ਦੁਬਈ- ਕ੍ਰਿਕਟ ਦੇ ਸਭ ਤੋਂ ਛੋਟੇ ਸਵਰੂਪ ਦੀਆਂ ਦਮਦਾਰ ਟੀਮਾਂ ਵਿਚੋਂ ਇਕ ਸਾਬਕਾ ਚੈਂਪੀਅਨ ਵੈਸਟਇੰਡੀਜ਼ ਦੀ ਸੰਘਰਸ਼ ਕਰ ਰਹੀ ਟੀਮ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਸੁਪਰ-12 ਦੇ ਪਹਿਲੇ ਮੈਚ ਵਿਚ ਇੰਗਲੈਂਡ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਵੈਸਇੰਡੀਜ਼ ਦੀ ਟੀਮ ਵਿਚ ਟੀ-20 ਦੇ ਕਈ ਧਮਾਕੇਦਾਰ ਬੱਲੇਬਾਜ਼ ਹਨ ਪਰ ਪਾਕਿਸਤਾਨ ਤੇ ਅਫਗਾਨਿਸਤਾਨ ਵਿਰੁੱਧ ਅਭਿਆਸ ਮੈਚਾਂ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਕਾਰਨ ਟੀਮ ਦਾ ਮਨੋਬਲ ਡਿੱਗਿਆ ਹੋਵੇਗਾ। ਕੀਰੋਨ ਪੋਲਾਰਡ ਦੀ ਅਗਵਾਈ ਵਾਲੀ ਟੀਮ ਨੂੰ ਨਾ ਸਿਰਫ ਆਪਣੀ ਖੇਡ ਵਿਚ ਸੁਧਾਰ ਕਰਨਾ ਸਗੋਂ ਖਿਡਾਰੀਆਂ ਦਾ ਮਨੋਬਲ ਬਰਕਰਾਰ ਰੱਖਣ ਦੀ ਵੀ ਲੋੜ ਪਵੇਗੀ। ਦੋਵੇਂ ਅਭਿਆਸ ਮੈਚਾਂ ਵਿਚੋਂ ਵੈਸਟਇੰਡੀਜ਼ ਦੀ ਬੱਲੇਬਾਜ਼ੀ ਚੰਗੀ ਨਹੀਂ ਰਹੀ। ਪਾਕਿਸਤਾਨ ਵਿਰੁੱਧ ਕੈਰੇਬੀਆਈ ਟੀਮ ਸੱਤ ਵਿਕਟਾਂ 'ਤੇ 130 ਦੌੜਾਂ ਹੀ ਬਣਾ ਸਕੀ ਜਦਕਿ ਅਫਗਾਨਿਸਤਾਨ ਵਿਰੁੱਧ 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜ ਵਿਕਟਾਂ 'ਤੇ 133 ਦੌੜਾਂ ਤੱਕ ਹੀ ਪਹੁੰਚ ਸਕੀ।
ਇਹ ਖਬਰ ਪੜ੍ਹੋ- ਟੀ20 ਵਿਸ਼ਵ ਕੱਪ : ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਨਾਮੀਬੀਆ ਸੁਪਰ-12 'ਚ
ਵੈਸਟਇੰਡੀਜ਼ ਨੂੰ ਜੇਕਰ ਘੱਟ ਤੋਂ ਘੱਟ ਤਿੰਨ ਮੈਚ ਜਿੱਤ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰਨਾ ਹੈ ਤਾਂ ਇਵਿਨ ਲੂਈਸ, ਲੇਂਡਲ ਸਿਮਨਸ, ਸ਼ਿਮਰੋਨ ਹੈੱਟਮਾਇਰ ਤੇ ਨਿਕੋਲਸ ਪੂਰਨ ਵਰਗੇ ਬੱਲੇਬਾਜ਼ਾਂ ਨੂੰ ਚੰਗਾਂ ਪ੍ਰਦਰਸ਼ਨ ਕਰਨਾ ਪਵੇਗਾ। ਦੂਜੇ ਪਾਸੇ ਮੌਜੂਦਾ ਵਨ ਡੇ ਵਿਸ਼ਵ ਚੈਂਪੀਅਨ ਇੰਗਲੈਂਡ 2016 ਦੀਆਂ ਕੌੜੀਆਂ ਯਾਦਾਂ ਨੂੰ ਭੁੱਲ ਕੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਲਈ ਤਿਆਰ ਹੈ। ਵੈਸਟਇੰਡੀਜ਼ ਦੇ ਕਾਰਲੋਸ ਬ੍ਰੈਥਵੇਟ ਨੇ 2016 ਵਿਚ ਫਾਈਨਲ 'ਚ ਲਗਾਤਾਰ ਚਾਰ ਛੱਕੇ ਲਾ ਕੇ ਇੰਗਲੈਂਡ ਦੀ ਖਿਤਾਬ ਜਿੱਤਣ ਦੀ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਸੀ। ਇੰਗਲੈਂਡ ਦਾ ਸਾਹਮਣਾ ਫਿਰ ਤੋਂ ਉਸੇ ਟੀਮ ਨਾਲ ਹੈ ਤੇ ਇਯੋਨ ਮੋਗਰਨ ਦੀ ਅਗਵਾਈ ਵਾਲੀ ਟੀਮ ਇਸ ਵਾਰ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤਣਾ ਚਾਹੇਗੀ। ਇੰਗਲੈਂਡ ਆਪਣੇ ਪਹਿਲੇ ਅਭਿਆਸ ਮੈਚ ਵਿਚ ਭਾਰਤ ਹੱਥੋਂ ਹਾਰ ਗਿਆ ਸੀ ਪਰ ਉਸ ਨੇ ਦੂਜੇ ਮੈਚ ਵਿਚ ਨਿਊਜ਼ੀਲੈਂਡ ਨੂੰ ਹਰਾ ਕੇ ਚੰਗੀ ਵਾਪਸੀ ਕੀਤੀ ਸੀ। ਭਾਰਤ ਵਿਰੁੱਧ ਬੇਅਰਸਟੋ ਤੇ ਮੋਇਨ ਅਲੀ ਜਦਕਿ ਨਿਊਜ਼ੀਲੈਂਡ ਵਿਰੁੱਧ ਬਟਲਰ ਨੇ ਚੰਗੀ ਬੱਲੇਬਾਜ਼ੀ ਕੀਤੀ ਸੀ।
ਇਹ ਖਬਰ ਪੜ੍ਹੋ- ਭਾਰਤ-ਇੰਗਲੈਂਡ ਦਾ ਰੱਦ ਹੋਇਆ 5ਵਾਂ ਟੈਸਟ ਮੈਚ, ਜੁਲਾਈ 2022 'ਚ ਇਸ ਮੈਦਾਨ 'ਤੇ ਹੋਵੇਗਾ : ECB
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਵਿਸ਼ਵ ਕੱਪ : ਜੇਤੂ ਸ਼ੁਰੂਆਤ ਲਈ ਭਿੜਨਗੇ ਕੰਗਾਰੂ ਤੇ ਅਫਰੀਕੀ
NEXT STORY