ਬਲਾਦਿਵੋਸਟੋਕ (ਰੂਸ) (ਨਿਕਲੇਸ਼ ਜੈਨ)- ਫਿਡੇ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਦੇ ਆਖਰੀ ਰਾਊਂਡ ਵਿਚ ਰੂਸ ਦੀ 21 ਸਾਲਾ ਅਲੈਕਸਾਂਦ੍ਰਾ ਗੋਰਯਾਚਕਿਨਾ ਨੇ 'ਕਰੋ ਜਾਂ ਮਰੋ' ਦੇ ਮੁਕਾਬਲੇ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ ਜੂ ਵੇਂਜੂਨ ਨੂੰ ਹਰਾਉਂਦਿਆਂ ਸਕੋਰ 6-6 ਕਰ ਦਿੱਤਾ। ਇਸਦੇ ਨਾਲ ਹੀ ਇਹ ਤੈਅ ਹੋ ਗਿਆ ਕਿ ਹੁਣ ਵਿਸ਼ਵ ਸ਼ਤਰੰਜ ਚੈਂਪੀਅਨ ਦਾ ਫੈਸਲਾ ਟਾਈਬ੍ਰੇਕ ਨਾਲ ਹੋਵੇਗਾ। ਅੱਜ ਹੋਏ ਰਾਊਂਡ 12 ਵਿਚ ਜੂ ਵੇਂਜੂਨ ਨੂੰ ਵਿਸ਼ਵ ਖਿਤਾਬ ਹਾਸਲ ਕਰਨ ਲਈ ਸਿਰਫ ਅੱਧਾ ਅੰਕ ਬਣਾਉਣ ਦੀ ਲੋੜ ਸੀ ਪਰ ਅਜਿਹਾ ਹੋ ਨਹੀਂ ਸਕਿਆ। ਵਜ਼ੀਰ ਦੇ ਪਿਆਦੇ ਨੂੰ 12 ਘਰ ਚੱਲ ਕੇ ਖੇਡ ਦੀ ਸ਼ੁਰੂਆਤ ਕਰਨ ਤੋਂ ਬਾਅਦ ਸ਼ੁਰੂਆਤ ਤੋਂ ਹੀ ਗੋਰਯਾਚਕਿਨਾ ਓਪਨਿੰਗ ਤੋਂ ਹਟ ਕੇ ਖੇਡ ਰਹੀ ਸੀ। ਪਹਿਲਾਂ ਤਾਂ ਲਗਭਗ 25 ਚਾਲਾਂ ਤਕ ਖੇਡ ਬਰਾਬਰੀ 'ਤੇ ਸੀ ਪਰ 26ਵੀਂ ਚਾਲ ਵਿਚ ਵੇਂਜੂਨ ਦੀ ਵਜ਼ੀਰ ਦੀ ਇਕ ਗਲਤ ਚਾਲ ਨਾਲ ਖੇਡ ਉਸਦੇ ਲਈ ਮੁਸ਼ਕਿਲ ਹੋਣ ਲੱਗੀ। 27ਵੀਂ ਚਾਲ ਵਿਚ ਪਿਆਦੇ ਦੇ ਬਲਿਦਾਨ ਨੇ ਉਸ ਨੂੰ ਹੋਰ ਮੁਸ਼ਕਿਲ ਵਿਚ ਲਿਆ ਦਿੱਤਾ। ਇਸ ਤੋਂ ਬਾਅਦ ਲਗਾਤਾਰ ਚੰਗੀ ਚਾਲ ਚੱਲਦੇ ਹੋਏ ਗੋਰਯਾਚਕਿਨਾ ਨੇ ਮੁਕਾਬਲਾ 60 ਚਾਲਾਂ ਵਿਚ ਜਿੱਤ ਲਿਆ।
ਕੀ ਹੋਵੇਗਾ ਟਾਈਬ੍ਰੇਕ 'ਚ
ਹੁਣ ਕੱਲ ਟਾਈਬ੍ਰੇਕ ਦੇ ਮੁਕਾਬਲੇ ਖੇਡੇ ਜਾਣਗੇ। ਸਭ ਤੋਂ ਪਹਿਲੇ 4 ਰੈਪਿਡ (25 ਮਿੰਟ ਪ੍ਰਤੀ ਖਿਡਾਰੀ) ਤੇ ਨਤੀਜਾ ਨਾ ਨਿਕਲਣ 'ਤੇ ਬਲਿਟਜ਼ (5 ਮਿੰਟ ਪ੍ਰਤੀ ਖਿਡਾਰੀ) ਦੇ ਜ਼ਿਆਦਾਤਰ 10 ਮੈਚ ਖੇਡੇ ਜਾਣਗੇ। ਜੇਕਰ ਉਦੋਂ ਵੀ ਨਤੀਜਾ ਨਾ ਨਿਕਲਿਆ ਤਾਂ ਇਕ ਅਰਮਾਗੋਦੇਂਨ ਮੁਕਾਬਲੇ ਰਾਹੀਂ ਚੈਂਪੀਅਨ ਤੈਅ ਕੀਤਾ ਜਾਵੇਗਾ।
ਗੋਲਫ : ਭੁੱਲਰ ਨੇ ਖੇਡਿਆ 73 ਦਾ ਕਾਰਡ
NEXT STORY