ਲੰਡਨ– ਵਿਸ਼ਵ ਦੇ ਨੰਬਰ ਇਕ ਖਿਡਾਰੀ ਯਾਨਿਕ ਸਿਨਰ ’ਤੇ ਡੋਪਿੰਗ ਮਾਮਲੇ ਵਿਚ ਤਿੰਨ ਮਹੀਨਿਆਂ ਦੀ ਪਾਬੰਦੀ ਲਗਾਉਣ ਦੇ ਸਮਝੌਤੇ ਦੀ ਟੈਨਿਸ ਖਿਡਾਰੀਆਂ ਨੇ ਸਖਤ ਆਲੋਚਨਾ ਕੀਤੀ ਹੈ। ਸਿਨਰ ਤੇ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਵਿਚਾਲੇ ਮੁਅੱਤਲੀ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ, ਜਿਸ ਦਾ ਮਤਲਬ ਹੈ ਕਿ ਇਟਲੀ ਦਾ ਇਹ ਖਿਡਾਰੀ 5 ਮਈ ਤੋਂ ਫਿਰ ਤੋਂ ਖੇਡ ਸਕਦਾ ਹੈ। ਇਸ ਨਾਲ ਉਸਦੀ ਵਿਸ਼ਵ ਵਿਚ ਨੰਬਰ ਇਕ ਰੈਂਕਿੰਗ ’ਤੇ ਵੀ ਕੋਈ ਅਸਰ ਨਹੀਂ ਪਵੇਗਾ ਤੇ ਉਹ ਸਾਰੇ ਗ੍ਰੈਂਡ ਸਲੈਮ ਟੂਰਨਾਮੈਂਟ ਖੇਡ ਸਕੇਗਾ। ਪਿਛਲੇ ਸਾਲ ਮਾਰਚ ਵਿਚ ਪਾਬੰਦੀਸ਼ੁਦਾ ਐਨਾਬਾਲਿਕ ਸਟੇਰਾਇਡ ਦੇ ਸੇਵਨ ਦਾ ਦੋਸ਼ੀ ਪਾਏ ਜਾਣ ਵਾਲੇ ਸਿਨਰ ਨੂੰ ਕੋਈ ਖਿਤਾਬ ਜਾਂ ਇਨਾਮੀ ਰਾਸ਼ੀ ਵੀ ਨਹੀਂ ਗਵਾਉਣੀ ਪਈ।
ਤਿੰਨ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਸਟੈਨ ਵਾਵਰਿੰਕਾ ਨੇ ਸੋਸ਼ਲ ਮੀਡੀਆ ’ਤੇ ਕਿਹਾ,‘‘ਮੈਂ ਹੁਣ ਸਾਫ ਸੁਥਰੀ ਖੇਡ ਵਿਚ ਭਰੋਸਾ ਨਹੀਂ ਰੱਖਦਾ।’’
ਵਿੰਬਲਡਨ ਉਪ ਜੇਤੂ ਨਿਕ ਕ੍ਰਿਗੀਓਸ ਨੇ ਕਿਹਾ,‘‘ਟੈਨਿਸ ਵਿਚ ਨਿਰਪੱਖਤਾ ਮੌਜੂਦ ਨਹੀਂ ਹੈ। ਸਿਨਰ ਦੀ ਟੀਮ ਨੇ ਸਿਰਫ 3 ਮਹੀਨੇ ਦੀ ਪਾਬੰਦੀ ਲਾਉਣ ਲਈ ਆਪਣੇ ਵੱਲੋਂ ਪੂਰੀ ਸ਼ਕਤੀ ਲਾ ਦਿੱਤੀ। ਕੋਈ ਖਿਤਾਬ ਨਹੀਂ ਗੁਆਇਆ, ਕੋਈ ਇਨਾਮੀ ਰਾਸ਼ੀ ਨਹੀਂ ਗੁਆਈ। ਦੋਸ਼ੀ ਹੈ ਜਾਂ ਨਹੀਂ? ਟੈਨਿਸ ਲਈ ਦੁਖਦਾਇਕ ਦਿਨ।’’
ਵਿਸ਼ਵ ਦੇ 8ਵੇਂ ਨੰਬਰ ਦੇ ਖਿਡਾਰੀ ਡੈਨੀਅਲ ਮੇਦਵੇਦੇਵ ਨੇ ਮਾਰਸਿਲੇ ਓਪਨ ਦੇ ਸੈਮੀਫਾਈਨਲ ਵਿਚ ਹਾਰ ਜਾਣ ਤੋਂ ਬਾਅਦ ਕਿਹਾ,‘‘ਮੈਨੂੰ ਉਮੀਦ ਹੈ ਕਿ ਹਰ ਕੋਈ ਵਾਡਾ ਦੇ ਨਾਲ ਚਰਚਾ ਕਰ ਸਕਦਾ ਹੈ ਤੇ ਹੁਣ ਤੋਂ ਯਾਨਿਕ ਸਿਨਰ ਦੀ ਤਰ੍ਹਾਂ ਖੁਦ ਦਾ ਬਚਾਅ ਕਰ ਸਕਦਾ ਹੈ।’’
ਵਿਸ਼ਵ ਦੇ ਸਾਬਕਾ ਨੰਬਰ ਇਕ ਬ੍ਰਿਟਿਸ਼ ਖਿਡਾਰੀ ਟਿਮ ਹੇਨਮੈਨ ਨੇ ਕਿਹਾ,‘‘ਉਸ ਨੇ ਅਜੇ ਆਸਟ੍ਰੇਲੀਆਈ ਓਪਨ ਜਿੱਤਿਆ ਹੈ ਤੇ ਉਹ ਅਗਲੇ ਤਿੰਨ ਮਹੀਨਿਆਂ ਤੱਕ ਏ. ਟੀ. ਪੀ. ਟੂਰ ਵਿਚ ਨਹੀਂ ਖੇਡ ਸਕੇਗਾ ਪਰ ਫ੍ਰੈਂਚ ਓਪਨ ਵਿਚ ਖੇਡਣ ਦਾ ਯੋਗਪਾਤਰ ਹੋਵੇਗਾਾ। ਸਿਨਰ ਲਈ ਪਾਬੰਦੀ ਝੱਲਣ ਦਾ ਇਸ ਤੋਂ ਬਿਹਤਰੀਨ ਸਮਾਂ ਨਹੀਂ ਹੋ ਸਕਦਾ ਸੀ ਪਰ ਇਹ ਇਸ ਖੇਡ ਲਈ ਕੌੜੇ ਘੁੱਟ ਦੀ ਤਰ੍ਹਾਂ ਹੈ।’’
ਨੋਵਾਕ ਜੋਕੋਵਿਚ ਤੇ ਵਾਸੇਕ ਪੋਸਿਪਸਿਲ ਵੱਲੋਂ ਸਥਾਪਤ ਪ੍ਰੋਫੈਸ਼ਨਲ ਟੈਨਿਸ ਪਲੇਅਰਜ਼ ਐਸੋਸੀਏਸ਼ਨ ਨੇ ਵੀ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਸ਼ਾਮਲ ਪਾਰਟੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ, ‘‘ਪ੍ਰਣਾਲੀ ਕੋਈ ਪ੍ਰਣਾਲੀ ਨਹੀਂ ਹੈ। ਇਹ ਇਕ ਕਲੱਬ ਹੈ।
ਇਹ ਸਿਰਫ ਅਨੁਕੂਲ ਸੌਦਿਆਂ, ਅਨੁਚਿਤ ਅਭਿਆਸਾਂ ਅਤੇ ਅਸੰਗਤ ਫੈਸਲਿਆਂ ਨੂੰ ਕਵਰ ਕਰਦਾ ਹੈ। ਪਾਰਦਰਸ਼ਤਾ ਦੀ ਘਾਟ ਅਤੇ ਪ੍ਰਕਿਰਿਆ ਦੀ ਘਾਟ ਹੈ।
ਇਕ ਹੋਰ ਦਿੱਗਜ ਕ੍ਰਿਕਟਰ ਦਾ ਹੋਇਆ ਤਲਾਕ, ਟੁੱਟਿਆ 14 ਸਾਲਾਂ ਦਾ ਰਿਸ਼ਤਾ
NEXT STORY