ਰਾਂਚੀ— ਰੋਹਿਤ ਸ਼ਰਮਾ ਨੂੰ ਹਮੇਸ਼ਾ ਤੋਂ ਪਤਾ ਸੀ ਕਿ ਟੈਸਟ ਸਲਾਮੀ ਬੱਲੇਬਾਜ਼ ਦੇ ਰੂਪ 'ਚ ਆਪਣੀ ਨਵੀਂ ਭੂਮੀਕਾ 'ਚ ਮਿਲੇ ਮੌਕਿਆਂ ਦਾ ਉਸ ਨੂੰ ਸਰਵਸ੍ਰੇਸ਼ਠ ਇਸਤਮਾਲ ਕਰਨਾ ਹੋਵੇਗਾ ਤੇ ਜੇਕਰ ਇਸ ਤਰ੍ਹਾਂ ਨਹੀਂ ਕਰਦੇ ਤਾਂ ਲੰਮੇ ਫਾਰਮੈਟ 'ਚ ਉਸਦੀ ਸੰਭਾਵਨਾਵਾਂ 'ਤੇ ਬਹੁਤ ਅਸਰ ਪੈ ਸਕਦਾ ਸੀ। ਦੱਖਣੀ ਅਫਰੀਕਾ ਦੇ ਖਿਲਾਫ ਸਲਾਮੀ ਬੱਲੇਬਾਜ਼ ਦੇ ਰੂਪ 'ਚ ਆਪਣੇ ਪਹਿਲੇ ਹੀ ਟੈਸਟ 'ਚ ਰੋਹਿਤ ਨੇ 176 ਤੇ 127 ਦੌੜਾਂ ਦੀ ਪਾਰੀਆਂ ਖੇਡੀਆਂ ਤੇ ਹੁਣ ਤੀਜੇ ਟੈਸਟ 'ਚ ਦੋਹਰਾ ਸੈਂਕੜਾ ਲਗਾ ਕੇ ਸਚਿਨ ਤੇਂਦੁਲਕਰ ਤੇ ਵਰਿੰਦਰ ਸਹਿਵਾਗ ਦੀ ਬਰਾਬਰੀ ਕਰਦੇ ਹੋਏ ਦੋ ਫਾਰਮੈਟ 'ਚ 200 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ। ਰੋਹਿਤ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜੇਕਰ ਮੈਂ ਦੌੜਾਂ ਨਹੀਂ ਬਣਾਉਂਦਾ ਤਾਂ ਬਹੁਤ ਕੁਝ ਹੋਣ ਵਾਲਾ ਸੀ ਤੇ ਨਹੀਂ ਤਾਂ ਤੁਸੀਂ ਮੇਰੇ ਵਾਰੇ 'ਚ ਬਹੁਤ ਕੁਝ ਲਿਖ ਦਿੰਦੇ। ਮੈਨੂੰ ਪਤਾ ਸੀ ਕਿ ਮੈਨੂੰ ਇਸਦਾ ਪੂਰਾ ਫਾਇਦਾ ਚੁੱਕਣਾ ਹੋਵੇਗਾ, ਨਹੀਂ ਤਾਂ ਮੀਡੀਆ ਮੇਰੇ ਖਿਲਾਫ ਲਿਖਦਾ। ਹੁਣ ਮੈਨੂੰ ਪਤਾ ਹੈ ਕਿ ਸਾਰੇ ਮੇਰੇ ਵਾਰੇ 'ਚ ਵਧੀਆਂ ਚੀਜ਼ਾਂ ਲਿਖਦੇ ਹੋਣਗੇ। ਰੋਹਿਤ ਨੇ ਚਾਰ ਪਾਰੀਆਂ 'ਚ 529 ਦੌੜਾਂ ਬਣਾਈਆਂ ਹਨ ਤੇ ਕਿਸੇ ਟੈਸਟ ਸੀਰੀਜ਼ 'ਚ 500 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਿਰਫ ਪੰਜਵੇਂ ਭਾਰਤੀ ਸਲਾਮੀ ਬੱਲੇਬਾਜ਼ ਬਣੇ। ਉਸ ਨੇ ਕਿਹਾ ਪਾਰੀ ਦੀ ਸ਼ੁਰੂਆਤ ਕਰਨਾ ਮੇਰੇ ਲਈ ਵਧੀਆ ਮੌਕਾ ਸੀ। ਮੈਂ ਵਿਸ਼ਾਖਾਪਟਨਮ ਟੈਸਟ ਦੇ ਦੌਰਾਨ ਕਿਹਾ ਸੀ ਕਿ ਪਾਰੀ ਦੀ ਸ਼ੁਰੂਆਤ ਕਰਨ ਨੂੰ ਲੈ ਕੇ ਮੇਰੇ ਤੇ ਟੀਮ ਪ੍ਰਬੰਧਨ ਦੇ ਵਿਚਾਲੇ ਲੰਮੇ ਸਮੇਂ ਤੋਂ ਗੱਲਬਾਤ ਹੋ ਰਹੀ ਸੀ। ਇਸ ਲਈ ਮਾਨਸਿਕ ਰੂਪ ਤੋਂ ਮੈਂ ਇਸ ਦੇ ਲਈ ਤਿਆਰ ਸੀ। ਮੈਨੂੰ ਪਤਾ ਸੀ ਕਿ ਕਦੀ ਵੀ ਹੋ ਸਕਦਾ ਹੈ। ਰੋਹਿਤ ਨੇ ਉਸ ਸਮੇਂ ਅਜਿੰਕਯ ਰਹਾਣੇ (115) ਦੇ ਨਾਲ ਚੌਥੇ ਵਿਕਟ ਦੇ ਲਈ 267 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ ਜਦੋਂ ਭਾਰਤ ਪਹਿਲੇ ਦਿਨ 39 ਦੌੜਾਂ 'ਤੇ 3 ਵਿਕਟਾਂ ਗਵਾਉਣ ਤੋਂ ਬਾਅਦ ਸੰਕਟ 'ਚ ਸੀ। ਰੋਹਿਤ ਨੇ ਕਿਹਾ ਜੇਕਰ ਇਸ ਪਾਰੀ ਦੀ ਗੱਲ ਕਰਾਂ ਤਾਂ ਮੈਂ ਕਹਾਂਗਾ ਇਹ ਸਭ ਤੋਂ ਵੱਡੀ ਚੁਣੌਤੀਪੂਰਨ ਪਾਰੀ ਸੀ। ਮੈਂ ਜ਼ਿਆਦਾ ਨਹੀਂ ਖੇਡਿਆ। ਮੈਂ ਸਿਰਫ 30 ਟੈਸਟ ਮੈਚ ਖੇਡਿਆ ਹਾਂ।
ਵਿਜੇ ਹਜ਼ਾਰੇ : ਦਿੱਲੀ ਨੂੰ 6 ਵਿਕਟਾਂ ਨਾਲ ਹਰਾ ਗੁਜਰਾਤ ਸੈਮੀਫਾਈਨਲ 'ਚ
NEXT STORY