ਪੁਣੇ, (ਬਿਊਰੋ)— ਉਂਝ ਤਾਂ ਦੁਨੀਆ 'ਚ ਕਈ ਖੇਡਾਂ ਪ੍ਰਸਿੱਧ ਹਨ। ਪਰ ਗੋਲਫ ਕੌਮਾਂਤਰੀ ਖੇਡਾਂ 'ਚ ਇਕ ਪ੍ਰਮੁੱਖ ਸਥਾਨ ਰਖਦਾ ਹੈ। ਭਾਰਤ 'ਚ ਵੀ ਗੋਲਫ ਦੀ ਪ੍ਰਸਿੱਧੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਸੇ ਦੇ ਤਹਿਤ ਦੇਸ਼ 'ਚ ਕਈ ਗੋਲਫ ਟੂਰਨਾਮੈਂਟ ਕਰਾਏ ਜਾਂਦੇ ਹਨ।
ਇਸੇ ਲੜੀ 'ਚ ਪੇਸ਼ੇਵਰ ਦੇ ਰੂਪ 'ਚ ਪਹਿਲੀ ਜਿੱਤ ਦੀ ਭਾਲ ਕਰ ਰਹੀਆਂ ਤਵਲੀਨ ਬੱਤਰਾ, ਨੇਹਾ ਤ੍ਰਿਪਾਠੀ ਅਤੇ ਤਵੇਸਾ ਮਲਿਕ ਨੇ ਮਹਿਲਾ ਪੇਸ਼ੇਵਰ ਗੋਲਫ ਟੂਰ ਦੇ ਚੌਥੇ ਪੜਾਅ 'ਚ ਪਹਿਲੇ ਦੌਰ ਦੇ ਬਾਅਦ ਬੜ੍ਹਤ ਬਣਾ ਲਈ ਹੈ। ਪਹਿਲੇ ਦੌਰ 'ਚ ਖਿਡਾਰਨਾਂ ਲਈ ਰਾਹ ਆਸਾਨ ਨਹੀਂ ਰਹੀ ਅਤੇ ਤਿੰਨੇ ਖਿਡਾਰਨਾਂ 77 ਦੇ ਸਕੋਰ ਦੇ ਨਾਲ ਸੰਯੁਕਤ ਤੌਰ 'ਤੇ ਚੋਟੀ 'ਤੇ ਚਲ ਰਹੀਆਂ ਸਨ। ਪਿਛਲੇ ਸਾਲ ਪੇਸ਼ੇਵਰ ਬਣੀ ਅੰਬਾਲਾ ਦੀ ਤਵਲੀਨ ਨੇ 6 ਬੋਗੀ ਅਤੇ ਇਕ ਬਰਡੀ ਕੀਤੀ। ਤ੍ਰਿਸ਼ਾ ਸੁਨੀਲ, ਸਾਨੀਆ ਸ਼ਰਮਾ ਅਤੇ ਸੁਚਿਤਰਾ ਰਮੇਸ਼ 78 ਦੇ ਸਕੋਰ ਦੇ ਨਾਲ ਚੋਟੀ 'ਤੇ ਚਲ ਰਹੀਆਂ ਖਿਡਾਰਨਾਂ ਤੋਂ ਇਕ ਸ਼ਾਟ ਪਿੱਛੇ ਸੰਯੁਕਤ ਚੌਥੇ ਸਥਾਨ 'ਤੇ ਹਨ।
2019 ਵਰਲਡ ਕੱਪ ਲਈ ਇਹ 6 ਖਿਡਾਰੀ ਹਨ ਪੱਕੇ! ਪਰ ਧੋਨੀ...?
NEXT STORY