ਨਾਨਿੰਗ (ਚੀਨ)— ਭਾਰਤੀ ਬੈਡਮਿੰਟਨ ਖਿਡਾਰੀ ਸੁਦੀਰਮਨ ਕੱਪ 'ਚ ਮੰਗਲਵਾਰ ਨੂੰ ਇੱਥੇ ਗਰੁੱਪ ਇਕ ਡੀ ਦੇ ਮੁਕਾਬਲੇ 'ਚ ਜਦੋਂ ਮਲੇਸ਼ੀਆ ਦੇ ਨੋਜਵਾਨ ਖਿਡਾਰੀਆਂ ਵਿਰੁੱਧ ਖੇਡਣਗੇ ਤਾਂ ਉਨ੍ਹਾਂ ਦੀ ਕੋਸ਼ਿਸ਼ ਟੀਮ ਨੂੰ ਨਾਕਆਊਟ 'ਚ ਜਗ੍ਹਾ ਦਿਵਾਉਣ 'ਤੇ ਹੋਵੇਗੀ। ਮਲੇਸ਼ੀਆ ਦੀ ਟੀਮ ਦਿੱਗਜ ਲੀ ਚੋਂਗ ਵੇਈ ਦੇ ਬਿਨ੍ਹਾਂ ਮੈਦਾਨ 'ਚ ਉਤਰੇਗੀ, ਇਸ ਦੌਰਾਨ ਭਾਰਤ ਦੀਆਂ ਨਜ਼ਰਾਂ ਜਿੱਤ ਦਰਜ ਕਰਨ 'ਤੇ ਹੋਣਗੀਆਂ ਕਿਉਂਕਿ ਇਸ ਮੁਕਾਬਲੇ 'ਚ ਜੇਕਰ ਉਲਟਫੇਰ ਹੋਇਆ ਤਾਂ ਟੀਮ ਨੂੰ ਚੀਨ ਵਿਰੁੱਧ ਕਰੋ ਜਾ ਮਰੋ ਦੇ ਮੈਚ 'ਚ ਭਿੜਣਾ ਹੋਵੇਗਾ। ਚੀਨ ਨੇ ਮਲੇਸ਼ੀਆ ਨੂੰ 5-0 ਨਾਲ ਹਰਾਇਆ ਸੀ ਤੇ ਭਾਰਤ ਵਿਰੁੱਧ ਹਾਰ ਨਾਲ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ। ਭਾਰਤ 2011 ਤੇ 2017 'ਚ ਇਸ ਟੂਰਨਾਮੈਂਟ ਦੇ ਕੁਆਟਰ ਫਾਈਨਲ 'ਚ ਪਹੁੰਚਿਆ ਹੈ ਜਦਕਿ ਮਲੇਸ਼ੀਆ 2009 'ਚ ਸੈਮੀਫਾਈਨਲ 'ਚ ਪਹੁੰਚਿਆ ਸੀ। ਭਾਰਤ ਦੀ 13 ਮੈਂਬਰੀ ਟੀਮ ਨੂੰ ਅੱਠਵਾਂ ਦਰਜਾ ਪ੍ਰਾਪਤ ਦਿੱਤਾ ਗਿਆ ਹੈ ਤੇ ਰਾਸ਼ਟਰਮੰਡਲ ਖੇਡਾਂ 2018 'ਚ ਸੋਨ ਤਮਗਾ ਜਿੱਤਣ ਕ੍ਰਮ 'ਚ ਮਲੇਸ਼ੀਆ ਵਿਰੁੱਧ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਪ੍ਰੇਰਣਾ ਲਵੇਗੀ।
ਕੁੰਡੂ ਨੂੰ ਹਰਾ ਕੇ ਸੋਢੀ ਅੰਡਰ-16 ਟੈਨਿਸ ਮੁਕਾਬਲੇ ਦੇ ਦੂਜੇ ਦੌਰ 'ਚ
NEXT STORY