ਸਪੋਰਟਸ ਡੈਸਕ : ਚੈੱਕ ਗਣਰਾਜ ਦੀ ਕੈਟਰੀਨਾ ਸਿਨੀਆਕੋਵਾ ਅਤੇ ਬਾਰਬੋਰਾ ਕ੍ਰੇਜਿਸਕੋਵਾ ਨੇ ਐਤਵਾਰ ਨੂੰ ਜਾਪਾਨ ਦੀ ਸ਼ੁਕੋ ਅਓਯਾਮਾ ਅਤੇ ਏਨਾ ਸ਼ਿਬਾਹਾਰਾ ਨੂੰ 6-4, 6-3 ਨਾਲ ਹਰਾ ਕੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਮਹਿਲਾ ਡਬਲਜ਼ ਦਾ ਖਿਤਾਬ ਜਿੱਤ ਲਿਆ। ਇਸ ਜਿੱਤ ਨਾਲ ਚੈੱਕ ਗਣਰਾਜ ਦੀ ਜੋੜੀ ਨੇ ਗ੍ਰੈਂਡ ਸਲੈਮ ਟੂਰਨਾਮੈਂਟਾਂ ਵਿੱਚ ਆਪਣੀ ਜੇਤੂ ਮੁਹਿੰਮ ਨੂੰ 24 ਮੈਚਾਂ ਤੱਕ ਵਧਾ ਦਿੱਤਾ ਹੈ।
ਇਹ ਉਨ੍ਹਾਂ ਦਾ ਸੱਤਵਾਂ ਗ੍ਰੈਂਡ ਸਲੈਮ ਡਬਲਜ਼ ਖਿਤਾਬ ਹੈ। ਉਨ੍ਹਾਂ ਨੇ ਦੋਨਾਂ ਸੈੱਟਾਂ ਦੇ ਸ਼ੁਰੂਆਤੀ ਗੇਮਾਂ ਵਿੱਚ ਜਾਪਾਨੀ ਜੋੜੀ ਦੀ ਲੈਅ ਨੂੰ ਤੋੜਿਆ। ਚੈੱਕ ਗਣਰਾਜ ਦੀ ਜੋੜੀ ਨੇ ਪਿਛਲੇ ਸਾਲ ਆਸਟ੍ਰੇਲੀਅਨ ਓਪਨ, ਫਰੈਂਚ ਓਪਨ ਅਤੇ ਯੂਐੱਸ ਓਪਨ ਵਿੱਚ ਮਹਿਲਾ ਡਬਲਜ਼ ਦਾ ਖਿਤਾਬ ਜਿੱਤਿਆ ਸੀ।
ਇਹ ਵੀ ਪੜ੍ਹੋ : ਟਾਟਾ ਸਟੀਲ ਮਾਸਟਰਸ ਸ਼ਤਰੰਜ : ਅਬਦੁਸੱਤਾਰੋਵ ਖਿਤਾਬ ਜਿੱਤਣ ਦੇ ਨੇੜੇ
ਸਿਨੀਆਕੋਵਾ ਨੇ ਖਿਤਾਬ ਜਿੱਤਣ ਤੋਂ ਬਾਅਦ ਕਿਹਾ, ''ਮੇਰੀ ਜੋੜੀਦਾਰ ਬਾਰਬੋਰਾ ਦਾ ਬਹੁਤ-ਬਹੁਤ ਧੰਨਵਾਦ। ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਦੁਬਾਰਾ ਖਿਤਾਬ ਜਿੱਤਣ ਵਿਚ ਕਾਮਯਾਬ ਰਹੇ। ਇਹ ਇੱਕ ਸ਼ਾਨਦਾਰ ਸਫ਼ਰ ਰਿਹਾ।”
ਅਓਯਾਮਾ ਅਤੇ ਸ਼ਿਬਾਹਾਰਾ ਆਪਣੇ 10ਵੇਂ ਫਾਈਨਲ ਵਿੱਚ ਖੇਡ ਰਹੇ ਸਨ ਪਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਵਿੱਚ ਉਨ੍ਹਾਂ ਦਾ ਪਹਿਲਾ ਫਾਈਨਲ ਸੀ। ਸ਼ਿਬਾਹਾਰਾ ਨੇ ਕਿਹਾ, “ਇਹ ਬਹੁਤ ਕਰੀਬੀ ਮੈਚ ਸੀ ਪਰ ਨਿਸ਼ਚਿਤ ਤੌਰ ‘ਤੇ ਸਾਡੇ ਵਿਰੋਧੀ ਪੱਖ ਨੇ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ । ਮੈਨੂੰ ਲੱਗਦਾ ਹੈ ਕਿ ਅਗਲੀ ਵਾਰ ਅਸੀਂ ਇਸ ਤੋਂ ਬਿਹਤਰ ਪ੍ਰਦਰਸ਼ਨ ਕਰਾਂਗੇ।
ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਟਾਟਾ ਸਟੀਲ ਮਾਸਟਰਸ ਸ਼ਤਰੰਜ : ਅਬਦੁਸੱਤਾਰੋਵ ਖਿਤਾਬ ਜਿੱਤਣ ਦੇ ਨੇੜੇ
NEXT STORY