ਸਿਡਨੀ- ਸਿਡਨੀ ਕ੍ਰਿਕਟ ਗਰਾਊਂਡ (ਐੱਸ. ਸੀ. ਜੀ.) ਦੇ ਕਿਊਰੇਟਰ ਐਡਮ ਲੋਵਿਸ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਤੀਸਰੇ ਟੈਸਟ ਮੈਚ ਲਈ ਸਖ਼ਤ ਵਿਕਟ ਤਿਆਰ ਕੀਤੀ ਜਾ ਰਿਹੀ ਹੈ, ਜਿਸ ’ਤੇ ਘਾਹ ਵੀ ਮੌਜੂਦ ਹੋਵੇਗਾ। ਲੋਵਿਸ ਨੇ ਕਿਹਾ ਕਿ ਇਸ ਸਾਲ ਦੇ ਬਦਲਦੇ ਮੌਸਮ ਨੂੰ ਵੇਖਦੇ ਹੋਏ ਉਨ੍ਹਾਂ ਨੇ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਮੈਚ ਲਈ ਕਾਫ਼ੀ ਚੰਗਾ ਵਿਕਟ ਤਿਆਰ ਕੀਤਾ ਹੈ।
ਉਨ੍ਹਾਂ ਕਿਹਾ, ‘‘ਮੌਸਮ ਸਾਡੇ ਲਈ ਚਿੰਤਾ ਦਾ ਵਿਸ਼ਾ ਸੀ ਅਤੇ ਸਿਡਨੀ ਵਿਚ ਟੈਸਟ ਮੈਚ ਨਹੀਂ ਖੇਡੇ ਜਾਣ ਦੀਆਂ ਗੱਲਾਂ ਵੀ ਹੋ ਰਹੀਆਂ ਸਨ। ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਦੇ ਟੈਸਟ ਮੈਚ ਦੀ ਤਿਆਰੀ ਲਈ ਕਿੰਨੀਆਂ ਕੋਸ਼ਿਸ਼ਾਂ ਕਰਨੀਆਂ ਹੁੰਦੀਆਂ ਹਨ ਅਤੇ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਇਹ ਮੈਚ ਸਾਡੇ ਲਈ ਫਾਈਨਲ ਵਰਗਾ ਹੈ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IND v AUS : ਭਾਰਤ ਦੇ 299ਵੇਂ ਟੈਸਟ ਕ੍ਰਿਕਟਰ ਬਣਨਗੇ ਨਵਦੀਪ ਸੈਣੀ
NEXT STORY