ਨਵੀਂ ਦਿੱਲੀ- ਭਾਰਤ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਤੇ ਇਸ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ 'ਚ ਕੋਰੋਨਾ ਕਾਰਨ ਹਰ ਦਿਨ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਇਸ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੂਰੀ ਦੁਨੀਆ ਦੀਆਂ ਨਜ਼ਰਾਂ ਹੁਣ ਭਾਰਤ 'ਚ ਵਧ ਰਹੀ ਇਸ ਮਹਾਮਾਰੀ 'ਤੇ ਹੈ। ਇਸ ਦੌਰਾਨ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜਮ ਨੇ ਵੀ ਇਸ ਮੁਸ਼ਕਿਲ ਹਾਲਾਤ 'ਚ ਭਾਰਤ ਦੇ ਲੋਕਾਂ ਲਈ ਟਵੀਟ ਕੀਤਾ ਹੈ।
ਇਹ ਖ਼ਬਰ ਪੜ੍ਹੋ- ਨਡਾਲ ਨੇ ਸਿਤਸਿਪਾਸ ਨੂੰ ਹਰਾ ਕੇ 12ਵੀਂ ਵਾਰ ਬਾਰਸੀਲੋਨਾ ਓਪਨ ਜਿੱਤਿਆ
ਸੋਸ਼ਲ ਮੀਡੀਆ 'ਤੇ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜਮ ਨੇ ਟਵੀਟ ਕਰਦੇ ਹੋਏ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇਕੱਠੇ ਆਉਣ ਦੇ ਲਈ ਕਿਹਾ ਹੈ। ਬਾਬਰ ਆਜਮ ਨੇ ਲਿਖਿਆ ਕਿ ਇਸ ਮਾੜੇ ਹਾਲਾਤ 'ਚ ਅਸੀਂ ਭਾਰਤ ਦੇ ਲੋਕਾਂ ਲਈ ਦੁਆਵਾਂ ਮੰਗਣੀਆਂ ਚਾਹੀਦੀਆਂ ਹਨ। ਇਹ ਸਮਾਂ ਹੈ ਇਕਜੁੱਟ ਦਿਖਾਉਣ ਤੇ ਇਕੱਠੇ ਮਿਲ ਕੇ ਅਰਦਾਸ ਕਰਨ ਦਾ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣਾ ਕਰੋ ਕਿਉਂਕਿ ਇਹ ਸਾਡੀ ਸੁਰੱਖਿਆ ਦੇ ਲਈ ਹੈ। ਇਕੱਠੇ ਮਿਲ ਕੇ ਅਸੀਂ ਇਹ ਕਰ ਸਕਦੇ ਹਾਂ। ਬਾਬਰ ਆਜਮ ਨੇ ਇਸ ਟਵੀਟ ਦੇ ਨਾਲ ਬੁਰਜ ਖਲੀਫਾ ਦੀ ਤਸਵੀਰ ਸ਼ੇਅਰ ਕੀਤੀ, ਜਿਸ 'ਚ ਸਟੇ ਸਟ੍ਰਾਂਗ ਇੰਡੀਆ ਲਿਖਿਆ ਹੋਇਆ ਸੀ।
ਇਹ ਖ਼ਬਰ ਪੜ੍ਹੋ- ਸੁਪਰ ਓਵਰ ’ਚ ਹਾਰ ਤੋਂ ਤੰਗ ਆ ਚੁੱਕਾ ਹਾਂ : ਵਿਲੀਅਮਸਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IPL 2021: ਕੋਲਕਾਤਾ ਵਿਰੁੱਧ ਗੇਲ ਜ਼ੀਰੋ 'ਤੇ ਆਊਟ, ਬਣਾਇਆ ਇਹ ਅਜੀਬ ਰਿਕਾਰਡ
NEXT STORY