ਨਵੀਂ ਦਿੱਲੀ— ਭਾਰਤੀ ਫੁੱਟਬਾਲ ਕਪਤਾਨ ਸੁਨੀਲ ਛੇਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਟੀਮ ਦੇ ਨਾਲ ਉਨ੍ਹਾਂ ਦੇ ਬਹੁਤ ਜ਼ਿਆਦਾ ਮੈਚ ਨਹੀਂ ਬਚੇ ਹਨ ਅਤੇ ਇਹੋ ਵਜ੍ਹਾ ਹੈ ਕਿ ਲੰਬੇ ਸਮੇਂ ਦੇ ਟੀਚੇ ਤੈਅ ਨਹੀਂ ਕਰ ਸਕੇ। ਛੇਤਰੀ ਨੇ ਕਿਹਾ ਕਿ ਹੁਣ ਤੋਂ ਉਹ ਮੈਚ ਦਰ ਮੈਚ ਰਣਨੀਤੀ ਬਣਾਉਣਗੇ। ਛੇਤਰੀ ਨੇ ਪੱਤਰਕਾਰਾਂ ਨੂੰ ਕਿਹਾ, ''ਮੈਨੂੰ ਪਤਾ ਹੈ ਕਿ ਹੁਣ ਮੈਨੂੰ ਬਹੁਤ ਕੌਮਾਂਤਰੀ ਮੈਚ ਨਹੀਂ ਖੇਡਣੇ ਹਨ। ਇਸ ਲਈ ਮੈਂ ਮੈਚ ਦਰ ਮੈਚ ਰਣਨੀਤੀ ਬਣਾਵਾਂਗਾ।''

ਕ੍ਰਿਸਟੀਆਨੋ ਰੋਨਾਲਡੋ ਦੇ ਬਾਅਦ ਸਭ ਤੋਂ ਜ਼ਿਆਦਾ ਕੌਮਾਂਤਰੀ ਗੋਲ ਕਰਨ ਵਾਲੇ ਇਸ ਸਟ੍ਰਾਈਕਰ ਨੇ ਕਿਹਾ ਕਿ ਫਿੱਟਨੈਸ ਦਾ ਪੱਧਰ ਬਣਾਏ ਰੱਖਣ ਲਈ ਉਨ੍ਹਾਂ ਨੂੰ ਕਾਫੀ ਮਿਨਹਤ ਕਰਨੀ ਪਵੇਗੀ। ਉਨ੍ਹਾਂ ਕਿਹਾ, ''ਇਕ ਟੀਮ ਦੇ ਤੌਰ 'ਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਮੈਚ ਜਿੱਤਣਾ ਚਾਹੁੰਦੇ ਹਾਂ। ਸਾਡਾ ਟੀਚਾ ਏ. ਐੱਫ. ਸੀ. ਏਸ਼ੀਆਈ ਕੱਪ ਚੀਨ 2023 ਲਈ ਕੁਆਲੀਫਾਈ ਕਰਨਾ ਹੈ। ਸਾਨੂੰ ਇਸ ਲਈ ਲਗਾਤਾਰ ਕੋਸ਼ਿਸ਼ ਕਰਨੀ ਹੈ। ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ ਅਤੇ ਅਸੀਂ ਚੀਨ ਨੂੰ ਹਰਾ ਸਕਦੇ ਹਾਂ।'' ਭਾਰਤ ਦੇ ਫੀਫਾ ਵਿਸ਼ਵ ਕੱਪ ਕੁਆਲੀਫਾਇਰ 'ਚ ਪੰਜ ਮੈਚਾਂ 'ਚ ਤਿੰਨ ਅੰਕ ਹਨ ਅਤੇ ਹੁਣ ਉਸ ਨੂੰ 26 ਮਾਰਚ ਨੂੰ ਕਤਰ ਨਾਲ ਖੇਡਣਾ ਹੈ।
ਟੋਕੀਓ 'ਚ ਓਲੰਪਿਕ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਉਮੀਦ : ਗੋਪੀਚੰਦ
NEXT STORY