ਹੈਦਰਾਬਾਦ— ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰੀ ਤਾਈ ਜੁ ਯਿੰਗ ਅਤੇ ਬ੍ਰਾਈਸ ਲੇਵਰਡੇਜ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਾਬਕਾ ਚੈਂਪੀਅਨ ਬੈਂਗਲੁਰੂ ਰੈਪਟਰਸ ਨੇ ਵੀਰਵਾਰ ਨੂੰ ਪ੍ਰੀਮੀਅਰ ਬੈਡਮਿੰਟਨ ਲੀਗ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਆਖ਼ਰੀ ਮੁਕਾਬਲੇ ਤੋਂ ਬੈਂਗਲੁਰੂ ਰੈਪਟਰਸ ਅਤੇ ਅਵਧ ਵਾਰੀਅਰਸ ਟੀਮਾਂ ਕੋਲ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਦਾ ਮੌਕਾ ਸੀ।
ਬੈਂਗਲੁਰੂ ਦੀ ਟੀਮ ਸਕੋਰ ਬੋਰਡ 'ਚ ਅਵਧ ਵਾਰੀਅਰਸ ਤੋਂ ਤਿੰਨ ਅੰਕ ਅੱਗੇ ਸੀ ਅਤੇ ਉਸ ਨੂੰ ਵਿਰੋਧੀ ਟੀਮ ਨੂੰ ਚਾਰ ਅੰਕ ਹਾਸਲ ਕਰਨ ਤੋਂ ਰੋਕਣਾ ਸੀ। ਅਵਧ ਵਾਰੀਅਰਸ ਨੇ ਪੁਰਸ਼ ਡਬਲਜ਼ 'ਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਲੇਵਰਡੇਜ ਨੇ ਅਵਧ ਵਾਰੀਅਰਸ ਦੇ ਟਰੰਪ ਖਿਡਾਰੀ ਅਜੇ ਜੈਰਾਮ ਨੂੰ 15-9, 15-9 ਨਾਲ ਹਰਾਇਆ। ਤਾਈ ਜੂ ਨੇ ਇਸ ਤੋਂ ਬਾਅਦ ਮਹਿਲਾ ਸਿੰਗਲ 'ਚ ਦੁਨੀਆ ਦੀ 14ਵੇਂ ਨੰਬਰ ਦੀ ਖਿਡਾਰੀ ਬੇਈਵੈਨ ਝੇਂਗ ਨੂੰ 15-12, 15-21 ਨਾਲ ਹਰਾ ਕੇ ਰੈਪਟਰਸ ਨੂੰ ਸੈਮੀਫਾਈਨਲ 'ਚ ਪਹੁੰਚਾ ਦਿੱਤਾ।
ਪ੍ਰਦੀਪ ਨੇ ਸਨੈਚ 'ਚ ਨਿਜੀ ਸਭ ਤੋਂ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਕੇ ਜਿੱਤਿਆ ਸੋਨ ਤਮਗਾ
NEXT STORY