ਨਵੀਂ ਦਿੱਲੀ— ਟੈਸਟ ਮੈਚ ਤਾਂ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਰਾਜਕੋਟ 'ਚ ਖੇਡਿਆ ਜਾ ਰਿਹਾ ਸੀ, ਪਰ ਇਸ 'ਚ ਬਾਰਡਰ ਦੇ ਦੂਜੇ ਪਾਸੇ ਮੌਜੂਦ ਪਾਕਿਸਤਾਨੀ ਪ੍ਰਸ਼ੰਸਕਾਂ ਦੀ ਦਿਲਚਸਪੀ ਵੀ ਘੋਟ ਨਹੀਂ ਸੀ। ਇੰਨਾ ਹੀ ਨਹੀਂ, ਗੁਆਢੀ ਦੇਸ਼ ਦੇ ਕ੍ਰਿਕਟ ਪ੍ਰੇਮੀਆਂ ਨੇ ਭਾਰਤੀ ਖਿਡਾਰੀਆਂ ਦੀ ਤਾਰੀਫ ਕਰਨ 'ਚ ਵੀ ਕੋਈ ਕੰਜੂਸੀ ਨਹੀਂ ਬਰਤੀ। ਭਾਰਤ ਲਈ ਆਪਣਾ ਟੈਸਟ ਡੈਬਿਊ ਕਰਨ ਵਾਲੇ 18 ਸਾਲ ਦੇ ਪ੍ਰਤੀਭਾਸ਼ਾਲੀ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਅ ਦੀ ਬੱਲੇਬਾਜ਼ੀ ਦੌਰਾਨ ਇਹ ਘਟਨਾ ਹੋਈ। ਵੀਰਵਾਰ ਨੂੰ ਵੈਸਟ ਇੰਡੀਜ਼ ਖਿਲਾਫ ਸ਼ਾਅ ਦੀ ਪਾਰੀ 'ਤੇ ਪਾਕਿਸਤਾਨੀ ਪ੍ਰਸ਼ੰਸਕ ਵੀ ਨਜ਼ਰਾਂ ਟਿਕਾਏ ਹੋਏ ਦੇਖ ਰਹੇ ਸਨ। ਇਸ ਦੌਰਾਨ ਉਹ ਜਦੋਂ ਵੈਸਟ ਇੰਡੀਜ਼ ਦੇ ਗੇਂਦਬਾਜ਼ਾਂ ਦੀ ਖਬਰ ਲੈ ਰਹੇ ਸਨ ਤਾਂ ਇਕ ਪ੍ਰਮੁੱਖ ਕ੍ਰਿਕਟ ਵੈੱਬਸਾਈਟ 'ਤੇ ਇਕ ਪਾਕਿਸਤਾਨੀ ਫੈਨ ਨੇ ਆਪਣੀ ਦਿਲਚਸਪ ਪ੍ਰਤੀਕਿਰਿਆ ਦਿੱਤੀ।
ਸੁਲੇਮਾਨ ਰੱਜਾਕ ਨਾਮ ਦੇ ਪ੍ਰਸ਼ੰਸਕ ਨੇ ਲਿਖਿਆ,' ਇਕ ਪਾਕਿ ਫੈਨ ਦੇ ਰੁਪ 'ਚ ਕ੍ਰਿਪਾ ਕੋਈ ਮੈਨੂੰ ਦੱਸ ਸਕਦਾ ਹੈ ਕਿ ਆਖਿਰ ਹਿੰਦੂਸਤਾਨ ਕਿੱਥੋਂ ਅਜਿਹੀਆਂ ਪ੍ਰਤੀਭਾ ਨੂੰ ਤਲਾਸ਼ ਕੇ ਲਿਆਉਂਦਾ ਹੈ ਜਿਨ੍ਹਾਂ 'ਚ ਇੰਨਾ ਹੌਸਲਾ ਭਰਿਆ ਹੁੰਦਾ ਹੈ ਕਿ ਉਹ ਪਹਿਲੇ ਹੀ ਦਿਨ ਤੋਂ ਸ਼ਾਨਦਾਰ ਕਰਨ ਲੱਗਦੇ ਹਨ। ਮੈਂ ਬਾਅਦਬ ਇਸ ਤੋਂ ਜਲਨ ਮਹਿਸੂਸ ਕਰ ਰਿਹਾ ਹਾਂ। ਇਸ ਉਮਦਾ ਤਾਰੀਫ 'ਤੇ ਭਾਰਤੀ ਫੈਨ ਵੀ ਕਿੱਥੇ ਚੁੱਪ ਰਹਿਣ ਵਾਲੇ ਸਨ, ਲਿਹਾਜਾ ਉਨ੍ਹਾਂ ਨੇ ਵੀ ਪਾਕਿ ਪ੍ਰਸ਼ੰਸਕ ਨੂੰ ਜਵਾਬ ਦਿੱਤਾ। ਰਾਘਵ ਨਾਮ ਦੇ ਭਾਰਤੀ ਪ੍ਰਸ਼ੰਸਕ ਨੇ ਜਵਾਬ 'ਚ ਲਿਖਿਆ,' ਪਿਆਰੇ ਭਰਾ, ਇਹ ਤਾਂ ਸਾਡੇ ਮੁਲਕਾਂ ਦੇ ਵਿਚਕਾਰ ਹੋਏ ਵਟਵਾਰੇ 'ਚ ਹੀ ਸਮਝੌਤਾ ਹੋ ਗਿਆ ਸੀ ਕਿ ਤੁਹਾਨੂੰ ਉਮਦਾ ਗੇਂਦਬਾਜ਼ ਮਿਲਣਗੇ ਅਤੇ ਸਾਨੂੰ ਬੱਲੇਬਾਜ਼। ਅਸੀਂ ਦੋਨਾਂ ਦੇ ਇਕ- ਦੂਜੇ ਦੀ ਤਾਰੀਫ ਕਰਨੀ ਚਾਹੀਦੀ।'
ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨੀ ਕ੍ਰਿਕਟ ਦੀ ਗੱਲ ਕਰੀਏ ਤਾਂ ਸੁਰੂ ਤੋਂ ਹੀ ਜਿੱਥੇ ਸਾਡੇ ਦੇਸ਼ ਨੂੰ ਗੁੰਡਪਾ ਵਿਸ਼ਵਨਾਥ ਸੁਨੀਲ ਗਾਵਸਕਰ, ਦਿਲੀਪ ਵੇਂਗਸਰਕਰ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਅਤੇ ਹੁਣ ਵਿਰਾਟ ਕੋਹਲੀ ਸ਼ਾਨਦਾਰ ਬੱਲੇਬਾਜ਼ਾਂ ਲਈ ਜਾਣੇ ਜਾਂਦੇ ਹਨ, ਤਾਂ ਉਥੇ ਦੂਜੇ ਪਾਸੇ ਪਾਕਿ 'ਚ ਸਰਫਰਾਜ਼ ਨਵਾਜ, ਇਮਰਾਨ ਖਾਨ, ਵਸੀਮ ਅਕਰਮ, ਵਕਾਰ ਯੂਨੁਸ ਅਤੇ ਸ਼ੋਇਬ ਅਖਤਬ ਵਰਗੇ ' ਖੌਫਨਾਕ' ਤੇਜ਼ ਗੇਂਦੂਬਾਜ਼ਾਂ ਦੀ ਤੂਤੀ ਬੋਲਦੀ ਆਈ ਹੈ।
ਹਰਿਆਣਾ ਦੇ ਤਾਪੀ ਘਈ ਨੇ ਜਿੱਤਿਆ ਕੇਂਸਵਿਲੇ ਗੋਲਫ ਟੂਰਨਾਮੈਂਟ ਦਾ ਖਿਤਾਬ
NEXT STORY