ਕਰਾਚੀ- ਪਾਕਿਸਤਾਨ ਸਪਿਨਰ ਨੌਮਾਨ ਅਲੀ ਪਾਕਿਸਤਾਨ ਦੇ ਲਈ ਟੈਸਟ ’ਚ ਡੈਬਿਊ ਕਰਨ ਵਾਲੇ ਚੌਥੇ ਸਭ ਤੋਂ ਜ਼ਿਆਦਾ ਉਮਰ ਵਾਲੇ ਟੈਸਟ ਕ੍ਰਿਕਟਰ ਬਣ ਗਏ। 34 ਸਾਲ ਦੇ ਇਹ ਉਪਲੱਬਧੀ ਦੱਖਣੀ ਅਫਰੀਕਾ ਦੇ ਵਿਰੁੱਧ ਇੱਥੇ ਪਹਿਲੇ ਟੈਸਟ ਖੇਡਣ ਦੇ ਲਈ ਮੈਦਾਨ ’ਤੇ ਕਦਮ ਰੱਖਦੇ ਹੋਏ ਹਾਸਲ ਕੀਤੀ। ਨੌਮਾਨ 34 ਸਾਲ ਅਤੇ 111 ਦਿਨ ਦੇ ਹਨ ਅਤੇ ਪਾਕਿਸਤਾਨ ਲਈ ਖੇਡਣ ਵਾਲੇ 243ਵੇਂ ਟੈਸਟ ਕ੍ਰਿਕਟਰ ਵੀ ਬਣ ਗਏ ਹਨ। ਅਲੀ ਤੋਂ ਪਹਿਲਾਂ ਮਿਰਨ ਬਕਸ ਪਾਕਿਸਤਾਨ ਦੇ ਲਈ ਸਭ ਤੋਂ ਜ਼ਿਆਦਾ ਉਮਰ ਵਾਲੇ ਟੈਸਟ ਕ੍ਰਿਕਟਰ ਹਨ, ਜਿਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਦੇ ਲਈ ਡੈਬਿਊ ਕੀਤਾ ਹੈ। ਜਦਕਿ ਜੁਲਿਫਕਾਰ ਬਾਬਰ ਅਤੇ ਮੁਹੰਮਦ ਅਸਲਮ ਪਾਕਿਸਤਾਨ ਦੇ ਲਈ ਸਭ ਤੋਂ ਜ਼ਿਆਦਾ ਉਮਰ ਵਾਲੇ ਟੈਸਟ ਕ੍ਰਿਕਟਰਾਂ ਦੀ ਸੂਚੀ ’ਚ ਦੂਜੇ ਅਤੇ ਤੀਜੇ ਸਥਾਨ ’ਤੇ ਹਨ।

ਪਾਕਿਸਤਾਨ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਪਹਿਲੇ ਟੈਸਟ ਦੌਰਾਨ ਦੱਖਣੀ ਅਫਰੀਕਾ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਦੇ ਬੱਲੇਬਾਜ਼ ਸ਼ਾਨਦਾਰ ਪ੍ਰਦਰਸ਼ਨ ਨਹੀਂ ਦਿਖਾ ਸਕੇ, ਕਿਉਂਕਿ ਟੀਮ 220 ਦੌੜਾਂ ’ਤੇ ਢੇਰ ਹੋ ਗਈ। ਦੱਖਣੀ ਅਫਰੀਕਾ ਵਲੋਂ ਸਭ ਤੋਂ ਜ਼ਿਆਦਾ ਵਿਕਟਾਂ ਯਾਸਿਰ ਸ਼ਾਹ ਨੇ ਹਾਸਲ ਕੀਤੀਆਂ। ਯਾਸਿਰ ਸ਼ਾਹ ਨੇ 3 ਵਿਕਟਾਂ ਤਾਂ ਨੌਮਾਨ ਅਲੀ ਨੇ 2 ਵਿਕਟਾਂ ਹਾਸਲ ਕੀਤੀਆਂ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਵਨ ਡੇ ਕ੍ਰਿਕਟ ’ਚ ਰਾਸ਼ਿਦ ਖਾਨ ਦਾ ਵੱਡਾ ਕਾਰਨਾਮਾ, ਹਾਸਲ ਕੀਤੀ ਇਹ ਉਪਲੱਬਧੀ
NEXT STORY