ਨਵੀਂ ਦਿੱਲੀ— ਤੀਜੀ ਵਾਰ ਵਿਜੇ ਹਜ਼ਾਰੇ ਟਰਾਫੀ ਜਿੱਤਣ ਤੋਂ ਬਾਅਦ ਕਰਨਾਟਕ ਦੇ ਕਪਤਾਨ ਕਰੁਣ ਨਾਇਰ ਨੇ ਇਸ ਜਿੱਤ ਦਾ ਸਿਹਰਾ ਟੀਮ ਦੇ ਸਮੂਹਿਕ ਪ੍ਰਦਰਸ਼ਨ ਨੂੰ ਦਿੱਤਾ। ਕਪਤਾਨ ਨੇ ਮੈਚ ਤੋਂ ਬਾਅਦ ਕਿਹਾ, ''ਖਿਤਾਬ ਜਿੱਤਣਾ ਇਕ ਸੁਖਦਾਈ ਅਹਿਸਾਸ ਹੈ। ਇਸ ਦੇ ਲਈ ਮੈਂ ਆਪਣੇ ਸਾਥੀ ਖਿਡਾਰੀਆਂ, ਟੀਮ ਮੈਨੇਜਮੈਂਟ ਤੇ ਸਪੋਰਟਿੰਗ ਸਟਾਫ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇਸ ਖਿਤਾਬੀ ਜਿੱਤ 'ਚ ਸਮੂਹਿਕ ਯੋਗਦਾਨ ਦਿੱਤਾ। ਅਸੀਂ ਪੂਰੇ ਸੈਸ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਣਜੀ ਟਰਾਫੀ ਤੇ ਸੱਯਦ ਮੁਸ਼ਤਾਕ ਅਲੀ ਟਰਾਫੀ 'ਚ ਅਸਫਲ ਰਹਿਣ ਤੋਂ ਬਾਅਦ ਇਥੇ ਖਿਤਾਬ ਜਿੱਤਣਾ ਸਾਡੇ ਲਈ ਇਕ ਸ਼ਾਨਦਾਰ ਪ੍ਰਾਪਤੀ ਹੈ।''
ਜ਼ਬਰਦਸਤ ਫਾਰਮ 'ਚ ਚੱਲ ਰਹੇ ਓਪਨਰ ਮਯੰਕ ਅਗਰਵਾਲ (90) ਦੀ ਇਕ ਹੋਰ ਬਿਹਤਰੀਨ ਪਾਰੀ ਤੇ ਆਫ ਸਪਿਨਰ ਕ੍ਰਿਸ਼ਣੱਪਾ ਗੌਤਮ (27 ਦੌੜਾਂ 'ਤੇ 3 ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਰਨਾਟਕ ਨੇ ਸੌਰਾਸ਼ਟਰ ਨੂੰ ਮੰਗਲਵਾਰ ਇਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ 41 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਵਿਜੇ ਹਜ਼ਾਰੇ ਟਰਾਫੀ ਵਨ ਡੇ ਕ੍ਰਿਕਟ ਟੂਰਨਾਮੈਂਟ ਜਿੱਤ ਲਿਆ। ਕਰਨਾਟਕ ਨੇ 45.5 ਓਵਰਾਂ 'ਚ 253 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦਿਆਂ ਸੌਰਾਸ਼ਟਰ ਨੇ ਆਪਣੀਆਂ 8 ਵਿਕਟਾਂ ਸਿਰਫ 135 ਦੌੜਾਂ ਤਕ ਗੁਆ ਦਿੱਤੀਆਂ ਪਰ ਭਾਰਤੀ ਟੈਸਟ ਬੱਲੇਬਾਜ਼ ਤੇ ਕਪਤਾਨ ਚੇਤੇਸ਼ਵਰ ਪੁਜਾਰਾ ਨੇ 94 ਦੌੜਾਂ ਦੀ ਪਾਰੀ ਖੇਡ ਕੇ ਸੌਰਾਸ਼ਟਰ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਪੁਜਾਰਾ ਜਦੋਂ ਆਪਣੇ ਸੈਂਕੜੇ ਤੋਂ ਛੇ ਦੌੜਾਂ ਦੂਰ ਸੀ ਤਾਂ ਉਹ ਵਿਰੋਧੀ ਕਪਤਾਨ ਕਰੁਣ ਨਾਇਰ ਦੀ ਥ੍ਰੋਅ 'ਤੇ ਰਨ ਆਊਟ ਹੋ ਗਿਆ। ਪੁਜਾਰਾ ਦੇ ਆਊਟ ਹੁੰਦਿਆਂ ਹੀ ਸੌਰਾਸ਼ਟਰ ਦੀਆਂ ਉਮੀਦਾਂ ਟੁੱਟ ਗਈਆਂ ਤੇ ਟੀਮ 46.3 ਓਵਰਾਂ 'ਚ 212 ਦੌੜਾਂ 'ਤੇ ਢੇਰ ਹੋ ਗਈ।
ਆਸਟਰੇਲੀਆ ਖਿਲਾਫ ਹੋਣ ਵਾਲੀ ਵਨ ਡੇ ਸੀਰੀਜ਼ ਤੋਂ ਬਾਹਰ ਹੋਈ ਝੂਲਨ
NEXT STORY