ਵਿਜਕ ਆਨ ਜੀ (ਨੀਦਰਲੈਂਡ) (ਨਿਕਲੇਸ਼ ਜੈਨ)– ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੇ 7ਵੇਂ ਰਾਊਂਡ ਵਿਚ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨਾਲ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਡਰਾਅ ਖੇਡਿਆ। ਸਿਸਿਲੀਅਨ ਕਾਨ ਵਿਚ ਹੋਏ ਇਸ ਮੁਕਾਬਲੇ ਵਿਚ ਹਰਿਕ੍ਰਿਸ਼ਣਾ ਨੇ ਪੂਰੀ ਖੇਡ ਵਿਚ ਕਦੇ ਵੀ ਕਾਰਲਸਨ ਨੂੰ ਕੋਈ ਬੜ੍ਹਤ ਬਣਾਉਣ ਦਾ ਮੌਕਾ ਨਹੀਂ ਦਿੱਤਾ ਤੇ 30 ਚਾਲਾਂ ਤੋਂ ਬਾਅਦ ਹਾਥੀ ਦੇ ਐਂਡਗੇਮ ਵਿਚ ਦੋਵੇਂ ਖਿਡਾਰੀ ਅੰਕ ਵੰਡਣ ’ਤੇ ਸਹਿਮਤ ਹੋ ਗਏ। ਵੈਸੇ 7ਵਾਂ ਰਾਊਂਡ ਹੁਣ ਤਕ ਦਾ ਸਭ ਤੋਂ ਵੱਧ ਨਤੀਜੇ ਦੇਣ ਵਾਲਾ ਰਾਊਂਡ ਰਿਹਾ ਕਿਉਂਕਿ 7 ਵਿਚੋਂ 5 ਮੁਕਾਬਲਿਆਂ ਵਿਚ ਨਤੀਜਾ ਜਿੱਤ ਜਾਂ ਹਾਰ ਨਾਲ ਮਿਲਿਆ ਤੇ ਇਸਦਾ ਅਸਰ ਅੰਕ ਸੂਚੀ ਵਿਚ ਵੀ ਨਜ਼ਰ ਆਇਆ। ਸਭ ਤੋਂ ਵੱਡਾ ਨਤੀਜਾ ਰਿਹਾ ਵਿਸ਼ਵ ਨੰਬਰ-2 ਅਮਰੀਕਾ ਦਾ ਫਬਿਆਨੋ ਕਰੂਆਨਾ ਨੇ ਸਫੇਦ ਮੋਹਰਿਆਂ ਨਾਲ ਸਿਸਿਲੀਅਨ ਓਪਨਿੰਗ ਵਿਚ ਆਪਣੀ ਸ਼ਾਨਦਾਰ ਤਿਆਰੀ ਨਾਲ 37 ਚਾਲਾਂ ਵਿਚ ਫਰਾਂਸ ਦੇ ਮੈਕਸਿਮ ਲਾਗ੍ਰੇਵ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਨੀਦਰਲੈਂਡ ਦੇ ਅਨਿਸ਼ ਗਿਰੀ ਨੇ ਸਵੀਡਨ ਦੇ ਨਿਲਸ ਗ੍ਰੇਂਡਲਿਊਸ ਨੂੰ, ਨੀਦਰਲੈਂਡ ਦੇ ਵਾਨ ਫਾਰੈਸਟ ਨੇ ਨਾਰਵੇ ਦੇ ਆਰੀਅਨ ਤਾਰੀ ਨੂੰ, ਫਿਡੇ ਦੇ ਅਲੀਰੇਜਾ ਫਿਰੌਜਾ ਨੇ ਪੋਲੈਂਡ ਦੇ ਜਾਨ ਡੂਡਾ ਨੂੰ ਤੇ ਰੂਸ ਦੇ ਆਂਦ੍ਰੇ ਐਸੀਪੇਂਕੋਂ ਦੇ ਰਾਡੋਸਲਾਵ ਨੂੰ ਹਰਾ ਦਿੱਤਾ। ਇਕ ਹੋਰ ਮੁਕਾਬਲੇ ਵਿਚ ਸਪੇਨ ਦੇ ਡੇਵਿਡ ਅੰਟੋਨ ਨੇ ਜਰਮਨੀ ਦੇ ਡੋਨਚੇਂਕੋਂ ਨਾਲ ਡਰਾਅ ਖੇਡਿਆ।
ਰਾਊਂਡ 7 ਤੋਂ ਬਾਅਦ ਅਨੀਸ਼, ਫਾਰੈਸਟ, ਕਰੂਆਨਾ ਤੇ ਅਲੀਰੇਜਾ 4.5 ਅੰਕਾਂ ਨਾਲ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਹੈ ਜਦਕਿ ਉਸ ਤੋਂ ਠੀਕ ਪਿੱਛੇ ਹਰਿਕ੍ਰਿਸ਼ਣਾ, ਕਾਰਲਸਨ, ਆਂਦ੍ਰੇ, ਨਿਲਸ 4 ਅੰਕਾਂ ’ਤੇ ਖੇਡ ਰਹੇ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਦੱ. ਅਫਰੀਕਾ ਵਿਰੁੱਧ ਪਹਿਲੇ ਟੈਸਟ ਲਈ ਪਾਕਿ ਟੀਮ ’ਚ 6 ‘ਅਨਕੈਪਡ’ ਖਿਡਾਰੀ
NEXT STORY