ਨਵੀਂ ਦਿੱਲੀ— ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਦੇ ਪਹਿਲੇ ਹੀ ਘੰਟੇ 'ਚ ਟੀਮ ਇੰਡੀਆ ਦੀ ਬੱਲੇਬਾਜ਼ੀ ਦੀ ਪੋਲ ਖੁਲ ਗਈ। ਵਿਰਾਟ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ ਜਿਹੇ ਟੈਸਟ ਮਾਹਰ ਬੱਲੇਬਾਜ਼ਾਂ ਨੂੰ ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਨੇ ਸ਼ੁਰੂਆਤ 'ਚ ਹੀ ਪਵੇਲੀਅਨ ਵਾਪਸ ਭੇਜ ਦਿੱਤਾ। 5 ਸਾਲਾਂ 'ਚ ਭਾਰਤ ਦੀ ਇਹ ਟੈਸਟ 'ਚ ਹੁਣ ਤਕ ਦੀ ਸਭ ਤੋਂ ਖਰਾਬ ਸ਼ੁਰੂਆਤ ਰਹੀ।

ਐਂਟੀਗਾ ਟੈਸਟ 'ਚ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਦੇ ਫੈਸਲੇ ਨੂੰ ਸਹੀ ਸਾਬਤ ਕਰਦੇ ਹੋਏ ਗੇਂਦਬਾਜ਼ਾਂ ਨੇ ਖੇਡ ਦੇ ਪਹਿਲੇ ਹੀ ਘੰਟੇ 'ਚ ਟੀਮ ਇੰਡੀਆ ਦੇ ਤਿੰਨ ਵਿਕਟ ਕੱਢ ਲਏ। ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ ਅਤੇ ਕਪਤਾਨ ਵਿਰਾਟ ਕੋਹਲੀ ਸਸਤੇ 'ਚ ਨਜਿੱਠੇ ਗਏ। ਅੱਠ ਓਵਰ ਦੇ ਖਤਮ ਹੋਣ ਤੋਂ ਪਹਿਲਾਂ ਭਾਰਤ ਨੇ 25 ਦੇ ਸਕੋਰ 'ਤੇ ਤਿੰਨ ਵਿਕਟ ਗੁਆ ਲਏ ਸਨ।
ਰੋਚ ਅਤੇ ਗੈਬ੍ਰੀਅਲ ਨੇ ਢਾਹਿਆ ਕਹਿਰ

ਪਾਰੀ ਦੀ ਸ਼ੁਰੂਆਤ 'ਚ ਹੀ ਭਾਰਤ ਨੂੰ ਕੇਮਾਰ ਰੋਚ ਨੇ ਝਟਕਾ ਦਿੱਤਾ। ਪੰਜਵੇਂ ਓਵਰ ਦੀ ਦੂਜੀ ਗੇਂਦ 'ਤੇ ਰੋਚ ਨੇ ਮਯੰਕ ਨੂੰ ਸਿਰਫ 5 ਦੌੜ ਦੇ ਸਕੋਰ 'ਤੇ ਵਾਪਸ ਭੇਜ ਦਿੱਤਾ। ਇਸ ਤੋਂ ਬਾਅਦ ਰੋਚ ਦਾ ਅਗਲਾ ਸ਼ਿਕਾਰ ਬਣੇ ਪੁਜਾਰਾ। ਸਿਰਫ 4 ਗੇਂਦਾਂ ਖੇਡਣ ਦੇ ਬਾਅਦ ਉਹ 2 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਸ਼ੈਨਨ ਗੈਬ੍ਰੀਅਲ ਨੇ ਕਪਤਾਨ ਕੋਹਲੀ ਨੂੰ 9 ਦੌੜਾਂ ਦੇ ਸਕੋਰ 'ਤੇ ਆਊਟ ਕਰਕੇ ਭਾਰਤ ਨੂੰ ਵੱਡਾ ਝਟਕਾ ਦਿੱਤਾ।
5 ਸਾਲਾਂ ਬਾਅਦ ਹੋਈ ਭਾਰਤ ਦੀ ਅਜਿਹੀ ਖਰਾਬ ਸ਼ੁਰੂਆਤ

ਇਹ ਪਿਛਲੇ ਪੰਜ ਸਾਲਾਂ 'ਚ ਟੈਸਟ 'ਚ ਭਾਰਤ ਦੀ ਸਭ ਤੋਂ ਖਰਾਬ ਸ਼ੁਰੂਆਤ ਰਹੀ। ਇਸ ਤੋਂ ਪਹਿਲਾਂ ਸਾਲ 2014 'ਚ ਟੀਮ ਇੰਡੀਆ ਨੇ ਪਹਿਲੀ ਪਾਰੀ 'ਚ ਸਿਰਫ 8 ਓਵਰ ਦੇ ਅੰਦਰ ਆਪਣੇ ਤਿੰਨ ਸ਼ੁਰੂਆਤੀ ਬੱਲੇਬਾਜ਼ ਗੁਆਏ ਸਨ। ਮੈਨਚੈਸਟਰ 'ਚ ਇੰਗਲੈਂਡ ਖਿਲਾਫ ਖੇਡੇ ਗਏ ਟੈਸਟ ਮੈਚ ਦੀ ਪਹਿਲੀ ਪਾਰੀ 'ਚ 5.1 ਓਵਰ 'ਚ ਭਾਰਤ ਦੇ ਟਾਪ ਦੇ ਤਿੰਨ ਬੱਲੇਬਾਜ਼ ਸਿਰਫ 8 ਦੌੜਾਂ ਨਾਲ ਸਕੋਰ 'ਤੇ ਵਾਪਸ ਪਰਤ ਗਏ। ਇਸ ਮੈਚ ਦੀ ਪਹਿਲੀ ਪਾਰੀ 'ਚ ਭਾਰਤੀ ਟੀਮ ਸਿਰਫ 152 ਦੌੜਾਂ 'ਤੇ ਢੇਰ ਹੋ ਗਈ ਸੀ।
ਪਾਕਿਸਤਾਨ ਵਿਰੁੱਧ ਭਾਰਤ ਦਾ ਡੇਵਿਸ ਕੱਪ ਮੁਕਾਬਲਾ ਨਵੰਬਰ ਤਕ ਮੁਲਤਵੀ
NEXT STORY