ਸਿਡਨੀ— ਸਾਬਕਾ ਆਸਟਰੇਲੀਆ ਕਪਤਾਨ ਮਾਇਕਲ ਕਲਾਰਕ ਨੇ ਸਲਾਹ ਦਿੱਤੀ ਹੈ ਕਿ ਆਸਟਰੇਲੀਆਈ ਕ੍ਰਿਕਟਰਾਂ ਅਤੇ ਬੋਰਜ ਵਿਚਾਲੇ ਮੌਜੂਦਾ ਭੁਗਤਾਨ ਮਾਮਲੇ ਨੂੰ ਸੁਲਝਾਏ ਜਾਣ ਤੱਕ ਪੁਰਾਣੇ ਕਰਾਰ ਨੂੰ ਅਗਲੇ 12 ਮਹੀਨੇ ਤੱਕ ਲਾਗੂ ਰੱਖਿਆ ਜਾਣਾ ਚਾਹੀਦਾ ਹੈ। ਪੁਰਾਣਾ ਭੁਗਤਾਨ ਕਰਾਰ ਸ਼ੁੱਕਰਵਾਰ ਦੀ ਰਾਤ ਨੂੰ ਖਤਮ ਹੋ ਗਿਆ ਸੀ ਪਰ ਆਸਟਰੇਲੀਆਈ ਕ੍ਰਿਕਟਰਾਂ ਅਤੇ ਕ੍ਰਿਕਟ ਆਸਟਰੇਲੀਆ (ਸੀ.ਏ) ਦੇ ਵਿਚਾਲੇ ਨਵੇਂ ਕਰਾਰ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ ਜਿਸ ਨਾਲ 230 ਕ੍ਰਿਕਟਾਂ ਦਾ ਭਵਿੱਖ ਓਧਰ 'ਚ ਲਟਕ ਗਿਆ ਹੈ।
ਆਖਰੀ ਸਮੇਂ ਸੀਮਾ ਦੇ ਪਾਰ ਹੋਣ ਤੋਂ ਬਾਅਦ ਆਸਟਰੇਲੀਆਈ ਖਿਡਾਰੀਆਂ ਨੇ ਇਸ ਮਹੀਨੇ ਦੱਖਣੀ ਅਫਰੀਕਾ ਦੇ 'ਏ' ਦੌਰੇ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ। ਕਲਾਰਕ ਨੇ ਏਸ਼ੇਜ ਸੀਰੀਜ਼ ਦੇ ਮਾਰਕੇਟਿੰਗ ਲਾਂਚ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਫਿਲਹਾਲ ਬੋਰਡ ਨੂੰ ਅਗਲੇ 12 ਮਹੀਨੇ ਤੱਕ ਲਈ ਮੌਜੂਦਾ ਐੱਮ. ਓ. ਯੂ. ਨੂੰ ਬਰਕਰਾਰ ਰੱਖਣਾ ਚਾਹੀਦਾ ਅਤੇ ਇਸ ਵਿਚਾਲੇ ਖਿਡਾਰੀਆਂ ਦੇ ਨਾਲ ਇਸ ਮਾਮਲੇ ਨੂੰ ਸੁਲਝਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਸਾਬਕਾ ਕਪਤਾਨ ਨੇ ਨਾਲ ਹੀ ਕਿਹਾ ਕਿ ਸੀ. ਏ. ਅਤੇ ਏ. ਸੀ. ਏ. ਨੂੰ ਇਸ ਮਾਮਲੇ ਨੂੰ ਬੰਦ ਕਕਮਰੇ ਤੌਰ 'ਤੇ ਸੁਲਝਾਉਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਖਿਡਾਰੀ ਖੇਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖੇਡਣ ਦੇਣਾ ਚਾਹੀਦਾ ਹੈ ਜਦੋਂ ਕਿ ਨਾਲ-ਨਾਲ ਇਸ ਮਾਮਲੇ ਨੂੰ ਵੀ ਸੁਲਝਾਉਦੇ ਰਹੋ। ਮੈਂ ਆਸਟਰੇਲੀਆ ਕ੍ਰਿਕਟਰਾਂ ਨੂੰ ਆਗਾਮੀ ਦੌਰੇ 'ਚ ਬਿਨ੍ਹਾਂ ਤਿਆਰੀ ਦੇ ਨਹੀਂ ਦੇਖਣਾ ਚਾਹੀਦਾ ਕਿਉਂਕਿ ਫਹ ਫਿਲਹਾਲ ਕਿਸੇ ਹੋਰ ਚੀਜ਼ 'ਤੇ ਧਿਆਨ ਦੇ ਰਹੇ ਹਨ।
'ਇਹ ਸਾਬਕਾ ਕ੍ਰਿਕਟਰ ਹੋਵੇਗਾ ਭਾਰਤੀ ਟੀਮ ਦੇ ਕੋਚ ਅਹੁਦੇ ਦਾ ਅਸਲੀ ਦਾਅਵੇਦਾਰ'
NEXT STORY