚੰਗਾ ਕ੍ਰਿਕਟਰ ਹੈ।
5. ਸ਼ੇਨ ਵਾਰਨ ਨਾਲ ਤੁਲਨਾ ਹੋਣਾ
ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ’ਚ ਲੈੱਗ ਸਪਿਨਰ ਸਟੀਵ ਸਮਿਥ ਨੂੰ ਆਸਟਰੇਲੀਆਈ ਕ੍ਰਿਕਟ ਦਾ ਅਗਲਾ ਸਪਿਨ ਗੇਂਦਬਾਜ਼ ਸਟਾਰ ਮੰਨਿਆ ਜਾਂਦਾ ਸੀ। ਉਨ੍ਹਾਂ ਦੀ ਗੇਂਦਬਾਜ਼ੀ ਸ਼ੈਲੀ ਦੀ ਤੁਲਨਾ ਮਹਾਨ ਸ਼ੇਨ ਵਾਰਨ ਨਾਲ ਕੀਤੀ ਜਾਂਦੀ ਸੀ।
6. ਵੱਕਾਰੀ ਕਲੱਬ ’ਚ ਸ਼ਾਮਲ ਹੋਣਾ
ਸਟੀਵ ਸਮਿਥ ਨੇ ਭਾਰਤ ਖਿਲਾਫ ਸਿਡਨੀ ’ਚ ਟੈਸਟ ਮੈਚ ’ਚ 4 ਸੈਂਕੜੇ ਲਾਏ। ਇਸ ਤੋਂ ਪਹਿਲਾਂ ਨੀਲ ਹਾਰਵੇ, ਜੈਕ ਫਲਿੰਗਟਨ ਤੇ ਮੈਥਿਊ ਹੇਡਨ ਨੇ ਚਾਰ ਸੈਂਕੜੇ ਲਾਏ ਸਨ।
7. ਟੈਸਟ ਕਪਤਾਨ ਬਣਨਾ
ਸਮਿਥ ਨੂੰ 2014-15 ਦੀ ਬਾਰਡਰ ਗਾਵਸਕਰ ਟਰਾਫੀ ਟੈਸਟ ਸੀਰੀਜ਼ ਦੇ ਦੂਜੇ ਟੈਸਟ ’ਚ ਆਸਟਰੇਲੀਆਈ ਟੀਮ ਦੀ ਅਗਵਾਈ ਕਰਨ ਲਈ ਚੁਣਿਆ ਗਿਆ।
8. ਲਗਾਤਾਰ ਤਿੰਨ ਸੈਂਕੜੇ ਲਾਉਣੇ
ਸਮਿਥ ਆਸਟਰੇਲੀਆ ਦਾ ਪਹਿਲਾ ਅਜਿਹਾ ਕਪਤਾਨ ਬਣਿਆ ਜਿਸ ਨੇ ਲਗਾਤਾਰ ਤਿੰਨ ਸੈਂਕੜੇ ਲਗਾ ਕੇ ਆਪਣੀ ਕਪਤਾਨੀ ਦੀ ਸ਼ੁਰੂਆਤ ਕੀਤੀ। ਇਹ ਰਿਕਾਰਡ ਉਸ ਨੇ ਭਾਰਤੀ ਗੇਂਦਬਾਜ਼ਾਂ ਨਾਲ ਮੁਕਾਬਲਾ ਕਰਦੇ ਹੋਏ ਕਾਇਮ ਕੀਤਾ।
9. ਕ੍ਰਿਕਟ ਦੇ ਡਾਨ ਨੂੰ ਪਛਾੜਿਆ
ਸਮਿਥ ਨੇ ਇਕ ਵਿਅਕਤੀ ਵੱਲੋਂ ਭਾਰਤ ਖ਼ਿਲਾਫ਼ ਸੀਰੀਜ਼ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾਇਆ ਸੀ। ਉਸ ਨੇ 128.16 ਓਵਰਾਂ ’ਚ 769 ਦੌੜਾਂ ਜੋੜੀਆਂ ਤੇ ਡਾਨ ਬਰੈਡਮੈਨ ਦੇ ਪਹਿਲੇ ਰਿਕਾਰਡ ਨੂੰ ਤੋੜ ਦਿੱਤਾ ਜਿਸ ਨੇ 1947 ਦੀ ਘਰੇਲੂ ਸੀਰੀਜ਼ ’ਚ 715 ਦੌੜਾਂ ਬਣਾਈਆਂ ਸਨ।
10. ਸਾਲ ਦਾ ਆਈ.ਸੀ.ਸੀ. ਕ੍ਰਿਕਟਰ
23 ਦਸੰਬਰ 2015 ਨੂੰ ਸਮਿਥ ਨੂੰ ਸਰ ਗਾਰਫੀਲਡ ਸੋਬਰਸ ਟਰਾਫੀ ਦੇ ਲਈ ਸਾਲ ਦਾ ਆਈ. ਸੀ. ਸੀ. ਕ੍ਰਿਕਟਰ ਤੇ ਇਸ ਦੇ ਨਾਲ ਹੀ ਟੈਸਟ ਕ੍ਰਿਕਟਰ ਆਫ਼ ਦਿ ਈਅਰ 2014-15 ਚੁਣਿਆ ਗਿਆ।
11. ਕੈਪਟਨ ਗ੍ਰੰਪੀ
ਮੀਡੀਆ ’ਚ ਐਲਨ ਬਾਰਡਰ ਤੋਂ ਬਾਅਦ ਸਮਿਥ ਨੂੰ ਦੂਜਾ ‘ਗ੍ਰੰਪੀ ਕਪਤਾਨ’ ਕਿਹਾ ਜਾਂਦਾ ਹੈ। ਉਸ ਦੇ ਅਤੀ ਆਲੋਚਨਾਤਮਕ ਸੁਭਾਅ ਕਾਰਨ ਉਸ ਨੂੰ ਟੈਗ ਮਿਲਿਆ ਹੈ।
12. ਨਿੱਜੀ ਜ਼ਿੰਦਗੀ
ਸਟੀਵ ਸਮਿਥ ਦੀ ਪਤਨੀ ਦਾ ਨਾਂ ਡੈਨੀ ਵਿਲੀਸ ਹੈ। ਵਿਆਹ ਤੋਂ ਪਹਿਲਾਂ ਦੋਵੇਂ ਇਕ ਦੂਜੇ ਨਾਲ ਕਾਫ਼ੀ ਲੰਬੇ ਸਮੇਂ ਤਕ ਸਬੰਧ ’ਚ ਸਨ। ਉਨ੍ਹਾਂ ਨੇ 2018 ’ਚ ਵਿਆਹ ਕੀਤਾ ਸੀ।
ਟੈਸਟ ਟੀਮ ’ਚ ਉਮੇਸ਼ ਦੀ ਜਗ੍ਹਾ ਨਟਰਾਜਨ, ਸ਼ਮੀ ਦੀ ਜਗ੍ਹਾ ਸ਼ਾਰਦੁਲ ਸ਼ਾਮਲ
NEXT STORY