ਨਵੀਂ ਦਿੱਲੀ- ਟੀ-20 'ਚ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਸੂਰਿਆਕੁਮਾਰ ਯਾਦਵ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। ਫਿਲਹਾਲ ਉਹ ਟੀਮ ਇੰਡੀਆ ਦੇ ਨਾਲ ਸ਼੍ਰੀਲੰਕਾ 'ਚ ਹੈ ਅਤੇ ਏਸ਼ੀਆ ਕੱਪ ਖੇਡ ਰਿਹਾ ਹੈ। 360 ਡਿਗਰੀ ਬੱਲੇਬਾਜ਼ ਕਹੇ ਜਾਣ ਵਾਲੇ ਸੂਰਿਆ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਦੇਰ ਨਾਲ ਐਂਟਰੀ ਕੀਤੀ ਸੀ ਪਰ ਥੋੜ੍ਹੇ ਸਮੇਂ 'ਚ ਹੀ ਉਨ੍ਹਾਂ ਨੇ ਉਹ ਸਭ ਕੁਝ ਹਾਸਲ ਕਰ ਲਿਆ, ਜਿਸ ਦਾ ਕਈ ਕ੍ਰਿਕਟਰ ਲੰਬੇ ਸਮੇਂ ਤੱਕ ਖੇਡਣ ਦੇ ਬਾਵਜੂਦ ਸੋਚ ਵੀ ਨਹੀਂ ਸਕਦੇ। ਆਓ ਜਾਣਦੇ ਹਾਂ ਉਨ੍ਹਾਂ ਦੇ 5 ਸਭ ਤੋਂ ਖ਼ਾਸ ਰਿਕਾਰਡਾਂ ਬਾਰੇ...
ਟੀ-20 ਇੰਟਰਨੈਸ਼ਨਲ 'ਚ ਸਭ ਤੋਂ ਤੇਜ਼ 12 ਮੈਨ ਆਫ਼ ਦਿ ਮੈਚ ਐਵਾਰਡ
ਸੂਰਿਆਕੁਮਾਰ ਯਾਦਵ ਨੇ ਸਿਰਫ਼ 53 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 12 ਮੈਨ ਆਫ਼ ਦਿ ਮੈਚ ਪੁਰਸਕਾਰ ਜਿੱਤੇ ਹਨ। ਉਹ ਵਿਰਾਟ ਕੋਹਲੀ (15) ਅਤੇ ਮੁਹੰਮਦ ਨਬੀ (14) ਤੋਂ ਬਾਅਦ ਤੀਜਾ ਸਭ ਤੋਂ ਵੱਧ ਐੱਮਓਐੱਮ ਜਿੱਤਣ ਵਾਲਾ ਖਿਡਾਰੀ ਹੈ, ਜਦਕਿ 12 ਪਲੇਅਰ ਆਫ ਦਿ ਮੈਚ ਐਵਾਰਡਾਂ ਤੱਕ ਪਹੁੰਚਣ ਵਾਲਾ ਸਭ ਤੋਂ ਤੇਜ਼ ਖਿਡਾਰੀ ਵੀ ਹੈ।
ਇਹ ਵੀ ਪੜ੍ਹੋ- Asia Cup, PAK vs SL: ਪਾਕਿ ਲਈ ਮੁਸੀਬਤ ਬਣ ਸਕਦਾ ਹੈ ਮੌਸਮ, ਜਾਣੋ ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11
ਦੁਨੀਆ ਦਾ ਸਭ ਤੋਂ ਧਾਕੜ ਬੱਲੇਬਾਜ਼, ਸਟ੍ਰਾਈਕਰੇਟ ਦੇ ਮਾਮਲੇ 'ਚ ਨੰਬਰ ਇਕ
ਸੂਰਿਆਕੁਮਾਰ ਯਾਦਵ ਨੂੰ ਟੀ-20 ਦਾ ਸਭ ਤੋਂ ਧਾਕੜ ਬੱਲੇਬਾਜ਼ ਮੰਨਿਆ ਜਾਂਦਾ ਹੈ। ਉਹ ਇਕ ਹੀ ਗੇਂਦ 'ਤੇ ਕਈ ਤਰ੍ਹਾਂ ਨਾਲ ਸ਼ਾਟ ਖੇਡ ਸਕਦੇ ਹਨ। ਉਨ੍ਹਾਂ ਨੇ 53 ਮੈਚਾਂ 'ਚ 172.70 ਦੀ ਸਟ੍ਰਾਈਕਰੇਟ ਨਾਲ 1841 ਦੌੜਾਂ ਬਣਾਈਆਂ ਹਨ। ਉਹ 1000 ਦੌੜਾਂ ਦੇ ਮਾਮਲੇ 'ਚ ਹੀ ਨਹੀਂ ਸਗੋਂ ਕਰੀਅਰ ਦੇ ਸਟ੍ਰਾਈਕਰੇਟ ਦੇ ਮਾਮਲੇ 'ਚ ਵੀ ਨੰਬਰ ਇਕ ਬੱਲੇਬਾਜ਼ ਹੈ।
ਇੱਕ ਪਾਰੀ 'ਚ ਸਭ ਤੋਂ ਵੱਧ ਚੌਕੇ ਲਗਾਉਣ ਦਾ ਭਾਰਤੀ ਰਿਕਾਰਡ
ਕਿਸੇ ਵੀ ਟੀ-20 ਪਾਰੀ 'ਚ ਸਭ ਤੋਂ ਵੱਧ ਚੌਕੇ ਮਾਰਨ ਦਾ ਭਾਰਤੀ ਰਿਕਾਰਡ ਸੂਰਿਆਕੁਮਾਰ ਯਾਦਵ ਦੇ ਨਾਮ ਹੈ। ਉਨ੍ਹਾਂ ਨੇ 10 ਜੁਲਾਈ 2022 ਨੂੰ 117 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 14 ਚੌਕੇ ਅਤੇ 6 ਛੱਕੇ ਲਗਾਏ ਸਨ। ਉਨ੍ਹਾਂ ਨੇ ਰੋਹਿਤ ਸ਼ਰਮਾ (ਬਨਾਮ SA, 2015) ਦੇ 12 ਚੌਕਿਆਂ ਦਾ ਰਿਕਾਰਡ ਤੋੜਿਆ ਸੀ।
ਇਹ ਵੀ ਪੜ੍ਹੋ- ਪਾਕਿ VS ਸ਼੍ਰੀਲੰਕਾ ਮੁਕਾਬਲੇ 'ਤੇ ਵੀ ਬਾਰਿਸ਼ ਦਾ ਖਤਰਾ, ਮੈਚ ਨਾ ਹੋਇਆ ਤਾਂ ਸ਼੍ਰੀਲੰਕਾ ਪਹੁੰਚੇਗੀ ਫਾਈਨਲ 'ਚ
ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਤੀਜਾ ਭਾਰਤੀ
ਸੂਰਿਆਕੁਮਾਰ ਯਾਦਵ (31) ਟੀ-20 ਅੰਤਰਰਾਸ਼ਟਰੀ 'ਚ 1000 ਦੌੜਾਂ ਬਣਾਉਣ ਵਾਲੇ ਤੀਜੇ ਸਭ ਤੋਂ ਤੇਜ਼ ਭਾਰਤੀ ਬੱਲੇਬਾਜ਼ ਹਨ। ਉਨ੍ਹਾਂ ਤੋਂ ਉੱਪਰ ਸਿਰਫ਼ ਵਿਰਾਟ ਕੋਹਲੀ (27 ਪਾਰੀਆਂ) ਅਤੇ ਕੇਐੱਲ ਰਾਹੁਲ (29 ਪਾਰੀਆਂ) ਹੀ ਹਨ।
ਭਾਰਤ ਲਈ ਨੰਬਰ-3 'ਤੇ ਸਭ ਤੋਂ ਵੱਡਾ ਸਕੋਰ
ਸੂਰਿਆਕੁਮਾਰ ਯਾਦਵ ਨੇ 20 ਨਵੰਬਰ 2022 ਨੂੰ ਨਿਊਜ਼ੀਲੈਂਡ ਵਿਰੁੱਧ 111 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਨੇ 51 ਗੇਂਦਾਂ 'ਚ 11 ਚੌਕੇ ਤੇ 7 ਛੱਕੇ ਲਗਾਏ। ਇਹ ਟੀ-20 'ਚ ਤੀਜੇ ਨੰਬਰ 'ਤੇ ਕਿਸੇ ਵੀ ਭਾਰਤੀ ਬੱਲੇਬਾਜ਼ ਦਾ ਸਭ ਤੋਂ ਵੱਡਾ ਸਕੋਰ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਸ਼ਵ ਪ੍ਰਸਿੱਧ ਬਾਡੀ ਬਿਲਡਰ ਨੀਲ ਕਰੀ ਦਾ 34 ਸਾਲ ਦੀ ਉਮਰ 'ਚ ਦਿਹਾਂਤ
NEXT STORY