ਗਵਾਂਗਜ਼ੂ— ਵਿਸ਼ਵ ਦੀ ਨੰਬਰ ਇਕ ਖਿਡਾਰੀ ਤਾਈਪੇ ਦੀ ਤਾਈ ਜੂ ਯਿੰਗ ਦੀ ਚੇਨ ਯੂ ਫੇਈ ਦੇ ਵਿਚਾਲੇ ਸਾਲ ਦੇ ਆਖਿਰੀ ਬੈਡਮਿੰਟਨ ਟੂਰਨਾਮੈਂਟ ਵਿਸ਼ਵ ਟੂਰ ਫਾਈਨਲਸ ਦਾ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ। ਜੂ ਯਿੰਗ ਨੇ ਸ਼ਨੀਵਾਰ ਨੂੰ ਖੇਡੇ ਗਏ ਸੈਮੀਫਾਈਨਲ 'ਚ ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ 40 ਮਿੰਟ 'ਚ 21-15, 21-18 ਨਾਲ ਹਰਾ ਦਿੱਤਾ। ਜੂ ਯਿੰਗ ਦੀ ਓਕੁਹਾਰਾ ਦੇ ਵਿਰੁੱਧ 12 ਕਰੀਅਰ ਮੁਕਾਬਲਿਆਂ 'ਚ ਇਹ 7ਵੀਂ ਜਿੱਤ ਹੈ ਤੇ ਹੁਣ ਉਸਦਾ ਓਕੁਹਾਰਾ ਵਿਰੁੱਧ 7-5 ਦਾ ਰਿਕਾਰਡ ਹੋ ਗਿਆ ਹੈ।
ਦੂਜੇ ਸੈਮੀਫਾਈਨਲ 'ਚ ਯੂ ਫੇਈ ਨੇ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ 40 ਮਿੰਟ 'ਚ 21-18, 21-9 ਨਾਲ ਹਰਾਇਆ। ਇਸ ਤਰ੍ਹਾਂ ਸੈਮੀਫਾਈਨਲ 'ਚ ਜਾਪਾਨ ਦੇ ਦੋਵਾਂ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਯੂ ਫੇਈ ਦੀ ਯਾਮਾਗੁਚੀ ਵਿਰੁੱਧ 17 ਕਰੀਅਰ ਮੁਕਾਬਲਿਆਂ 'ਚ ਇਹ 7ਵੀਂ ਜਿੱਤ ਹੈ। ਪੁਰਸ਼ ਵਰਗ ਦਾ ਫਾਈਨਲ ਵਿਸ਼ਵ ਦੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਤੇ ਇੰਡੋਨੇਸ਼ੀਆ ਦੇ ਐਂਥਨੀ ਗਿੰਟਿੰਗ ਵਿਚਾਲੇ ਖੇਡਿਆ ਜਾਵੇਗਾ। ਸੈਮੀਫਾਈਨਲ 'ਚ ਮੋਮੋਤਾ ਨੇ ਤਾਈਪੇ ਦੇ ਵਾਂਗ ਜੂ ਵੇਈ ਨੂੰ 48 ਮਿੰਟ 'ਚ 21-17, 21-12 ਨਾਲ ਤੇ ਗਿੰਟਿੰਗ ਨੇ ਚੀਨ ਦੇ ਚੇਨ ਲੋਂਗ ਨੂੰ 41 ਮਿੰਟ 'ਚ 21-15, 21-15 ਨਾਲ ਹਰਾ ਦਿੱਤਾ।
ਪਾਕਿਸਤਾਨ ਤੇ ਸ਼੍ਰੀਲੰਕਾ ਵਿਚਾਲੇ ਇਤਿਹਾਸਕ ਟੈਸਟ ਦਾ ਚੌਥਾ ਦਿਨ ਚੜ੍ਹਿਆ ਮੀਂਹ ਦੀ ਭੇਟ
NEXT STORY