ਚੇਨਈ- ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਸ ਦੇ ਵਿਚਾਲੇ ਚੇਨਈ ਦੇ ਮੈਦਾਨ 'ਚ 13ਵਾਂ ਮੈਚ ਖੇਡਿਆ ਗਿਆ। ਇਸ ਮੈਚ 'ਚ ਮੁੰਬਈ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਦੇ ਸਾਹਮਣੇ 138 ਦੌੜਾਂ ਦਾ ਟੀਚਾ ਰੱਖਿਆ। ਬੱਲੇਬਾਜ਼ੀ ਦੇ ਲਈ ਆਈ ਦਿੱਲੀ ਦੀ ਟੀਮ ਨੂੰ ਪ੍ਰਿਥਵੀ ਸ਼ਾਹ ਦੇ ਸ਼ੁਰੂਆਤੀ ਝਟਕੇ ਤੋਂ ਬਾਅਦ ਸ਼ਿਖਰ ਧਵਨ ਨੇ ਪਾਰੀ ਨੂੰ ਸੰਭਾਲਿਆ। ਧਵਨ ਨੇ ਹੌਲੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਇਸ 45 ਦੌੜਾਂ ਦੀ ਪਾਰੀ ਦੌਰਾਨ ਆਈ. ਪੀ. ਐੱਲ. ਦਾ ਅਜਿਹਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ ਜੋ ਅਜੇ ਤੱਕ ਕ੍ਰਿਸ ਗੇਲ ਤੇ ਡੇਵਿਡ ਵਾਰਨਰ ਦੇ ਨਾਂ ਵੀ ਨਹੀਂ ਹੈ।
ਇਹ ਖ਼ਬਰ ਪੜ੍ਹੋ- ਵੱਧ ਤੋਂ ਵੱਧ ਦੌੜਾਂ ਬਣਾਉਣਾ ਤੇ ਚੰਗੀ ਸ਼ੁਰੂਆਤ ਦੇਣਾ ਮੇਰਾ ਕੰਮ : ਮੋਇਨ ਅਲੀ
ਸ਼ਿਖਰ ਧਵਨ ਨੇ ਮੁੰਬਈ ਇੰਡੀਅਨਜ਼ ਵਿਰੁੱਧ ਬੱਲੇਬਾਜ਼ੀ ਕਰਦੇ ਹੋਏ ਆਈ. ਪੀ. ਐੱਲ. 'ਚ ਬਤੌਰ ਸਲਾਮੀ ਬੱਲੇਬਾਜ਼ 5 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਅਜਿਹਾ ਕਰਨ ਵਾਲੇ ਪਹਿਲੇ ਸਲਾਮੀ ਬੱਲੇਬਾਜ਼ ਬਣ ਗਏ ਹਨ। ਉਸ ਤੋਂ ਪਹਿਲਾਂ ਆਈ. ਪੀ. ਐੱਲ. 'ਚ ਕਿਸੇ ਵੀ ਸਲਾਮੀ ਬੱਲੇਬਾਜ਼ ਨੇ ਇੰਨੀਆਂ ਦੌੜਾਂ ਨਹੀਂ ਬਣਾਈਆਂ ਹਨ। ਧਵਨ ਦਾ ਆਈ. ਪੀ. ਐੱਲ. 'ਚ ਬੱਲਾ ਲਗਾਤਾਰ ਚੱਲ ਰਿਹਾ ਹੈ ਤੇ ਰੋਜ ਨਵੇਂ-ਨਵੇਂ ਰਿਕਾਰਡ ਬਣਾ ਰਿਹਾ ਹੈ। ਦੇਖੋ ਰਿਕਾਰਡ-
ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
231- ਸ਼ਿਖਰ ਧਵਨ
176- ਗਲੇਨ ਮੈਕਸਵੈੱਲ
157- ਕੇ. ਐੱਲ. ਰਾਹੁਲ
155- ਨਿਤੀਸ਼ ਰਾਣਾ
138- ਰੋਹਿਤ ਸ਼ਰਮਾ
ਇਹ ਖ਼ਬਰ ਪੜ੍ਹੋ- DC v MI : ਅਮਿਤ ਮਿਸ਼ਰਾ ਨੇ IPL 'ਚ ਬਣਾਇਆ ਇਹ ਖਾਸ ਰਿਕਾਰਡ
ਸੀਜ਼ਨ 'ਚ ਸਭ ਤੋਂ ਜ਼ਿਆਦਾ ਚੌਕੇ
29- ਸ਼ਿਖਰ ਧਵਨ
17-ਗਲੇਨ ਮੈਕਸਵੈੱਲ
17- ਨਿਤੀਸ਼ ਰਾਣਾ
16- ਸੁਰਯ ਕੁਮਾਰ ਯਾਦਵ
15- ਕੇ. ਐੱਲ. ਰਾਹੁਲ
ਓਵਰ ਆਲ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
5949 ਵਿਰਾਟ ਕੋਹਲੀ
5448 ਸੁਰੇਸ਼ ਰੈਨਾ
5428 ਸ਼ਿਖਰ ਧਵਨ
5368 ਰੋਹਿਤ ਸ਼ਰਮਾ
5347 ਡੇਵਿਡ ਵਾਰਨਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
DC v MI : ਅਮਿਤ ਮਿਸ਼ਰਾ ਨੇ IPL 'ਚ ਬਣਾਇਆ ਇਹ ਖਾਸ ਰਿਕਾਰਡ
NEXT STORY