ਨਵੀਂ ਦਿੱਲੀ– ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ 2011 ਵਿਸ਼ਵ ਕੱਪ ਵਿਚ ਪਾਕਿਸਤਾਨ ਵਿਰੁੱਧ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਨੂੰ ਯਾਦ ਕਰਦੇ ਹੋਏ ਕਿਹਾ ਹੈ ਕਿ ਸਚਿਨ ਤੇਂਦੁਲਕਰ ਵੀ ਜਾਣਦਾ ਹੈ ਕਿ ਉਹ ਉਸ ਮੈਚ ਵਿਚ ਕਿੰਨਾ ਲੱਕੀ ਰਿਹਾ ਸੀ। ਸਚਿਨ ਨੇ ਇਸ ਮੁਕਾਬਲੇ ਵਿਚ 85 ਦੌੜਾਂ ਬਣਾਈਆਂ ਸਨ, ਜਿਸ ਦੀ ਮਦਦ ਨਾਲ ਟੀਮ ਚੁਣੌਤੀਪੂਰਨ ਸਕੋਰ ਬਣਾਉਣ ਵਿਚ ਸਫਲ ਰਹੀ ਸੀ। ਸਚਿਨ ਨੂੰ ਇਸ ਪਾਰੀ ਦੌਰਾਨ 27, 45, 70 ਤੇ 81 ਦੌੜਾਂ ਦੇ ਨਿੱਜੀ ਸਕੋਰ 'ਤੇ ਮਿਸਾਬ ਉੱਲ ਹੱਕ, ਯੂਨਿਸ ਖਾਨ, ਕਾਮਰਾਨ ਅਕਮਲ ਤੇ ਉਮਰ ਅਕਮਲ ਵਲੋਂ ਕੈਚ ਛੱਡਣ ਦੇ ਕਾਰਣ ਜੀਵਨਦਾਨ ਮਿਲੇ ਸਨ। ਨਹਿਰਾ ਅਨੁਸਾਰ ਇਹ ਉਸਦੀਆਂ ਬਿਹਤਰੀਨ ਪਾਰੀਆਂ ਵਿਚੋਂ ਇਕ ਸੀ। ਨਹਿਰਾ ਨੇ ਕਿਹਾ,''ਇਹ ਦੱਸਣਾ ਜ਼ਰੂਰੀ ਨਹੀਂ ਹੈ ਕਿਉਂਕਿ ਸਚਿਨ ਵੀ ਜਾਣਦਾ ਹਾਂ ਕਿ ਉਹ ਇਸ ਮੁਕਾਬਲੇ ਵਿਚ ਕਿੰਨਾ ਲੱਕੀ ਰਿਹਾ ਸੀ। ਜਦੋਂ ਵੀ ਸਚਿਨ 40 ਦੌੜਾਂ ਦਾ ਸਕੋਰ ਬਣਾਉਂਦਾ ਸੀ ਤਾਂ ਕੁਝ ਗਲਤ ਫੈਸਲੇ ਦਿੱਤੇ ਜਾਂਦੇ ਜਾਂ ਕੈਚ ਛੁੱਟ ਜਾਂਦੇ ਸਨ ਪਰ ਹਰ ਵਾਰ ਕੋਈ ਖਿਡਾਰੀ ਇੰਨਾ ਲੱਕੀ ਨਹੀਂ ਰਹਿੰਦਾ।''
ਨਹਿਰਾ ਨੇ ਕਿਹਾ,''ਜਦੋਂ ਤੁਸੀਂ ਵਿਸ਼ਵ ਕੱਪ ਦੀ ਗੱਲ ਕਰ ਰਹੇ ਹੋ ਤਾਂ ਚਾਹੇ ਭਾਰਤ-ਪਾਕਿਸਤਾਨ ਮੈਚ ਹੋਵੇ ਜਾਂ ਭਾਰਤ-ਇੰਗਲੈਂਡ ਵਿਚਾਲੇ ਮੁਕਾਬਲਾ ਹੋਵੇ, ਦਬਾਅ ਹਰ ਮੈਚ ਵਿਚ ਰਹਿੰਦਾ ਹੈ। ਤੁਸੀਂ ਸੈਮੀਫਾਈਨਲ ਵਿਚ ਪਹੁੰਚੇ ਹੋ ਤੇ ਤੁਸੀਂ ਚੰਗੀ ਟੀਮ ਹੋ ਪਰ ਅੰਤ ਵਿਚ ਇਹ ਤੈਅ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਦਬਾਅ ਝੱਲਣ ਵਿਚ ਸਮਰੱਥ ਹੋ।'' ਭਾਰਤ ਨੇ ਸੈਮੀਫਾਈਨਲ ਵਿਚ ਪਾਕਿਸਤਾਨ ਤੇ ਫਾਈਨਲ ਵਿਚ ਸ਼੍ਰੀਲੰਕਾ ਨੂੰ ਹਰਾ ਕੇ 28 ਸਾਲਾਂ ਦੇ ਲੰਬੇ ਇੰਤਜਾਰ ਤੋਂ ਬਾਅਦ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਵਿਸ਼ਵ ਕੱਪ ਜਿੱਤਿਆ ਸੀ।
ਮੈਚ ਰੈਫਰੀ ਨੇ ਬਰਾਡ ਨੂੰ ਦਿੱਤੀ 'ਸਜ਼ਾ', ਮੈਦਾਨ 'ਚ ਕੀਤੀ ਸੀ ਇਹ ਗਲਤੀ
NEXT STORY