ਆਬ ਧਾਬੀ- ਗਰੁੱਪ-1 ਦੀਆਂ ਦੋ ਮਜ਼ਬੂਤ ਟੀਮਾਂ ਆਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਮੁਕਾਬਲੇ ਦੇ ਨਾਲ ਇੱਥੇ ਅੱਜ ਤੋਂ ਆਈ. ਸੀ. ਸੀ. ਟੀ-20 ਵਿਸ਼ਵ ਕੱਪ 2021 ਦਾ ਆਗਾਜ਼ ਹੋਵੇਗਾ। ਆਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿਚ ਦੁਪਹਿਰ ਸਾਢੇ ਤਿੰਨ ਵਜੇ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦੇ ਓਪਨਿੰਗ ਮੈਚ ਵਿਚ ਦੋਵੇਂ ਟੀਮਾਂ ਸ਼ਾਨਦਾਰ ਸ਼ੁਰੂਆਤ ਕਰਨਾ ਚਾਹੁਣਗੀਆਂ, ਜਿਹੜੀ ਉਨ੍ਹਾਂ ਨੂੰ ਪੂਰੇ ਟੂਰਨਾਮੈਂਟ ਦੌਰਾਨ ਲੈਅ ਪ੍ਰਦਾਨ ਕਰੇਗੀ। ਦੋਵੇਂ ਟੀਮਾਂ ਦੀਆਂ ਤਿਆਰੀਆਂ ਦੀ ਗੱਲ ਕੀਤੀ ਜਾਵੇ ਤਾਂ ਦੱਖਣੀ ਅਫਰੀਕਾ ਨੇ ਬੀਤੇ ਦਿਨੀਂ ਅਫਗਾਨਿਸਤਾਨ ਤੇ ਪਾਕਿਸਤਾਨ ਵਿਰੁੱਧ ਖੇਡੇ ਗਏ ਦੋਵੇਂ ਅਭਿਆਸ ਮੈਚ ਜਿੱਤੇ ਹਨ ਜਦਕਿ ਆਸਟਰੇਲੀਆ ਨੇ ਨਿਊਜ਼ੀਲੈਂਡ ਵਿਰੁੱਧ ਜਿੱਤ ਦਰਜ ਕੀਤੀ ਸੀ ਜਦਕਿ ਭਾਰਤ ਵਿਰੁੱਧ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਖਬਰ ਪੜ੍ਹੋ- ਟੀ20 ਵਿਸ਼ਵ ਕੱਪ : ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਨਾਮੀਬੀਆ ਸੁਪਰ-12 'ਚ
ਦੋਵੇਂ ਟੀਮਾਂ ਲਈ ਸਹੀ ਸੰਤੁਲਨ ਦੇ ਨਾਲ ਮੈਦਾਨ 'ਤੇ ਉਤਰਨਾ ਮਹੱਤਵਪੂਰਨ ਹੋਵੇਗਾ ਕਿਉਂਕਿ ਦੋਵੇਂ ਹੀ ਟੀਮਾਂ ਨੂੰ ਯੂ.ਏ.ਈ. ਦੀਆਂ ਪਿੱਚਾਂ 'ਤੇ ਖੇਡਣ ਦਾ ਤਜਰਬਾ ਨਹੀਂ ਹੈ। ਉੱਥੇ ਹੀ ਆਸਟਰੇਲੀਆ ਲਈ ਫਿਲਹਾਲ ਸਭ ਤੋਂ ਵੱਡੀ ਸਮੱਸਿਆ ਤਜਰਬੇਕਾਰ ਓਪਨਰ ਡੇਵਿਡ ਵਾਰਨਰ ਦਾ ਆਊਟ ਆਫ ਫਾਰਮ ਹੋਣਾ ਹੈ, ਜਿਸ ਦਾ ਇਸ ਸਾਲ ਆਈ. ਪੀ. ਐੱਲ. ਸੈਸ਼ਨ ਵੀ ਚੰਗਾ ਨਹੀਂ ਰਿਹਾ ਹੈ। ਵਾਰਨਰ ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ ਵਿਚ ਜਿੱਥੇ ਜ਼ੀਰੋਂ 'ਤੇ ਆਊਟ ਹੋਇਆ, ਉੱਥੇ ਹੀ ਭਾਰਤ ਵਿਰੁੱਧ ਇਕ ਦੌੜ 'ਤੇ ਆਊਟ ਹੋ ਗਿਆ ਸੀ, ਹਾਲਾਂਕਿ ਚੰਗੀ ਗੱਲ ਇਹ ਹੈ ਕਿ ਗਲੇਨ ਮੈਕਸਵੈੱਲ ਚੰਗੀ ਫਾਰਮ ਵਿਚ ਹੈ। ਭਾਰਤ ਵਿਰੁੱਧ ਅਭਿਆਸ ਮੈਚ ਉਸ ਨੇ 37 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਉੱਥੇ ਹੀ ਦੱਖਣੀ ਅਫਰੀਕਾ ਦੇ ਲਗਭਗ ਸਾਰੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦਾ ਫਾਰਮ ਵਿਚ ਹੋਣਾ, ਉਸਦੇ ਲਈ ਟੂਰਨਾਮੈਂਟ ਵਿਚ ਅੰਕ ਤੱਕ ਜਾਣ ਦਾ ਰਸਤਾ ਸਾਫ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ 2016 ਵਿਚ ਖੇਡੇ ਗਏ ਆਖਰੀ ਟੀ-20 ਵਿਸ਼ਵ ਕੱਪ ਵਿਚ ਵੀ ਆਸਟਰੇਲੀਆ ਤੇ ਦੱਖਣੀ ਅਫਰੀਕਾ ਦੀ ਟੀਮ ਸੁਪਰ-10 ਗੇੜ ਤੋਂ ਅੱਗੇ ਨਹੀਂ ਜਾ ਸਕੀ ਸੀ। ਆਸਟਰੇਲੀਆ ਹਾਲਾਂਕਿ ਟੀ-20 ਵਿਸ਼ਵ ਕੱਪ ਦੇ 2010 ਸੈਸ਼ਨ ਦੀ ਰਨਰ ਅਪ ਰਹੀ ਸੀ।
ਇਹ ਖਬਰ ਪੜ੍ਹੋ- ਭਾਰਤ-ਇੰਗਲੈਂਡ ਦਾ ਰੱਦ ਹੋਇਆ 5ਵਾਂ ਟੈਸਟ ਮੈਚ, ਜੁਲਾਈ 2022 'ਚ ਇਸ ਮੈਦਾਨ 'ਤੇ ਹੋਵੇਗਾ : ECB
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨੀਦਰਲੈਂਡ ਦੇ ਆਲਰਾਊਂਡਰ ਟੇਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
NEXT STORY